updated 4:59 AM UTC, Nov 16, 2019
Headlines:

ਹਿਲੇਰੀ ਕਲਿੰਟਨ ‘ਯੁੱਧ ਭੜਕਾਊ ਰਾਣੀ’ ਕਰਾਰ

ਵਾਸ਼ਿੰਗਟਨ - ਡੈਮੋਕ੍ਰੈਟਿਕ ਪਾਰਟੀ ਦੀ ਸੰਸਦ ਮੈਂਬਰ ਤੁਲਸੀ ਗਾਬਾਰਡ ਨੇ ਸ਼ੁੱਕਰਵਾਰ ਨੂੰ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ‘ਯੁੱਧ ਭੜਕਾਉਣ ਵਾਲੀ ਰਾਣੀ’ ਕਰਾਰ ਦਿੱਤਾ। ਗਾਬਾਰਡ ਨੇ ਪਿਛਲੇ ਸਾਲ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰਾਂ ਦੀ ਦੌੜ ’ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਸੀ ਅਤੇ ਹਿੰਦੂ ਹੋਣ ਕਾਰਨ ਉਹ ਭਾਰਤੀ ਲੋਕਾਂ ਦੀ ਮਨਪਸੰਦ ਉਮੀਦਵਾਰ ਹੈ।ਹਿਲੇਰੀ ਕਲਿੰਟਨ ਨੇ ਸ਼ੁੱਕਰਵਾਰ ਨੂੰ ਇੱਕ ਮੁਲਕਾਤ ਦੌਰਾਨ ਤੁਲਸੀ ਗਾਬਾਰਡ ’ਤੇ ਦੋਸ਼ ਲਾਇਆ ਸੀ ਕਿ ਰੂਸ ਉਸਦੀ ਮਦਦ ਕਰ ਰਿਹਾ ਹੈ ਤਾਂ ਉਹ ਰਾਸ਼ਟਰਪਤੀ ਚੋਣਾਂ ਵਿੱਚ ਤੀਜੀ ਧਿਰ ਦੀ ਉਮੀਦਵਾਰ ਵਜੋਂ ਉਭਰ ਸਕੇ। ਸਾਬਕਾ ਵਿਦੇਸ਼ ਮੰਤਰੀ ਨੇ ਸਪੱਸ਼ਟ ਰੂਪ ’ਚ ਤੁਲਸੀ ਗਾਬਾਰਡ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਮੈਂ ਕੋਈ ਭਵਿੱਖਵਾਣੀ ਨਹੀਂ ਕਰ ਰਹੀ ਹਾਂ, ਪਰ ਮੈਨੂੰ ਲੱਗਦਾ ਹੈ ਕਿ ਉਨ੍ਹਾਂ (ਰੂਸ) ਦੀ ਨਜ਼ਰ ਅਜਿਹੇ ਵਿਅਕਤੀ ’ਤੇ ਹੈ ਜੋ ਫਿਲਹਾਲ ਡੈਮੋਕ੍ਰੈਟਿਕ ਉਮੀਦਵਾਰਾਂ ’ਚ ਵਿੱਚ ਮੁੱਢਲੀ ਦੌੜ ’ਚ ਹੈ ਅਤੇ ਰੂਸ ਉਸਦੀ ਮਦਦ ਕਰ ਰਿਹਾ ਹੈ।’’ਹਿਲੇਰੀ ਨੇ ਮੁਲਾਕਾਤ ਦੌਰਾਨ ਭਾਵੇਂ ਗਾਬਾਰਡ ਦਾ ਨਾਂਅ ਨਹੀਂ ਲਿਆ ਸੀ ਪਰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਾਬਕਾ ਸਹਿਯੋਗੀ ਡੇਵਿਡ ਪਲੁਫੇ ਨੇ ਕਿਹਾ ਕਿ ਹਿਲੇਰੀ ਦਾ ਮੰਨਣਾ ਹੈ ਕਿ ਤੁਲਸੀ ਗਾਬਾਰਡ ਤੀਜੀ ਧਿਰ ਦੀ ਉਮੀਦਵਾਰ ਬਣਨ ਜਾ ਰਹੀ ਹੈ ਜਿਸ ਨੂੰ ਰੂਸ ਅਤੇ ਟਰੰਪ ਲਿਆ ਰਹੇ ਹਨ।

New York