updated 4:59 AM UTC, Nov 16, 2019
Headlines:

ਹਸਨ ਆਸਟਰੇਲੀਆ ਖ਼ਿਲਾਫ਼ ਟੀ-20 ਲੜੀ ’ਚੋਂ ਬਾਹਰ

ਕਰਾਚੀ - ਪਾਕਿਸਤਾਨ ਦਾ ਤੇਜ਼ ਗੇਂਦਬਾਜ਼ ਹਸਨ ਅਲੀ ਪਿੱਠ ਦੀ ਤਕਲੀਫ਼ ਕਾਰਨ ਆਸਟਰੇਲੀਆ ਵਿੱਚ ਟੀ-20 ਲੜੀ ਨਹੀਂ ਖੇਡ ਸਕੇਗਾ। ਇੰਗਲੈਂਡ ਵਿੱਚ ਹੋਏ ਵਿਸ਼ਵ ਕੱਪ ਮਗਰੋਂ ਉਹ ਇਸ ਸਮੱਸਿਆ ਕਾਰਨ ਕ੍ਰਿਕਟ ਤੋਂ ਦੂਰ ਰਿਹਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਐੱਮਆਰਆਈ ਦੀ ਰਿਪੋਰਟ ਦੇਖਣ ਮਗਰੋਂ ਡਾਕਟਰਾਂ ਨੇ ਹਸਨ ਨੂੰ ਤਿੰਨ-ਚਾਰ ਹਫ਼ਤੇ ਹੋਰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। 25 ਸਾਲਾ ਹਸਨ ਅਲੀ ਪਾਕਿਸਤਾਨ ਦੇ ਗੇਂਦਬਾਜ਼ੀ ਹਮਲੇ ਦਾ ਅਹਿਮ ਹਿੱਸਾ ਹੈ, ਖ਼ਾਸ ਕਰਕੇ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ। ਉਹ ਕ੍ਰਿਕਟ ਦੀਆਂ ਤਿੰਨਾਂ ਵੰਨਗੀਆਂ ਵਿੱਚ ਹੁਣ ਤੱਕ 148 ਵਿਕਟਾਂ ਲੈ ਚੁੱਕਿਆ ਹੈ। ਪਾਕਿਸਤਾਨ ਨੂੰ ਆਈਸੀਸੀ ਚੈਂਪੀਅਨਜ਼ ਟਰਾਫ਼ੀ-2017 ਜਿਤਾਉਣ ਵਿੱਚ ਉਸ ਦੀ ਅਹਿਮ ਭੂਮਿਕਾ ਸੀ, ਪਰ ਹਾਲ ਦੇ ਵਿਸ਼ਵ ਕੱਪ ਦੌਰਾਨ ਉਹ ਆਪਣੀ ਗੇਂਦਬਾਜ਼ੀ ਲੈਅ ਨਾਲ ਜੂਝਦਾ ਰਿਹਾ। ਹਸਨ ਅਲੀ ਹੁਣ ਤੱਕ 53 ਇੱਕ ਰੋਜ਼ਾ, 30 ਟੀ-20 ਕੌਮਾਂਤਰੀ ਅਤੇ ਨੌਂ ਟੈਸਟ ਖੇਡ ਚੁੱਕਿਆ ਹੈ।

New York