updated 4:59 AM UTC, Nov 16, 2019
Headlines:

ਪੋਂਪੀਓ ਤੇ ਨੇਤਨਯਾਹੂ ਨੇ ਖੇਤਰੀ ਵਿਕਾਸ ਤੇ ਕੀਤੀ ਚਰਚਾ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਉਨ੍ਹਾਂ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਨਾਲ ਸੁਰੱਖਿਆ ਮੁੱਦਿਆਂ ਅਤੇ ਈਰਾਨੀ ਸ਼ਾਸਨ ਦੇ ਹਾਨੀਕਾਰਕ ਪ੍ਰਭਾਵਾਂ ਦਾ ਸਾਹਮਣਾ ਕਰਨ ਲਈ ਯਤਨਾਂ, ਖੇਤਰੀ ਵਿਕਾਸ ਅਤੇ ਇਜ਼ਰਾਇਲ ਦੀ ਸੁਰੱਖਿਆ ਨਾਲ ਸਬੰਧਿਤ ਹੋਰ ਮੁੱਦਿਆਂ 'ਤੇ ਰਚਨਾਤਮਕ ਚਰਚਾ ਕੀਤੀ।ਅਮਰੀਕੀ ਵਿਦੇਸ਼ ਮੰਤਰੀ ਨੇ ਤੁਰਕੀ ਦੀ ਯਾਤਰਾ ਤੋਂ ਬਾਅਦ ਇਜ਼ਰਾਇਲ ਦਾ ਦੌਰਾ ਕੀਤਾ ਹੈ। ਇਸ ਵਿਚਾਲੇ ਨੇਤਨਯਾਹੂ ਨੇ ਵੀ ਅਮਰੀਕਾ ਵੱਲੋਂ ਇਜ਼ਰਾਇਲ ਦਾ ਲਗਾਤਾਰ ਸਮਰਥਨ ਕਰਨ ਲਈ ਪੋਂਪੀਓ ਦਾ ਧੰਨਵਾਦ ਕੀਤਾ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇ ਵੀ ਟਵਿੱਟਰ 'ਤੇ ਆਖਿਆ ਕਿ ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਦਾ ਯੇਰੂਸ਼ਲਮ 'ਚ ਇਕ ਵਾਰ ਫਿਰ ਸਵਾਗਤ ਹੈ। ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਖੇਤਰੀ ਮੁੱਦਿਆਂ ਅਤੇ ਸਾਡੇ ਸਾਹਮਣੇ ਆਉਣ ਵਾਲੀ ਵੱਖ-ਵੱਖ ਚੁਣੌਤੀਆਂ 'ਤੇ ਅਹਿਮ ਚਰਚਾ ਹੋਈ।

New York