updated 8:24 AM BST, Oct 22, 2018
Headlines:

ਅਮਰੀਕਾ 'ਚ ਗਾਂਧੀ ਦੇ ਸ਼ਾਂਤੀ ਮਿਸ਼ਨ ਦਾ ਬੋਲਬਾਲਾ

ਮੈਰੀਲੈਂਡ - ਗਾਂਧੀ ਗਲੋਬਲ ਪਰਿਵਾਰ ਦੇ ਉੱਪ ਪ੍ਰਧਾਨ ਡਾ. ਐੱਸ. ਪੀ. ਵਰਮਾ ਪਦਮ ਸ੍ਰੀ ਅਵਾਰਡੀ ਵੱਲੋਂ ਨੈਸ਼ਨਲ ਕੌਂਸਲ ਆਫ ਏਸ਼ੀਅਨ ਅਮਰੀਕਨ ਜਥੇਬੰਦੀ ਨਾਲ ਵਿਸ਼ੇਸ਼ ਭੇਂਟ ਵਾਰਤਾ ਕੀਤੀ ਗਈ। ਜਿਸ ਨੂੰ ਪਵਨ ਬੈਜਵਾੜਾ ਪ੍ਰਧਾਨ ਨੇ ਜੀਊਲ ਆਫ ਇੰਡੀਆ ਰੈਸਟੋਰੈਂਟ ਵਿਖੇ ਅਯੋਜਿਤ ਕਰਵਾਇਆ। ਜਿੱਥੇ ਡਾ. ਐੱਸ. ਪੀ. ਵਰਮਾ ਵੱਲੋਂ ਸ਼ਾਂਤੀ ਸਬੰਧੀ ਸੌ ਨੁਕਤਿਆਂ 'ਤੇ ਚਰਚਾ ਕੀਤੀ ਗਈ, ਉੱਥੇ ਹੀ ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਇਕ ਨਾ ਇਕ ਨੁਕਤੇ 'ਤੇ ਕੰਮ ਕਰਨਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਸ਼ਾਂਤੀ ਸਾਡਾ ਮੌਲਿਕ ਅਧਿਕਾਰ ਹੈ, ਜਿਸ ਲਈ ਅਸੀਂ ਸਭ ਵਚਨਬੱਧ ਹਾਂ। ਜ਼ਿਕਰਯੋਗ ਹੈ ਕਿ ਡਾ. ਵਰਮਾ ਨੇ ਯੂ. ਐੱਨ. ਵਿਚ ਵੀ ਸ਼ਾਂਤੀ ਦੇ ਮੁੱਦੇ 'ਤੇ ਸੰਬੋਧਨ ਕੀਤਾ, ਜਿੱਥੇ ਉਨ੍ਹਾਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਗਾਂਧੀ ਗਲੋਬਲ ਸੰਸਥਾ ਦੇ ਸ਼ਾਂਤੀ ਮਿਸ਼ਨ ਨੂੰ ਸਾਂਝਿਆਂ ਕੀਤਾ। ਸਵਾਲ-ਜਵਾਬ ਦੇ ਸੈਸ਼ਨ ਵਿਚ ਅਨੰਦੀ ਨਾਇਕ ਨੇ ਵਿਨੋਭਾ ਭਾਵੇ ਅਤੇ ਮੁਰਾਰਜੀ ਡਿਸਾਈ ਦੇ ਸ਼ਾਂਤੀ ਮਿਸ਼ਨ ਸਬੰਧੀ ਪੁੱਛਿਆ ਕਿ ਇਨ੍ਹਾਂ ਦੀ ਫਿਲਾਸਫੀ ਅਤੇ ਗਾਂਧੀ ਦੀ ਫਿਲਾਸਫੀ ਵਿਚ ਕੀ ਅੰਤਰ ਹੈ। ਡਾ. ਸੁਰਿੰਦਰ ਗਿੱਲ ਨੇ ਸ਼ਾਂਤੀ ਨੁਕਤਿਆਂ ਨੂੰ ਅੰਕਿਤ ਕਰਨ ਸਬੰਧੀ ਗੱਲਬਾਤ ਕੀਤੀ। ਜੋ ਉਨ੍ਹਾਂ ਕਿਹਾ ਸੁਰੱਖਿਅਤ, ਜਸਟਿਸ, ਸਚਾਈ, ਮਾਨਵਤਾ, ਮੇਲ-ਮਿਲਾਪ ਆਦਿ ਸਭ ਸ਼ਾਂਤੀ ਦੇ ਦੂਤ ਹਨ ਜਿਨ੍ਹਾਂ ਸਬੰਧੀ ਸਾਨੂੰ ਪਹਿਰਾ ਦੇਣਾ ਚਾਹੀਦਾ ਹੈ। ਜਿੱਥੇ ਅੱਜ ਦੀ ਮਿਲਣੀ ਸਾਰਥਕ ਰਹੀ, ਉੱਥੇ ਅਮਰੀਕਾ ਵਿਚ ਵੀ ਗਾਂਧੀ ਗਲੋਬਲ ਸੰਸਥਾ ਦੇ ਵਲੰਟੀਅਰ ਰਜਿਸਟਰ ਕਰਨ ਦੀ ਗੱਲ ਕੀਤੀ ਗਈ। ਡਾ. ਐੱਸ. ਪੀ. ਵਰਮਾ ਨੇ ਕਿਹਾ ਕਿ ਜੇਕਰ ਹਰੇਕ ਵਿਅਕਤੀ ਇਕ ਸ਼ਾਂਤੀ ਮੁੱਦੇ ਨੂੰ ਲੈ ਕੇ ਇਕ ਵਿਅਕਤੀ ਨੂੰ ਜੋੜ ਲਵੇ ਜਾਂ ਉਸ ਦਾ ਕੋਈ ਫਾਇਦਾ ਕਰ ਦੇਵੇ ਤਾਂ ਸਮਝੋ ਉਹ ਗਾਂਧੀ ਦੇ ਮਿਸ਼ਨ ਵਿਚ ਆਪਣਾ ਯੋਗਦਾਨ ਅੰਕਿਤ ਕਰ ਗਿਆ ਹੈ। ਸਮੁੱਚੇ ਤੌਰ ਤੇ ਐੱਨ. ਸੀ. ਏ. ਅਤੇ ਗਲੋਬਲ ਗਾਂਧੀ ਦੇ ਸ਼ਾਂਤੀ ਵਾਰਤਾ ਬਹੁਤ ਕਾਰਗਰ ਸਿੱਧ ਹੋਈ। ਜਿਸ ਸਬੰਧੀ ਪਦਮ ਸ੍ਰੀ ਵੱਲੋਂ ਗੱਲ ਕੀਤੀ ਗਈ ਹੈ। ਆਉਣ ਵਾਲੇ ਸਮੇਂ ਵਿਚ ਮਾਰਟਿਨ ਲੂਥਰ ਕਿੰਗ ਜੂਨੀਅਰ ਅਤੇ ਗਾਂਧੀ ਦੇ ਸ਼ਾਂਤੀ ਮਿਸ਼ਨ ਨੂੰ ਸਾਂਝੇ ਤੌਰ 'ਤੇ ਮਨਾਉਣ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਸੁਤੰਤਰਤਾ ਦਿਵਸ ਦੀ ਮੀਟਿੰਗ ਅਤੇ ਗਾਂਧੀ ਦੇ ਸ਼ਾਂਤੀ ਮਿਸ਼ਨ ਦੀ ਸਾਂਝੀ ਮੀਟਿੰਗ ਕਈ ਭੁਲੇਖਿਆਂ ਨੂੰ ਦੂਰ ਕਰ ਗਈ ਹੈ। ਇਸ ਮੀਟਿੰਗ ਵਿਚ ਡਾ. ਸੁਰੇਸ਼ ਗੁਪਤਾ, ਨਗਿੰਦਰ ਰਾਉ, ਅਰੁਨਿਧੀ, ਅਨੰਦੀ ਨਾਇਕ, ਬਲਜਿੰਦਰ ਸਿੰਘ ਸ਼ੰਮੀ, ਰਾਜ, ਚੰਦਰਾ ਅਤੇ ਦੇਬੰਗ ਸ਼ਾਹ ਹਾਜ਼ਰ ਹੋਏ।

6°C

New York

Mostly Sunny

Humidity: 64%

Wind: 25.75 km/h

  • 22 Oct 2018 11°C 2°C
  • 23 Oct 2018 16°C 8°C