updated 4:59 AM UTC, Nov 16, 2019
Headlines:

ਮਹਿਰੀਨ ਕੌਰ ਨੇ ਸੂਬਾ ਪੱਧਰੀ ਸਟੇਟ ਮੁਕਾਬਲਿਆਂ ਵਿੱਚ ਜਿੱਤੇ 3 ਤਮਗੇ

ਐਸ.ਏ.ਐਸ ਨਗਰ - ਪਿੰਡ ਸੋਹਾਣਾ ਦੀ ਵਸਨੀਕ ਮਹਿਰੀਨ ਕੌਰ ਬੈਦਵਾਨ ਨੇ ਲੁਧਿਆਣਾ ਵਿਖੇ ਹੋਈ 31ਵੀਂ ਪੰਜਾਬ ਸਟੇਟ ਰੋਲਰ ਸਕੇਟਿੰਗ ਸਟੇਟ ਚੈਂਪਿਅਨਸ਼ਿਪ ਵਿੱਚ ਇਨਲਾਈਨ ਕੈਟਾਗਰੀ ਦੇ 7 ਤੋਂ 9 ਸਾਲ ਉਮਰ ਵਰਗ ਦੇ ਵੱਖ-ਵੱਖ ਮੁਕਾਬਲਿਆਂ ਵਿੱਚ 1 ਚਾਂਦੀ ਅਤੇ 2 ਕਾਂਸੀ ਦੇ ਤਮਗੇ ਹਾਸਿਲ ਕਰਕੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ|ਮਹਿਰੀਨ ਕੌਰ ਦੇ ਪਿਤਾ ਐਡਵੋਕੇਟ ਗਗਨਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਮਹਿਰੀਨ ਕੌਰ ਨੇ 500 ਮੀ. ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ ਜਦੋਂ ਕਿ 1000 ਮੀ. ਅਤੇ ਰਿੰਕ ਰੇਸ ਮੁਕਾਬਲਿਆਂ ਵਿੱਚ ਕਾਂਸੀ ਦੇ ਤਮਗੇ ਜਿੱਤੇ ਹਨ ਅਤੇ ਨੈਸ਼ਨਲ ਖੇਡਾਂ ਲਈ ਕੁਆਲਿਫਾਈ ਕਰ ਲਿਆ ਹੈ| ਉਹਨਾਂ ਦੱਸਿਆਂ ਕਿ ਇਸ ਤੋਂ ਪਹਿਲਾਂ ਜਿਲ੍ਹਾ ਪੱਧਰ ਦੇ ਮੁਕਾਬਲਿਆਂ ਵਿੱਚ ਮਹਿਰੀਨ ਕੌਰ ਨੇ ਸੋਨੇ ਦੇ 3 ਤਮਗੇ ਜਿੱਤ ਕੇ ਸੂਬਾ ਪੱਧਰੀ ਮੁਕਾਬਲਿਆਂ ਲਈ ਕੁਆਲਿਫਾਈ ਕੀਤਾ ਸੀ| ਉਹਨਾਂ ਦੱਸਿਆ ਕਿ ਉਹਨਾਂ ਦੀ ਬੇਟੀ ਪਿਛਲੇ 5 ਸਾਲਾਂ ਤੋਂ ਕੋਚ ਸਰਬਜੀਤ ਸਿੰਘ ਤੋਂ ਟ੍ਰੇਨਿੰਗ ਲੈ ਰਹੀ ਹੈ|ਪਿੰਡ ਸੋਹਾਣਾ ਦੇ ਕੌਂਸਲਰ ਅਤੇ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸ੍ਰ. ਪਰਮਿੰਦਰ ਸਿੰਘ ਨੇ ਕਿਹਾ ਕਿ ਮਹਿਰੀਨ ਨੇ ਸਟੇਟ ਖੇਡਾਂ ਵਿੱਚ ਤਮਗੇ ਜਿੱਤ ਕੇ ਪਿੰਡ ਦਾ ਮਾਣ ਵਧਾਇਆ ਹੈ ਅਤੇ ਛੇਤੀ ਹੀ ਇੱਕ ਵਿਸ਼ੇਸ਼ ਸਮਾਗਮ ਦੌਰਾਨ ਉਸਨੂੰ ਸਨਮਾਨਿਤ ਕੀਤਾ ਜਾਵੇਗਾ|

New York