updated 4:44 AM UTC, Nov 17, 2019
Headlines:

ਸਰੀਰ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਜੜ੍ਹ ਤੋਂ ਖਤਮ ਕਰਦੀ ਹੈ ਐਲੋਵੇਰਾ

ਐਲੋਵੇਰਾ ਜਿੱਥੇ ਖੂਬਸੂਰਤ ਸਕਿਨ ਅਤੇ ਵਾਲਾਂ ਲਈ ਫਾਇਦੇਮੰਦ ਮੰਨੀ ਜਾਂਦੀ ਹੈ, ਉਥੇ ਹੀ ਇਹ ਤੁਹਾਡੀ ਸਿਹਤ ਲਈ ਵੀ ਕਿਸੇ ਵਰਦਾਨ ਨਾਲੋਂ ਘੱਟ ਨਹੀਂ ਹੁੰਦੀ। ਐਲਵੋਰਾ ਇਕ ਅਜਿਹਾ ਬੂਟਾ ਹੈ, ਜਿਸ ਨੂੰ ਘਰ 'ਚ ਲਗਾਉਣ ਨਾਲ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਐਲੋਵੇਰਾ ਜੈੱਲ ਸਿਹਤ ਦੇ ਨਾਲ ਚਮੜੀ ਦੀ ਵੀ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਦੀ ਵਰਤੋਂ ਨਾਲ ਤੁਸੀਂ ਪੇਟ ਸਬੰਧੀ ਕਈ ਬੀਮਾਰੀਆਂ, ਸਿਰਦਰਦ, ਭੁੱਖ ਨਾ ਲੱਗਣਾ, ਦੰਦਾਂ ਦੀ ਸਮੱਸਿਆ ