updated 4:44 AM UTC, Nov 17, 2019
Headlines:

ਭਾਰਤੀ ਟੀਮ ਵਲੋਂ ਦਖਣੀ ਅਫਰੀਕਾ ਨੂੰ ਹਰਾ ਕੇ ਸੀਰੀਜ਼ ਤੇ ਕਬਜਾ

ਨਵੀਂ ਦਿੱਲੀ -  ਭਾਰਤ ਅਤੇ ਦੱ. ਅਫਰੀਕਾ ਵਿਚਾਲੇ ਰਾਂਚੀ ਦੇ ਜੇ. ਐਸ. ਸੀ. ਏ. ਸਟੇਡੀਅਮ ਵਿੱਚ ਖੇਡ ਗਏ ਤੀਜੇ ਅਤੇ ਆਖਰੀ ਟੈਸਟ ਵਿੱਚ ਮੁਕਾਬਲੇ ਵਿੱਚ ਟੀਮ ਇੰਡੀਆਂ ਨੇ ਇਕ ਪਾਰੀ ਅਤੇ 202 ਦੌੜਾਂ ਦੇ ਫਰਕ ਨਾਲ ਜਿੱਤ ਦਰਜ ਕਰ ਸੀਰੀਜ਼ ਤੇ ਕਬਜਾ ਕਰ ਲਿਆ ਹੈ| ਤੀਜੇ ਅਤੇ ਆਖਰੀ ਟੈਸਟ ਦੇ ਤੀਜੇ ਦਿਨ ਭਾਰਤੀ ਗੇਂਦਬਾਜ਼ਾਂ ਦੀ ਖਤਰਨਾਕ ਗੇਂਦਬਾਜ਼ੀ ਦੇ ਅੱਗੇ ਮਹਿਮਾਨ ਟੀਮ ਦੇ ਬੱਲੇਬਾਜ਼ ਪਸਤ ਹੋ ਗਏ| ਤੀਜੇ ਦਿਨ ਭਾਰਤ ਖਿਲਾਫ ਖੇਡਣ ਉਤਰੀ ਦੱਖਣੀ ਅਫਰੀਕਾ ਦੀ ਟੀਮ ਲੰਚ ਦੇ ਬਾਅਦ 162 ਦੌੜਾਂ ਤੇ ਢੇਰ ਹੋ ਗਈ| ਇਸ ਤੋਂ ਬਾਅਦ ਭਾਰਤੀ ਕਪਤਾਨ ਕੋਹਲੀ ਨੇ ਦੱ. ਅਫਰੀਕਾ ਨੂੰ ਫਾਲੋਆਨ ਦਿੱਤਾ|ਫਾਲੋਆਨ ਖੇਡਣ ਉਤਰੀ ਦੱ. ਅਫਰੀਕੀ ਟੀਮ ਦੇ ਬੱਲੇਬਾਜ਼ ਇਕ ਵਾਰ ਫਿਰ ਭਾਰਤੀ ਗੇਂਦਬਾਜ਼ਾਂ ਅੱਗੇ ਗੋਡੇ ਟੇਕਦੇ ਨਜ਼ਰ ਆਏ ਅਤੇ ਦੂਜੀ ਪਾਰੀ ਵਿੱਚ 133 ਦੇ ਸਕੋਰ ਤੇ ਹੀ ਟੀਮ ਆਲ ਆਊਟ ਹੋ ਗਈ| ਇਸ ਦੇ ਨਾਲ ਹੀ ਭਾਰਤ ਨੇ ਪਹਿਲੀ ਵਾਰ ਦੱ. ਅਫਰੀਕਾ ਦੇ ਖਿਲਾਫ ਟੈਸਟ ਸੀਰੀਜ਼ ਕਲੀਨ ਸਵੀਪ ਕਰ ਨਵਾਂ ਇਤਿਹਾਸ ਰਚ ਦਿੱਤਾ ਹੈ| ਫਾਲੋ ਆਨ ਮਿਲਣ ਤੇ ਦੱ. ਅਫਰੀਕਾ ਨੇ ਆਪਣੀ ਦੂਜੀ ਪਾਰੀ ਦਾ ਆਗਾਜ਼ ਕੀਤਾ| ਭਾਰਤ ਨੂੰ ਪਹਿਲੀ ਸਫਲਤਾ ਉਦੋਂ ਮਿਲੀ ਜਦੋਂ ਡਾ ਕਾਕ ਨੂੰ ਉਮੇਸ਼ ਨੇ 5 ਦੌੜਾਂ ਦੇ ਨਿੱਜੀ ਸਕੋਰ ਤੇ ਆਊਟ ਕਰ ਦਿੱਤਾ| ਭਾਰਤ ਨੂੰ ਦੂਜੀ ਸਫਲਤਾ ਉਦੋਂ ਮਿਲੀ ਜਦੋਂ ਜ਼ੁਬੇਰ ਨੂੰ ਸ਼ੰਮੀ ਨੇ ਬਿਨਾ ਖਾਤਾ ਖੋਲ੍ਹੇ ਹੀ ਬੋਲਡ ਕਰ ਦਿੱਤਾ| ਭਾਰਤ ਨੂੰ ਤੀਜੀ ਸਫਲਤਾ ਉਦੋਂ ਮਿਲੀ ਜਦੋਂ ਫਾਫ ਡੁ ਪਲੇਸਿਸ ਨੂੰ 4 ਦੌੜਾਂ ਦੇ ਨਿੱਜੀ ਸਕੋਰ ਤੇ ਸ਼ੰਮੀ ਨੇ ਐਲ. ਬੀ. ਡਬਲਿਊ ਆਊਟ ਕਰ ਦਿੱਤਾ|  ਸ਼ੰਮੀ ਨੇ ਭਾਰਤ ਵੱਲੋਂ ਆਪਣਾ ਤੀਜਾ ਵਿਕਟ ਬਾਵੁਮਾ ਦੇ ਰੂਪ ਵਿੱਚ ਝਟਕਿਆ| ਭਾਰਤ ਨੂੰ 5ਵੀਂ ਸਫਲਤਾ ਮਿਲੀ ਜਦੋਂ ਉਮੇਸ਼ ਨੇ ਦੱ. ਅਫਰੀਕਾ ਦੇ ਕਲਾਸੇਨ ਨੂੰ 5 ਦੌੜਾਂ ਦੇ ਨਿੱਜੀ ਸਕੋਰ ਤੇ ਐਲ. ਬੀ. ਡਬਲਿਊ. ਆਊਟ ਕਰ ਦਿੱਤਾ| ਭਾਰਤ ਨੂੰ 6ਵੀਂ ਸਫਲਤਾ ਉਦੋਂ ਮਿਲੀ ਜਦੋਂ ਸ਼ਾਹਬਾਜ਼ ਨਦੀਮ ਨੇ ਜਾਰਜ ਲਿੰਡੇ ਨੂੰ 27 ਦੌੜਾਂ ਤੇ ਰਨ ਆਊਟ ਕਰ ਦਿੱਤਾ| ਭਾਰਤ ਨੂੰ 7ਵੀਂ ਸਫਲਤਾ ਉਦੋਂ ਮਿਲੀ ਜਦੋਂ ਡੇਨ ਪੀਟ 23 ਦੌੜਾਂ ਦੇ ਨਿੱਜੀ ਸਕੋਰ ਤੇ ਰਵਿੰਦਰ ਜਡੇਜਾ ਵੱਲੋਂ ਬੋਲਡ ਹੋ ਗਏ ਅਤੇ ਪਵੇਲੀਅਨ ਪਰਤ ਗਏ|  ਕਗਿਸੋ ਰਬਾਡਾ ਵੀ ਕੁਝ ਖਾਸ ਨਾ ਕਰ ਸਕੇ ਅਤੇ 12 ਦੌੜਾਂ ਦੇ ਨਿੱਜੀ ਸਕੋਰ ਤੇ ਅਸ਼ਵਿਨ ਦੀ ਗੇਂਦ ਜਡੇਜਾ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ|ਇਸ਼ ਤੋਂ ਪਹਿਲਾ ਧਾਕੜ ਓਪਨਰ ਰੋਹਿਤ ਸ਼ਰਮਾ ਦੇ ਟੈਸਟ ਕਰੀਅਰ ਦੇ ਪਹਿਲੇ ਦੋਹਰੇ ਸੈਂਕੜੇ ਅਤੇ ਅਜਿੰਕਯ ਰਹਾਨੇ ਦੇ ਜ਼ਬਰਦਸਤ ਸੈਂਕੜੇ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਤੀਜੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਆਪਣੀ ਪਹਿਲੀ ਪਾਰੀ ਟੀ ਟਾਈਮ ਤਕ 9 ਵਿਕਟਾਂ ਤੇ 497 ਦੌੜਾਂ ਤੇ ਐਲਾਨ ਦਿੱਤੀ| ਜਵਾਬ ਵਿੱਚ ਦੱਖਣੀ ਅਫਰੀਕਾ ਦਾ ਪਹਿਲਾ ਵਿਕਟ ਡੀਨ ਐਲਗਰ ਦੇ ਰੂਪ ਵਿੱਚ 0 ਦੇ ਨਿੱਜੀ ਸਕੋਰ ਤੇ ਡਿੱਗਾ| ਡੀਨ ਸ਼ੰਮੀ ਦੀ ਗੇਂਦ ਤੇ ਸਾਹਾ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ| ਇਸ ਤੋਂ ਬਾਅਦ ਡੀ ਕਾਕ ਦਾ ਵਿਕਟ ਵੀ 4 ਦੌੜਾਂ ਦੇ ਨਿੱਜੀ ਸਕੋਰ ਤੇ ਡਿੱਗ ਗਿਆ| ਡੀ ਕਾਕ ਨੂੰ ਉਮੇਸ਼ ਨੇ ਸਾਹਾ ਦੇ ਹੱਥੋਂ ਕੈਚ ਕਰਾਇਆ|

New York