updated 8:24 AM BST, Oct 22, 2018
Headlines:

ਰਾਸ਼ਟਰ ਮੰਡਲ ਤੇ ਏਸ਼ਿਆਈ ਖੇਡਾਂ ’ਚ ਸੋਨ ਤਗ਼ਮਾ ਜਿੱਤਣਾ ਅਹਿਮ: ਮਨਪ੍ਰੀਤ

ਬੰਗਲੁਰੂ - ਭਾਰਤੀ ਪੁਰਸ਼ ਹਾਕੀ ਟੀਮ ਚਾਰ ਦੇਸ਼ਾਂ ਦੇ ਸੱਦਾ ਟੂਰਨਾਮੈਂਟ ਲਈ ਸ਼ੁੱਕਰਵਾਰ ਨੂੰ ਸਵੇਰੇ ਬੰਗਲੁਰੂ ਸਥਿਤ ਕੇਂਪੇਗੋਡ਼ੋ ਕੌਮਾਂਤਰੀ ਹਵਾਈ ਅੱਡੇ ਤੋਂ ਨਿੳੂਜ਼ੀਲੈਂਡ ਦੇ ਦੌਰੇ ਲਈ ਰਵਾਨਾ ਹੋ ਗਈ। ਭਾਰਤੀ ਹਾਕੀ ਟੀਮ ਕਿਵੀ ਦੌਰੇ ’ਤੇ ਬੈਲਜੀਅਮ, ਨਿੳੂਜ਼ੀਲੈਂਡ ਤੇ ਜਪਾਨ ’ਚ ਪੰਜ ਦਿਨਾਂ ਦੀਆਂ ਦੋ ਵੱਖ ਵੱਖ ਸੀਰੀਜ਼ਾਂ ਖੇਡੇਗੀ, ਜਿਸ ਦੀ ਸ਼ੁਰੂਆਤ ਤੌਰੰਗਾ ਦੇ ਬਲੇਕ ਪਾਰਕ ’ਚ 17 ਜਨਵਰੀ ਤੋਂ ਹੋਵੇਗੀ। ਇਸ ਮਗਰੋਂ ਹੈਮਿਲਟਨ ਦੇ ਗਾਲਾਘੇਰ ਹਾਕੀ ਸੈਂਟਰ ’ਚ 28 ਜਨਵਰੀ ਤੋਂ ਪੰਜ ਮੈਚਾਂ ਦੀ ਵੱਖਰੀ ਸੀਰੀਜ਼ ਸ਼ੁਰੂ ਹੋਵੇਗੀ। ਭਾਰਤ ਨੇ ਇਸ ਦੌਰੇ ਲਈ ਨੌਜਵਾਨ ਟੀਮ ਉਤਾਰੀ ਹੈ, ਜਿਸ ’ਚ ਕਪਤਾਨ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਚਾਰ ਨਵੇਂ ੳਭਰਦੇ ਖਿਡਾਰੀਆਂ ਨੂੰ ਵੀ ਟੀਮ ਦਾ ਹਿੱਸਾ ਬਣਾਇਆ ਗਿਆ ਹੈ। ਕਪਤਾਨ ਤੇ 25 ਸਾਲਾ ਮਿਡਫੀਲਡਰ ਨੇ ਟੂਰਨਾਮੈਂਟ ਨੂੰ ਅਹਿਮ ਦਸਦਿਆਂ ਕਿਹਾ, ‘ਸਿਖਰੀਆਂ ਟੀਮਾਂ ਖ਼ਿਲਾਫ਼ ਸੈਸ਼ਨ ਦੀ ਸ਼ੁਰੂਆਤ ਕਰਨੀ ਹਮੇਸ਼ਾ ਹੀ ਚੰਗੀ ਹੁੰਦੀ ਹੈ। ਇਸ ਸਾਲ ’ਚ ਸਾਡੇ ਪੂਲ ’ਚ ਬੈਲਜੀਅਮ ਹੈ ਅਤੇ ਅਸੀਂ ਉਸ ਨਾਲ ਜਿੰਨੇ ਮੈਚ ਖੇਡੀ ਸਕੀਏ ਓਨੇ ਹੀ ਚੰਗੇ ਹੋਣਗੇ।’ ਮਨਪ੍ਰੀਤ ਨੇ ਕਿਹਾ, ‘ਨਿੳੂਜ਼ੀਲੈਂਡ ਤੇ ਜਪਾਨ ਦੀਆਂ ਟੀਮਾਂ ਨਾਲ ਵੀ ਸਾਨੂੰ ਖੇਡਣ ਦਾ ਮੌਕਾ ਮਿਲੇਗਾ ਜੋ ਗੋਲਡ ਕੋਸਟ ’ਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਲਈ ਸਾਡੀਆਂ ਤਿਆਰੀਆਂ ’ਚ ਮਦਦਗਾਰ ਹੋਵੇਗਾ।’ ਉਸ ਨੇ ਨਾਲ ਹੀ ਕਿਹਾ ਕਿ ਭੁਵਨੇਸ਼ਵਰ ’ਚ ਹੋਈ ਹਾਕੀ ਵਿਸ਼ਵ ਲੀਗ 2017 ’ਚ ਭਾਰਤ ਨੇ ਅਸਟਰੇਲੀਆ, ਬੈਲਜੀਅਮ ਤੇ ਜਰਮਨੀ ਵਰਗੀਆਂ ਟੀਮਾਂ ਖ਼ਿਲਾਫ਼ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਉਸ ਨਾਲ ਖਿਡਾਰੀਆਂ ਦਾ ਹੌਸਲਾ ਕਾਫੀ ਵਧੀਆ ਹੈ। ਕਪਤਾਨ ਨੇ ਕਿਹਾ, ‘ੲਿਨ੍ਹਾਂ ਵੱਡੀਆਂ ਟੀਮਾਂ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਪਹਿਲਾਂ ਸਾਨੂੰ ਸਿਖਰਲੀਆਂ ਟੀਮਾਂ ਖ਼ਿਲਾਫ਼ ਚੰਗਾ ਖੇਡਣ ਦਾ ਆਤਮ ਵਿਸ਼ਵਾਸ ਨਹੀਂ ਸੀ, ਪਰ ਹੁਣ ਸਾਨੂੰ ਆਪਣੀ ਸਮਰੱਥਾ ’ਤੇ ਭਰੋਸਾ ਹੈ ਕਿ ਅਸੀਂ ਕਿਸੇ ਵੀ ਟੀਮ ਖ਼ਿਲਾਫ਼ ਵਧੀਆ ਖੇਡ ਸਕਦੇ ਹਾਂ। ਅਸੀਂ ਇਸ ਟੂਰਨਾਮੈਂਟ ਦੀ ਸਭ ਤੋਂ ਜਵਾਨ ਟੀਮ ਹਾਂ ਅਤੇ ਸਾਡੇ ਪ੍ਰਦਰਸ਼ਨ ਨਾਲ ਨੌਜਵਾਨਾਂ ਦਾ ਹੌਸਲਾ ਵਧੇਗਾ।’ਭਾਰਤੀ ਟੀਮ ਲਈ ਸਾਲ 2018 ਸਭ ਤੋਂ ਚੁਣੌਤੀ ਭਰਿਆ ਰਹੇਗਾ ਕਿਉਂਕਿ ਇਸ ਸਾਲ ੳੁਸ ਨੇ ਆਸਟਰੇਲੀਆ ’ਚ ਗੋਲਡ ਕੋਸਟ ’ਚ ਰਾਸ਼ਟਰ ਮੰਡਲ ਖੇਡਾਂ, ਏਸ਼ਿਆਈ ਖੇਡਾਂ, ਏਸ਼ਿਆਈ ਚੈਂਪੀਅਨਜ਼ ਟਰਾਫੀ ਅਤੇ ਉਡ਼ੀਸਾ ’ਚ ਪੁਰਸ਼ ਹਾਕੀ ਵਿਸ਼ਵ ਕੱਪ ਖੇਡਣਾ ਹੈ। ਭਾਰਤੀ ਪੁਰਸ਼ ਹਾਕੀ ਟੀਮ 17 ਜਨਵਰੀ ਤੋਂ ਜਪਾਨ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰੇਗੀ।

7°C

New York

Partly Cloudy

Humidity: 61%

Wind: 25.75 km/h

  • 22 Oct 2018 10°C 2°C
  • 23 Oct 2018 16°C 8°C