updated 4:59 AM UTC, Nov 16, 2019
Headlines:

ਪੁਲਾੜ ਚ ਬਣਿਆ ਇਤਿਹਾਸ, ਪਹਿਲੀ ਵਾਰ ਸਿਰਫ ਔਰਤਾਂ ਦਾ ਸਪੇਸਵਾਕ

ਵਾਸ਼ਿੰਗਟਨ - ਪੁਲਾੜ 'ਚ ਸ਼ੁੱਕਰਵਾਰ ਨੂੰ ਇਕ ਨਵਾਂ ਇਤਿਹਾਸ ਬਣਿਆ ਜਦ ਸਿਰਫ 2 ਔਰਤਾਂ ਸਪੇਸਵਾਕ 'ਤੇ ਨਿਕਲੀਆਂ। ਅੱਜ ਤੱਕ ਅਜਿਹਾ ਹੁੰਦਾ ਆਇਆ ਹੈ ਜਦ ਸਪੇਸਵਾਕ ਕਰਨ ਵਾਲੀ ਟੀਮ 'ਚ ਕੋਈ ਨਾ ਕੋਈ ਮਰਦ ਪੁਲਾੜ ਯਾਤਰੀ ਮੌਜੂਦ ਰਿਹਾ ਹੈ। ਪੁਲਾੜ ਯਾਤਰੀ ਕ੍ਰਿਸਟੀਨਾ ਕੋਚ ਅਤੇ ਜੈਸਿਕਾ ਮੀਰ ਸਪੇਸਵਾਕ ਕਰਨ ਵਾਲੀ ਪਹਿਲੀ ਮਹਿਲਾ ਜੋੜੀ ਬਣ ਗਈ ਹੈ। ਦਰਅਸਲ ਇਹ ਮਿਸ਼ਨ ਮਾਰਚ 'ਚ ਸ਼ੁਰੂ ਹੋਣ ਵਾਲਾ ਸੀ ਪਰ ਸਪੇਸ ਏਜੰਸੀ ਦੇ ਕੋਲ ਹੀ ਮੱਧ ਸਾਈਜ਼ ਦਾ ਸੂਟ ਸੀ, ਜੋ ਮਹਿਲਾ ਪੁਰਸ਼ ਕਾਂਮਬੀਨੇਸ਼ਨ ਵਾਲਾ ਸੀ ਜੋ ਕਿ ਇਸ ਨੂੰ ਪਾ ਕੇ ਆਪਣਾ ਟਾਸਕ ਪੂਰਾ ਕਰ ਸਕਦੇ ਸਨ ਪਿਛਲੀ ਅੱਧੀ ਸਦੀ 'ਚ ਕੀਤੇ ਗਏ ਸਾਰੇ 420 ਸਪੇਸਵਾਕ 'ਚ ਮਰਦ ਕਿਸੇ ਨਾ ਕਿਸੇ ਰੂਪ 'ਚ ਸ਼ਾਮ ਰਹੇ ਹਨ ਪਰ ਸ਼ੁੱਕਰਵਾਰ ਨੂੰ ਸਪੇਸਵਾਕ ਗਿਣਤੀ 421 ਦੇ ਨਾਲ ਹੀ ਇਹ ਬਦਲ ਗਿਆ ਅਤੇ ਇਤਿਹਾਸ 'ਚ ਪਹਿਲੀ ਵਾਰ ਅਜਿਹਾ ਹੋਇਆ ਜਦ ਸਿਰਫ ਔਰਤਾਂ ਨੇ ਸਪੇਸਵਾਕ ਕੀਤੀ। ਨਾਸਾ ਦੀਆਂ ਪੁਲਾੜ ਯਾਤਰੀਆਂ ਕ੍ਰਿਸਟੀਨਾ ਕੋਚ ਅਤੇ ਜੈਸਿਕਾ ਮੀਰ ਨੇ ਨਵੀਂ ਇਬਾਰਤ ਲਿਖੀ ਅਤੇ ਉਹ ਸਾਢੇ 5 ਘੰਟੇ ਤੱਕ ਸਪੇਸਵਾਕ ਕਰੇਗੀ। ਅੰਤਰਰਾਸ਼ਟਰੀ ਪੁਲਾੜ ਕੇਂਦਰ 'ਚ ਮੌਜੂਦ ਸਾਰੇ 4 ਮਰਦ ਅੰਦਰ ਹੀ ਰਹੇ ਅਤੇ ਜਦਕਿ ਜੈਸਿਕਾ ਅਤੇ ਕ੍ਰਿਸਟੀਨਾ ਟੁੱਟੀ ਹੋਈ ਬੈਟਰੀ ਚਾਰਜਰ ਨੂੰ ਬਦਲਣ ਲਈ ਕੇਂਦਰ ਤੋਂ ਬਾਹਰ ਪੁਲਾੜ 'ਚ ਚਹਲਕਦਮੀ ਕਰਦੀਆਂ ਦਿਖੀਆਂ। ਬੈਟਰੀ ਚਾਰਜਰ ਉਸ ਵੇਲੇ ਖਰਾਬ ਹੋ ਗਿਆ ਸੀ ਜਦ ਕੋਚ ਅਤੇ ਚਾਲਕ ਦਲ ਦੇ ਮਰਦ ਮੈਂਬਰਾਂ ਨੇ ਪਿਛਲੇ ਹਫਤੇ ਪੁਲਾੜ ਕੇਂਦਰ ਦੇ ਬਾਹਰ ਨਵੀਆਂ ਬੈਟਰੀਆਂ ਲਾਈਆਂ ਸਨ। ਨਾਸਾ ਨੇ ਇਸ ਸਮੱਸਿਆ ਨੂੰ ਠੀਕ ਕਰਨ ਲਈ ਬੈਟਰੀ ਬਦਲਣ ਦੇ ਬਾਕੀ ਕੰਮ ਨੂੰ ਰੱਦ ਕਰ ਦਿੱਤਾ ਅਤੇ ਔਰਤਾਂ ਦੇ ਨਿਯੋਜਤ ਸਪੇਸਵਾਕ ਨੂੰ ਅੱਗੇ ਵਧਾ ਦਿੱਤਾ ਸੀ।

New York