updated 8:24 AM BST, Oct 22, 2018
Headlines:

ਕਰੁਣ ਨਾਇਰ ਨੇ 48 ਗੇਂਦਾਂ 'ਤੇ ਬਣਾਇਆ ਸੈਂਕੜਾ

ਵਿਜੇਨਗਰ - ਆਈ. ਪੀ. ਐੱਲ. ਨਿਲਾਮੀ ਦੀ ਮਿਤੀ ਜਿਉਂ-ਜਿਉਂ ਨੇੜੇ ਆ ਰਹੀ ਹੈ, ਤਿਉਂ-ਤਿਉਂ ਘਰੇਲੂ ਬੱਲੇਬਾਜ਼ਾਂ ਦੇ ਬੱਲੇ ਦੇ ਤੇਵਰ ਬਦਲਣ ਲੱਗੇ ਹਨ। ਕਰਨਾਟਕ ਦੇ ਬੱਲੇਬਾਜ਼ ਕਰੁਣ ਨਾਇਰ ਨੇ ਸਿਰਫ 48 ਗੇਂਦਾਂ 'ਤੇ ਸੈਂਕੜਾ ਲਾ ਕੇ ਆਈ. ਪੀ. ਐੱਲ. ਨਿਲਾਮੀ 'ਚ ਵੱਡੀ ਕੀਮਤ ਹਾਸਲ ਕਰਨ ਲਈ ਆਪਣਾ ਦਾਅਵਾ ਮਜ਼ਬੂਤੀ ਨਾਲ ਪੇਸ਼ ਕੀਤਾ ਹੈ। ਨਾਇਰ ਨੇ ਸ਼ੁੱਕਰਵਾਰ 52 ਗੇਂਦਾਂ 'ਤੇ 8 ਚੌਕਿਆਂ ਤੇ 8 ਛੱਕਿਆਂ ਦੀ ਮਦਦ ਨਾਲ 111 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਦੀ ਬਦੌਲਤ ਕਰਨਾਟਕ ਨੇ 9 ਵਿਕਟਾਂ 'ਤੇ 179 ਦੌੜਾਂ ਦਾ ਸਕੋਰ ਬਣਾਉਣ ਤੋਂ ਬਾਅਦ ਤਾਮਿਲਨਾਡੂ ਵਿਰੁੱਧ ਦੱਖਣੀ ਖੇਤਰ ਸੱਯਦ ਮੁਸ਼ਤਾਕ ਅਲੀ ਟੂਰਨਾਮੈਂਟ ਵਿਚ 78 ਦੌੜਾਂ ਨਾਲ ਜਿੱਤ ਹਾਸਲ ਕਰ ਲਈ।

7°C

New York

Partly Cloudy

Humidity: 61%

Wind: 25.75 km/h

  • 22 Oct 2018 10°C 2°C
  • 23 Oct 2018 16°C 8°C