updated 10:51 AM BST, Sep 24, 2018
Headlines:

IPL 'ਚ ਰਾਜਸਥਾਨ ਦੇ ਨਾਂ ਦਰਜ ਹੋਇਆ ਸ਼ਰਮਨਾਕ ਰਿਕਾਰਡ

ਪੁਣੇ - ਆਈ. ਪੀ. ਐੱਲ. ਟੂਰਨਾਮੈਂਟ ਦੇ 17ਵੇਂ ਮੁਕਾਬਲੇ 'ਚ ਚੇਨਈ ਸੁਪਰ ਕਿੰਗਸ ਤੋਂ ਹਾਰ ਮਿਲਣ 'ਤੇ ਬਾਅਦ ਰਾਜਸਥਾਨ ਰਾਇਲ ਟੀਮ ਦੇ ਨਾਂ ਸਭ ਤੋਂ ਸ਼ਰਮਨਾਕ ਰਿਕਾਰਡ ਦਰਜ ਹੋਇਆ। ਚੇਨਈ ਨੇ ਰਾਜਸਥਾਨ ਨੂੰ 64 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਰਾਜਸਥਾਨ ਇਸ ਤਰ੍ਹਾਂ ਦੀ ਟੀਮ ਬਣ ਗਈ ਹੈ, ਜਿਸ ਨੂੰ ਚੇਨਈ ਤੋਂ ਵੱਡੀ ਹਾਰ ਮਿਲੀ ਹੈ। ਇਸ ਤੋਂ ਪਹਿਲੇ 2009 'ਚ ਚੇਨਈ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਕੇਪਟਾਊਨ 'ਚ ਹੋਏ ਮੈਚ 'ਚ 75 ਦੌੜਾਂ ਨਾਲ ਹਰਾਇਆ ਸੀ। ਇਹ ਕਿਸੇ ਟੀਮ 'ਤੇ ਚੇਨਈ ਦੀ ਵੱਡੀ ਜਿੱਤ ਰਹੀ। ਇਸ ਤੋਂ ਬਾਅਦ 2010 'ਚ ਦਿੱਲੀ ਨੂੰ 67 ਤੇ 2015 'ਚ ਫਿਰ ਬੈਂਗਲੁਰੂ ਨੂੰ ਚੇਨਈ ਨੇ 71 ਦੌੜਾਂ ਨਾਲ ਹਰਾਇਆ ਸੀ। ਇਸ ਵੱਡੀ ਜਿੱਤ 'ਚ ਚੇਨਈ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਸ਼ੇਨ ਵਾਟਸਨ ਦੇ ਸੈਂਕੜੇ ਦੀ ਬਦੌਲਤ ਰਾਜਸਥਾਨ ਦੇ ਸਾਹਮਣੇ 205 ਦੌੜਾਂ ਦਾ ਟੀਚਾ ਰੱਖਿਆ। ਵਾਟਸਨ ਨੇ 57 ਗੇਂਦਾਂ 'ਚ 106 ਦੌੜਾਂ ਦੀ ਪਾਰੀ ਖੇਡੀ। ਜਵਾਬ 'ਚ ਰਾਜਸਥਾਨ ਬੱਲੇਬਾਜ਼ੀ ਕਰਦੇ ਹੋਇਆ 18.3 ਓਵਰ 'ਚ 140 ਦੌੜਾਂ 'ਤੇ ਢੇਰ ਹੋ ਗਿਆ ਤੇ ਚੇਨਈ ਨੇ ਇਹ ਮੈਚ 64 ਦੌੜਾਂ ਨਾਲ ਜਿੱਤ ਲਿਆ।

15°C

New York

Cloudy

Humidity: 74%

Wind: 35.40 km/h

  • 25 Sep 2018 22°C 15°C
  • 26 Sep 2018 25°C 21°C