updated 4:59 AM UTC, Nov 16, 2019
Headlines:

ਟਰੂਡੋ ਨੂੰ ਚੋਣਾਂ ਚ ਮਿਲੀ ਜਿੱਤ ਤੇ ਟਰੰਪ ਤੇ ਸਕਾਟ ਨੇ ਦਿੱਤੀ ਵਧਾਈ

ਲਿਬਰਲ ਸਰਕਾਰ ਦੀ ਫੈਡਰਲ ਚੋਣਾਂ 'ਚ ਦੂਜੀ ਵਾਰ ਜਿੱਤ ਤੋਂ ਬਾਅਦ ਗਲੋਬਲ ਨੇਤਾਵਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਗੁਆਂਢੀ ਮੁਲਕ 'ਚ ਹੋਈਆਂ ਫੈਡਰਲ ਚੋਣਾਂ 'ਚ ਆਪਣੇ ਮਿੱਤਰ ਅਤੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੂੰ ਟਵੀਟ ਕਰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕਰ ਲਿੱਖਿਆ ਕਿ, 'ਵਧਾਈਆਂ ਜਸਟਿਨ ਟਰੂਡੋ ਬਹਿਤਰੀਨ ਅਤੇ ਸ਼ਾਨਦਾਰ ਜਿੱਤ ਲਈ। ਕੈਨੇਡਾ ਚੰਗਾ ਕਰ ਰਿਹਾ ਹੈ। ਮੈਂ ਸਾਡੇ ਦੋਹਾਂ ਦੇਸ਼ਾਂ ਬਿਹਤਰੀ ਦੀ ਦਿਸ਼ਾ 'ਚ ਤੁਹਾਡੇ ਨਾਲ ਕੰਮ ਕਰਨ ਲਈ ਉਤਸਕ ਹਾਂ।' ਦੱਸ ਦਈਏ ਕਿ ਪਿਛਲੇ ਸਾਲ ਨਾਫਤਾ ਸਮਝੌਤੇ ਅਤੇ ਟ੍ਰੇਡ ਨੂੰ ਲੈ ਕੇ ਟਰੂਡੋ ਅਤੇ ਟਰੰਪ ਵਿਚਾਲੇ ਤਣਾਤਣੀ ਹੋ ਗਈ ਸੀ ਜਿਸ ਤੋਂ ਬਾਅਦ ਇਸ ਸਾਲ ਨਾਫਤਾ ਸਮਝੌਤੇ ਸਿਰੇ ਚੜ੍ਹਿਆ ਹੈ।ਉਥੇ ਹੀ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਵੀ ਜਸਟਿਨ ਟਰੂਡੋ ਨੂੰ ਟਵੀਟ ਕਰ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿੱਖਿਆ ਕਿ, 'ਵਧਾਈ ਜਸਟਿਨ ਟਰੂਡੋ, ਚੋਣਾਂ 'ਚ ਜਿੱਤ ਲਈ। ਬਾਕੀ ਮੈਂ ਉਤਸਕ ਹਾਂ ਤੁਹਾਡੇ ਨਾਲ ਮੁੜ ਆਸਟ੍ਰੇਲੀਆ ਅਤੇ ਕੈਨੇਡਾ ਦੇ ਦੋ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਕੰਮ ਕਰਨ ਲਈ।

New York