updated 10:51 AM BST, Sep 24, 2018
Headlines:
Asli Punjabi

Asli Punjabi

ਸਾਡੇ ਖਿਲਾਫ ਅਮਰੀਕਾ ਦੀਆਂ ਹਰਕਤਾਂ 'ਅੱਗ ਨਾਲ ਖੇਡਣ ਜਿਹੀਆਂ' : ਰੂਸ

ਮਾਸਕੋ - ਰੂਸ ਤੋਂ ਹਥਿਆਰ ਖਰੀਦਣ ਕਾਰਨ ਅਮਰੀਕਾ ਨੇ ਚੀਨ 'ਤੇ ਨਵੀਆਂ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਪੁਤਿਨ ਸਰਕਾਰ ਨੇ ਡੋਨਾਲਡ ਟਰੰਪ ਸਰਕਾਰ ਨੂੰ ਧਮਕੀ ਦਿੱਤੀ ਹੈ। ਰੂਸ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਅਮਰੀਕਾ ਜਿਸ ਤਰੀਕੇ ਨਾਲ ਰੂਸ ਵਿਰੋਧੀ ਗਤੀਵਿਧੀਆਂ ਚਲਾ ਰਿਹਾ ਹੈ ਉਹ 'ਅੱਗ ਨਾਲ ਖੇਡਣ ਜਿਹੀਆਂ ਹਨ।' ਰੂਸ ਨੇ ਚਿਤਾਵਨੀ ਦਿੱਤੀ ਹੈ ਕਿ ਜਿਸ ਤਰ੍ਹਾਂ ਨਾਲ ਅਮਰੀਕਾ ਚੀਨ ਨੂੰ ਨਿਸ਼ਾਨਾ ਬਣਾ ਰਿਹਾ ਹੈ, ਜੋ ਗਲੋਬਲ ਸਥਿਰਤਾ ਲਈ ਖਤਰਾ ਹੋ ਸਕਦਾ ਹੈ। ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਰਾਇਬਕੋਵ ਨੇ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ ਲਈ ਇਹ ਯਾਦ ਰੱਖਣਾ ਚੰਗਾ ਹੋਵੇਗਾ ਕਿ ਰੂਸ ਨਾਲ ਸੰਬੰਧ ਵਿਗਾੜ ਕੇ ਉਹ ਗਲੋਬਲ ਸਥਿਰਤਾ ਦੇ ਵਿਚਾਰ ਨੂੰ ਖਤਮ ਕਰ ਰਹੇ ਹਨ। ਅੱਗ ਨਾਲ ਖੇਡਣਾ ਪਾਗਲਪਨ ਹੈ, ਇਹ ਖਤਰਨਾਕ ਹੋ ਸਕਦਾ ਹੈ ਅਤੇ ਅਮਰੀਕਾ ਆਪਣੀ ਬਲੈਕ ਲਿਸਟਾਂ ਨੂੰ ਦੁਹਰਾਉਂਦਾ ਰਹਿੰਦਾ ਹੈ। ਦੱਸ ਦਈਏ ਕਿ ਅਮਰੀਕਾ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਚੀਨ ਦੀ ਮਿਲਟਰੀ ਆਫ ਡਿਫੈਂਸ ਨੂੰ ਆਰਥਿਕ ਪਾਬੰਦੀਆਂ ਦੀ ਲਿਸਟ 'ਚ ਰੱਖ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਰੂਸ ਤੋਂ ਹਥਿਆਰ ਖਰੀਦੇ ਹਨ। ਅਮਰੀਕਾ ਦਾ ਦੋਸ਼ ਹੈ ਕਿ ਚੀਨ ਨੇ ਉਨ੍ਹਾਂ ਦੇ ਨਿਯਮਾਂ ਦਾ ਉਲੰਘਣ ਕੀਤਾ ਹੈ ਅਤੇ ਅਮਰੀਕਾ ਨੇ ਹਾਲ ਹੀ 'ਚ ਚੀਨ ਨੇ ਰੂਸ ਤੋਂ ਸੂਖੋਈ ਐੱਸ. ਯੂ.-35 ਫਾਇਟਰ ਜੈੱਟਸ ਅਤੇ ਐੱਸ-400 ਜ਼ਮੀਨ ਤੋਂ ਹਵਾ ਤੱਕ ਮਾਤ ਪਾਉਣ ਵਾਲੀਆਂ ਮਿਜ਼ਾਇਲਾਂ ਖਰੀਦੀਆਂ ਹਨ।
  • Published in USA News

ਅਮਰੀਕਾ ਨਾਲ ਨਜਿੱਠਣ ਨੂੰ ਤਿਆਰ ਹੈ ਈਰਾਨ : ਹਸਨ ਰੂਹਾਨੀ

ਤਹਿਰਾਨ - ਮਿਲਟਰੀ ਪਰੇਡ 'ਤੇ ਹੋਏ ਹਮਲੇ ਤੋਂ ਇਕ ਦਿਨ ਬਾਅਦ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਐਤਵਾਰ ਕਿ ਉਹ ਅਮਰੀਕਾ ਅਤੇ ਉਸ ਦੇ ਖਾੜੀ (ਅਰਬ) ਦੇ ਸਹਿਯੋਗੀਆਂ ਨਾਲ ਨਜਿੱਠਣ ਨੂੰ ਤਿਆਰ ਹੈ। ਸ਼ਨੀਵਾਰ ਨੂੰ ਹੋਏ ਹਮਲੇ 'ਚ 29 ਲੋਕਾਂ ਦੀ ਮੌਤ ਹੋਈ ਸੀ। ਨਿਊਯਾਰਕ 'ਚ ਹੋਣ ਵਾਲੇ ਸੰਯੁਕਤ ਰਾਸ਼ਟਰ ਸੈਸ਼ਨ 'ਚ ਹਿੱਸਾ ਲੈਣ ਲਈ ਤਹਿਰਾਨ ਤੋਂ ਰਵਾਨਾ ਹੋਣ ਤੋਂ ਪਹਿਲਾਂ ਰੂਹਾਨੀ ਨੇ ਅਮਰੀਕਾ ਸਮਰਥਿਤ ਖਾੜੀ ਦੇ ਅਰਬ ਦੇਸ਼ਾਂ 'ਤੇ ਦੋਸ਼ ਲਾਇਆ ਕਿ ਈਰਾਨ ਦੇ ਵਿਰੁਧ ਸੰਗਠਨਾਂ ਨੂੰ ਹਥਿਆਰ ਉਪਲੱਬਧ ਕਰਵਾਉਂਦੇ ਹਨ। ਰੂਹਾਨੀ ਨੇ ਆਖਿਆ ਕਿ ਅਮਰੀਕਾ ਇਨ੍ਹਾਂ ਛੋਟੇ ਦੇਸ਼ਾਂ ਦਾ ਸਮਰਥਨ ਕਰਦਾ ਹੈ ਅਤੇ ਉਨ੍ਹਾਂ ਨੂੰ ਭੜਕਾਉਣ ਵਾਲਾ ਵੀ ਅਮਰੀਕਾ ਹੈ ਪਰ ਸਾਡੇ ਲੋਕ ਇਸ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ। ਅਸੀਂ ਇਸ 'ਤੇ ਜਿੱਤ ਹਾਸਲ ਕਰਾਂਗੇ ਅਤੇ ਅਮਰੀਕਾ ਨੂੰ ਇਹ ਰਾਹ ਚੁਣਨ ਲਈ ਪਛਤਾਉਣਾ ਪਵੇਗਾ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਯੂ. ਏ. ਈ. ਦੇ ਅਧਿਕਾਰੀ ਨੂੰ ਇਸ ਘਟਨਾ ਤੋਂ ਬਾਅਦ ਸੰਮਨ ਭੇਜਿਆ ਹੈ। ਈਰਾਨ ਦੇ ਸਰਕਾਰੀ ਟੀ. ਵੀ. ਚੈਨਲ ਦਾ ਆਖਣਾ ਹੈ ਕਿ ਇਹ ਸੰਮਨ ਯੂ. ਏ. ਈ. ਦੇ ਇਕ ਅਧਿਕਾਰੀ ਦੀ ਟਿੱਪਣੀ ਤੋਂ ਬਾਅਦ ਭੇਜਿਆ ਗਿਆ ਹੈ। ਕਤਰ, ਸਾਊਦੀ ਅਰਬ ਅਤੇ ਯੂ. ਏ. ਈ. ਨੇ ਮਿਲਟਰੀ ਪਰੇਡ 'ਤੇ ਹੋਈ ਹਮਲੇ ਦੀ ਨਿੰਦਾ ਕੀਤੀ।
  • Published in USA News

