updated 4:59 AM UTC, Nov 16, 2019
Headlines:

ਸਕਰੈਪ ਚੋਰੀ ਮਾਮਲੇ 'ਚ ਤਿੰਨ ਕਾਬੂ-5 ਫਰਾਰ

ਖੰਨਾ - ਪੁਲਿਸ ਜ਼ਿਲ੍ਹਾ ਖੰਨਾ ਵਿਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਅਤੇ ਚੋਰਾਂ ਨੂੰ ਨੱਥ ਪਾਉਣ ਲਈ ਐਸ.ਪੀ.ਰਾਜਪ੍ਰਮਿੰਦਰ ਸਿੰਘ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ। ਜਿਸ ਤਹਿਤ ਇੰਸਪੈਕਟਰ ਬਲਜਿੰਦਰ ਸਿੰਘ ਦੀ ਅਗਵਾਈ ਹੇਠਾਂ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਥਾਣੇਦਾਰ ਬਖਸ਼ੀਸ਼ ਸਿੰਘ, ਅਮਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਵੀਰੂ ਵਾਸੀ ਪਟਿਆਲਾ, ਸਾਜਨ ਸਿਕੰਦਰ ਉਰਫ ਲਿਲੀ, ਰਾਜੂ, ਬਿਕਰਮ ਵਾਸੀ ਰਾਜਪੁਰਾ, ਤਰਸੇਮ ਵਾਸੀ ਸਪੇਰਾ ਬਸਤੀ ਦੋਰਾਹਾ, ਮੰਗੀ ਵਾਸੀ ਰਾੜਾ ਰੋਡ ਪਾਇਲ, ਕਰਨੈਲ  ਵਾਸੀ ਰਾੜਾ ਸਾਹਿਬ ਜੋ ਇਹ ਸਾਰੇ ਮਿਲ ਕੇ ਰਾਤਾਂ ਨੂੰ ਚੋਰੀਆਂ ਕਰਦੇ ਹਨ ਅਤੇ ਇਹਨਾਂ ਨੇ 16/17 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਨੇੜੇ ਰੇਲਵੇ ਲਾਈਨ ਅਲੌੜ ਕੋਲ ਮਾਤਾ ਨੈਣਾ ਦੇਵੀ ਇੰਟਰਪ੍ਰਾਜ਼ਿਜ਼ ਸਕਰੈਪ ਦੇ ਗੁਦਾਮ ਵਿਚੋਂ ਇਕ ਸਕਰੈਪ ਦਾ ਭਰਿਆ ਹੋਇਆ ਬਲੈਰੋ ਟੈਂਪੂ  ਪੀ.ਬੀ.08.ਬੀ-4532 ਜਿਸ ਵਿਚ 25 ਕੁਇੰਟਲ ਸਕਰੈਪ ਸੀ, ਨਗਦੀ 30 ਹਜ਼ਾਰ ਰੁਪਏ ਅਤੇ ਇਕ ਜਨਰੇਟਰ ਚੋਰੀ ਕੀਤਾ ਸੀ। ਐਸ.ਪੀ.ਅਨੁਸਾਰ ਕਾਰਵਾਈ ਪੁਸਿਲ ਪਾਰਟੀ ਵੱਲੋਂ ਉਕਤ ਦੋਸ਼ੀਆਂ ਦੇ ਘਰਾਂ ਤੇ ਛਾਪੇ ਮਾਰੇ, ਜਿਹਨਾਂ ਵਿਚੋਂ ਤਰਸ਼ੇਮ ਦੋਰਾਹਾ, ਮੰਗੀ ਪਾਇਲ, ਕਰਨੈਲ ਰਾੜਾ ਸਾਹਿਬ ਨੂੰ ਕਾਬੂ ਕੀਤਾ ਗਿਆ, ਜਿਹਨਾਂ ਦੇ ਕਬਜ਼ੇ ਵਿਚੋਂ ਉਕਤ ਚੋਰੀ ਹੋਇਆ ਟੈਂਪੂ ਅਤੇ 22 ਕੁਇੰਟਲ ਸਕਰੈਪ ਬਰਾਮਦ ਕੀਤਾ ਗਿਆ। ਇਹਨਾਂ ਦੇ ਬਾਕੀ ਸਾਥੀਆਂ ਦੀ ਤਲਾਸ਼ ਜਾਰੀ ਹੈ, ਜਿਹਨਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

New York