updated 8:24 AM BST, Oct 22, 2018
Headlines:

ਟੋਲ ਪਲਾਜਾ ਬੰਦ ਕਰਵਾਉਣ ਲਈ ਦੇਵਾਂਗਾ ਹਰ ਕੁਰਬਾਨੀ : ਹਨੀ ਫੱਤਣਵਾਲਾ

ਸ੍ਰੀ ਮੁਕਤਸਰ ਸਾਹਿਬ - ਕੋਟਕਪੂਰਾ ਰੋਡ ’ਤੇ ਪਿੰਡ ਵੜਿੰਗ ਵਿਖੇ ਚੱਲ ਰਹੇ ਟੋਲ ਪਲਾਜਾ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਬਰਾੜ ਫੱਤਣਵਾਲਾ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਅੱਜ ਹਨੀ ਫੱਤਣਵਾਲਾ ਨੇ ਆਪਣੇ ਸਾਥੀਆਂ ਸਮੇਤ ਵੜਿੰਗ ਦੇ ਟੋਲ ਪਲਾਜਾ ’ਤੇ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਟੋਲ ਪਲਾਜਾ ਵਾਲੇ ਬਿੰਨ੍ਹਾਂ ਕਿਸੇ ਸਹੂਲਤ ਤੋਂ ਹੀ ਲੋਕਾਂ ਨੂੰ ਲੁੱਟ ਰਹੇ ਹਨ। ਇਹ ਇਥੇ ਨਜ਼ਾਇਜ਼ ਲੱਗਿਆ ਹੈ। ਹਨੀ ਨੇ ਕਿਹਾ ਕਿ ਇੱਕ ਪਾਸੇ ਤਾਂ ਮੋਦੀ ਸਰਕਾਰ ਦੇਸ਼ ਨੂੰ ਕੈਸ਼ ਲੈਸ ਕਰਨ ’ਤੇ ਲੱਗੀ ਹੋਈ ਹੈ ਪਰ ਦੂਜੇ ਪਾਸੇ ਇਥੇ ਨਗਦ ਵਸੂਲੀ ਕੀਤੀ ਜਾ ਰਹੀ ਹੈ ਅਤੇ ਇੰਨ੍ਹਾਂ ਕੋਲ ਸਵੈਪ ਮਸ਼ੀਨ ਤੱਕ ਨਹੀਂ। ਇਥੇ ਹੀ ਬੱਸ ਨਹੀਂ ਟੋਲ ਪਲਾਜਾ ’ਤੇ ਕੋਈ ਵੀ ਸਹੂਲਤ ਨਹੀਂ ਹੈ। ਇੰਨ੍ਹਾਂ ਕੋਲ ਨਾ ਤਾਂ ਫਾਇਰ ਬ੍ਰਿਗੇਡ ਹੈ ਨਾ ਕੋਈ ਬੱਸ ਸਟੈਂਡ ਲਈ ਜਗ੍ਹਾ, ਲਾਵਾਰਿਸ ਪਸ਼ੂਆਂ ਦੇ ਅੰਦਰ ਆਉਣ ਤੋਂ ਰੋਕਣ ਲਈ ਕੋਈ ਜਾਲੀ ਨਹੀਂ ਲਗਾਈ ਗਈ। ਜੋ ਐਬੂਲੈਂਸ ਲਿਆਂਦੀ ਗਈ ਹੈ ਉਹ ਵੀ ਆਪਣੀ ਨਹੀਂ ਬਲਕਿ ਹਾਇਰ ਕੀਤੀ ਗਈ ਹੈ ਅਤੇ ਬਹੁਤ ਹੀ ਖਸਤਾ ਹਾਲਤ ਵਿਚ ਹੈ। ਹਨੀ ਨੇ ਮੰਗ ਕੀਤੀ ਕਿ ਇਸ ਟੋਲ ਪਲਾਜਾ ਨੂੰ ਬੰਦ ਕਰਵਾਇਆ ਜਾਵੇ, ਸਹੂਲਤਾਂ ਪੂਰੀਆਂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਇਸ ਨੂੰ ਗੁੰਡਾ ਪਰਚੀ ਕਰਾਰ ਦਿੰਦਿਆਂ ਕਿਹਾ ਕਿ ਚਾਰ ਦਿਨ ਬਾਅਦ ਇਥੇ ਮੇਲਾ ਮਾਘੀ ਸ਼ੁਰੂ ਹੋਣ ਜਾ ਰਿਹਾ ਹੈ। ਜਿਥੇ ਬਾਹਰ ਤੋਂ ਕਈ ਸ਼ਰਧਾਲੂ ਆਉਣਗੇ ਪਰ ਸਾਰਿਆਂ ਨੂੰ ਇੰਨ੍ਹਾਂ ਦੀ ਗੁੰਡਾ ਪਰਚੀ ਦਾ ਸਾਹਮਣਾ ਕਰਨਾ ਪਵੇਗਾ। ਹਨੀ ਨੇ ਐਲਾਨ ਕੀਤਾ ਕਿ ਉਸਨੂੰ ਭਾਂਵੇ ਜੇਲ ਜਾਣਾ ਪਵੇ, ਜਾਂ ਪਾਰਟੀ ਦੀ ਨਰਾਜਗੀ ਝੱਲਣੀ ਪਵੇ ਜਾਂ ਫਿਰ ਉਸਨੂੰ ਆਪਣੇ ਅਹੁਦੇ ਦੀ ਕੁਰਬਾਨੀ ਕਰਨੀ ਪਵੇ ਉਹ ਟੋਲ ਪਲਾਜਾ ਬੰਦ ਕਰਵਾ ਕੇ ਹੀ ਦਮ ਲਵੇਗਾ। ਇਸ ਲਈ ਜਿੰਨ੍ਹਾਂ ਵੀ ਖਰਚ ਆਵੇਗਾ ਉਸ ਵਿਚੋਂ ਅੱਧਾ ਖਰਚ ਉਹ ਇਕੱਲਾ ਕਰੇਗਾ ਅਤੇ ਬਾਕੀ ਅੱਧਾ ਪੂਰਾ ਇਲਾਕਾ। ਉਨ੍ਹਾਂ ਲੋਕਾਂ ਨੂੰ ਇਸ ਲਈ ਇੱਕ ਲਹਿਰ ਬਣਾਉਣ ਦੀ ਅਪੀਲ ਕੀਤੀ। ਕਰੀਬ 40 ਮਿੰਟ ਤੱਕ ਇਥੇ ਕੋਈ ਵੀ ਪਰਚੀ ਨਹੀਂ ਕੱਟੀ ਗਈ ਅਤੇ ਸਾਰੇ ਵਹੀਕਲ ਬਿੰਨਾਂ ਪਰਚੀ ਦੇ ¦ਘਦੇ ਰਹੇ। ਇਸ ਮੌਕੇ ਅਸ਼ੋਕ ਚੁੱਘ, ਨਰਿੰਦਰ ਬਾਂਸਲ, ਨੀਟਾ ਬਰੀਵਾਲਾ, ਰੌਬੀ ਬਰਾੜ, ਮਨੀ ਚੜੇਵਾਨ, ਗੁਰਪ੍ਰੀਤ ਬਰਾੜ, ਸੋਨੂੰ ਬਰਾੜ, ਮਿੰਟੂ ਕੰਗ, ਨਵਰਿੰਦਰ ਗਿੱਲ, ਦਿਲਬਾਗ ਸਿੰਘ ਗਿੱਲ, ਸ਼ਮਸ਼ੇਰ ਸਿੰਘ, ਇਕਬਾਲ ਸਿੰਘ, ਮੁਕੇਸ਼ ਬਰੀਵਾਲਾ, ਹਰਭਗਵਾਨ ਸਿੰਘ ਸੰਧੂ ਸੱਕਾਂਵਾਲੀ, ਗੁਰਜੰਟ ਸਿੰਘ ਖੋਖਰ ਆਦਿ ਮੌਜੂਦ ਸਨ।

7°C

New York

Partly Cloudy

Humidity: 61%

Wind: 25.75 km/h

  • 22 Oct 2018 10°C 2°C
  • 23 Oct 2018 16°C 8°C