updated 4:59 AM UTC, Nov 16, 2019
Headlines:

ਨਿਵੇਸ਼ ਲਈ ਭਾਰਤ ਤੋਂ ਚੰਗੀ ਕੋਈ ਥਾਂ ਨਹੀਂ: ਸੀਤਾਰਾਮਨ

ਵਾਸ਼ਿੰਗਟਨ - ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਇੱਥੇ ਕਿਹਾ ਕਿ ਨਿਵੇਸ਼ਕਾਂ ਨੂੰ ਨਿਵੇਸ਼ ਲਈ ਭਾਰਤ ਤੋਂ ਚੰਗੀ ਥਾਂ ਨਹੀਂ ਮਿਲ ਸਕਦੀ ਜਿੱਥੋਂ ਦਾ ਮਾਹੌਲ ਲੋਕਤੰਤਰ ਪੱਖੀ ਹੈ ਤੇ ਨਿਵੇਸ਼ਕਾਂ ਨੂੰ ਸਨਮਾਨ ਮਿਲਦਾ ਹੈ। ਕੌਮਾਂਤਰੀ ਮੁਦਰਾ ਫੰਡ (ਆਈਐੱਮਐਫ) ਦੇ ਹੈੱਡਕੁਆਰਟਰ ’ਚ ਕੌਮਾਂਤਰੀ ਨਿਵੇਸ਼ਕਾਂ ਨਾਲ ਹੋਈ ਮੁਲਾਕਾਤ ਮੌਕੇ ਉਨ੍ਹਾਂ ਨੂੰ ਭਰੋਸਾ ਦਿਵਾਉਂਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਸੁਧਾਰ ਲਿਆਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਹਾਲੇ ਵੀ ਤੇਜ਼ੀ ਨਾਲ ਵਿਕਾਸ ਕਰ ਰਹੀ ਅਰਥ ਵਿਵਸਥਾ ਹੈ, ਇਸ ਕੋਲ ਕੁਸ਼ਲ ਮਨੁੱਖੀ ਸਰੋਤ ਹਨ। ਉਨ੍ਹਾਂ ਕਿਹਾ ਕਿ ਸੁਧਾਰਾਂ ਲਈ ਜੋ ਵੀ ਲੋੜੀਂਦਾ ਹੈ, ਸਰਕਾਰ ਕਰ ਰਹੀ ਹੈ। ਸੀਤਾਰਾਮਨ ਤੋਂ ਜਦ ਪੁੱਛਿਆ ਗਿਆ ਕਿ ਨਿਵੇਸ਼ਕ ਭਾਰਤ ’ਚ ਪੈਸਾ ਕਿਉਂ ਲਾਉਣ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਵਿਚ ਨਿਆਂ ਪ੍ਰਣਾਲੀ ਥੋੜ੍ਹੀ ਹੌਲੀ ਕੰਮ ਕਰਦੀ ਹੈ ਪਰ ਭਾਰਤ ਇਕ ਪਾਰਦਰਸ਼ੀ ਤੇ ਖੁੱਲ੍ਹੇ-ਡੁੱਲ੍ਹੇ ਸਮਾਜ ਦੀ ਤਰਜਮਾਨੀ ਕਰਦਾ ਹੈ। ਉਨ੍ਹਾਂ ਕਿਹਾ ਕਿ ਕਾਰਜਪ੍ਰਣਾਲੀ ’ਚ ਦੇਰੀਆਂ ਦੂਰ ਕਰਨ ਲਈ ਕਈ ਸੁਧਾਰ ਕੀਤੇ ਜਾ ਰਹੇ ਹਨ। ਇੱਥੇ ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਸ ਆਫ਼ ਕਾਮਰਸ ਤੇ ਇੰਡਸਟਰੀ ਵੱਲੋਂ ਇਕ ਹੋਰ ਸੰਗਠਨ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਬੀਮਾ ਕੰਪਨੀਆਂ ਵੱਲੋਂ ਨਿਵੇਸ਼ ਹੱਦ ਹਟਾਏ ਜਾਣ ਦੀ ਕੀਤੀ ਅਪੀਲ ’ਤੇ ਸਰਕਾਰ ਵਿਚਾਰ ਕਰ ਰਹੀ ਹੈ ਤੇ ਇਸ ਸੈਕਟਰ ਦੀਆਂ ਇੱਛਾਵਾਂ ਨੂੰ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਮਾ ਕੰਪਨੀਆਂ ਆਪਣਾ ਪੱਖ ਰੱਖ ਸਕਦੀਆਂ ਹਨ।

New York