ਅਮਰੀਕੀ ਗਰੀਨ ਕਾਰਡ ਦੇ ਚਾਹਵਾਨਾਂ ਨੂੰ ਛੱਡਣੀ ਹੋਵੇਗੀ ਸਰਕਾਰੀ ਸਹਾਇਤਾ

ਵਾਸ਼ਿੰਗਟਨ - ਟਰੰਪ ਪ੍ਰਸ਼ਾਸਨ ਨੇ ਅਜਿਹੇ ਨਵੇਂ ਨਿਯਮ ਤਿਆਰ ਕੀਤੇ ਹਨ ਜਿਸ ਤਹਿਤ ਉਨ੍ਹਾਂ ਪਰਵਾਸੀਆਂ ਨੂੰ ਗਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੇ ਭੋਜਨ ਅਤੇ ਨਕਦ ਸਹਾਇਤਾ ਤਹਿਤ ਹੋਰ ਤਰ੍ਹਾਂ ਦੀ ਸਰਕਾਰੀ ਸਹਾਇਤਾ ਦਾ ਲਾਭ ਉਠਾਇਆ ਹੈ ਜਾਂ ਜੋ ਇਸ ਦਾ ਲਾਭ ਲੈ ਸਕਦੇ ਹਨ। ਇਸ ਨਵੇਂ ਨਿਯਮ ਨਾਲ ਅਮਰੀਕਾ ਵਿੱਚ ਰਹਿ ਰਹੇ ਹਜ਼ਾਰਾਂ ਭਾਰਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ। ਗ੍ਰਹਿ ਮੰਤਰੀ ਨੇ ਇਸ ਪ੍ਰਸਤਾਵਿਤ ਨਿਯਮਾਂ ’ਤੇ 21 ਸਤੰਬਰ ਨੂੰ ਹਸਤਾਖ਼ਰ ਕੀਤੇ ਹਨ ਅਤੇ ਇਸ ਨੂੰ ਮੰਤਰਾਲੇ (ਡੀਐਚਐਸ) ਦੀ ਵੈੱਬਸਾਈਟ ’ਤੇ ਪਾਇਆ ਗਿਆ ਹੈ। ਉਥੇ ਸਿਲੀਕਾਨ ਵੈਲੀ ਵਿੱਚ ਸਥਿਤ ਟੈਕ-ਇੰਡਸਟਰੀ ਅਤੇ ਸਿਆਸਤਦਾਨਾਂ ਨੇ ਇਸ ਦੀ ਆਲੋਚਨਾ ਕੀਤੀ ਹੈ। ਨਿਯਮ ਮੁਤਾਬਕ ਅਜਿਹੇ ਪਰਵਾਸੀ ਜੋ ਆਪਣੀ ਸਥਿਤੀ ਅਤੇ ਵੀਜ਼ਾ ਵਿੱਚ ਬਦਲਾਅ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਇਹ ਨਿਸਚਿਤ ਕਰਨਾ ਹੋਵੇਗਾ ਕਿ ਉਹ ਕਿਸੇ ਵੇਲੇ ਵੀ ਸਰਕਾਰੀ ਸਹਾਇਤਾ ਨਹੀਂ ਲੈਣਗੇ।
  • Published in USA News

ਜਿੰਮੀ ਛੋਟੇ ਪਰਦੇ ’ਤੇ ਲਿਆਏਗਾ ‘ਕੈਸਟਰੌਲ ਗੈਰੇਜ ਗੁਰੂ

ਨਵੀਂ ਦਿੱਲੀ - ਬੌਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਛੋਟੇ ਪਰਦੇ ਦੇ ਰਿਐਲਿਟੀ ਸ਼ੋਅ ‘ਕੈਸਟਰੌਲ ਗੈਰੇਜ ਗੁਰੂ- ਦਿ ਸੁਪਰ ਮਕੈਨਿਕ ਸ਼ੋਅ’ ਵਿੱਚ ਨਜ਼ਰ ਆਵੇਗਾ। ਉਹ ਇਸ ਸ਼ੋਅ ਨੂੰ ਹੋਸਟ ਕਰ ਰਿਹਾ ਹੈ। ਲੁਬਰੀਕੈਂਟ ਕੰਪਨੀ ਕੈਸਟਰੌਲ ਨੇ ਆਪਣਾ ਸ਼ੋਅ 2017 ਵਿੱਚ ਸ਼ੁਰੂ ਕੀਤਾ ਸੀ ਅਤੇ ਇਹ ਇਸ ਦਾ ਦੂਜਾ ਐਡੀਸ਼ਨ ਹੈ। ਆਈਏਐਨਐਸ ਨਾਲ ਗੱਲ ਕਰਦਿਆਂ ਜਿੰਮੀ ਨੇ ਕਿਹਾ, ‘‘ਮੈਂ ਇਮਾਨਦਾਰੀ ਨਾਲ ਦੱਸ ਰਿਹਾ ਹਾਂ ਕਿ ਇਹ ਪ੍ਰਾਜੈਕਟ ਕਰਨ ਨਾਲ ਮੈਨੂੰ ਨਵੇਂ ਤਜ਼ਰਬੇ ਹਾਸਲ ਹੋਏ ਹਨ। ਇਸ ਦੌਰਾਨ ਮੈਂ ਕਈ ਮਕੈਨਿਕਾਂ ਨਾਲ ਮਿਲਿਆ। ਉਨ੍ਹਾਂ ਦੀਆਂ ਕਹਾਣੀਆਂ ਤੋਂ ਬਹੁਤ ਕੁਝ ਸਿੱਖਿਆ । ਇਹੀ ਨਹੀਂ ਉਨ੍ਹਾਂ ਤੋਂ ਵਾਹਨਾਂ ਦੀ ਸਰਵਿਸ ਅਤੇ ਰਿਪੇਅਰ ਵਿੱਚ ਆਉਂਦੀ ਔਖਿਆਈ ਬਾਰੇ ਜਾਣਿਆ।’’ ਇਸ ਟੀਵੀ ਸੀਰੀਜ਼ ਨੂੰ ਬੀਬੀਸੀ ਸਟੂਡੀਓ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।
Subscribe to this RSS feed

15°C

New York

Cloudy

Humidity: 74%

Wind: 35.40 km/h

  • 25 Sep 2018 22°C 15°C
  • 26 Sep 2018 25°C 21°C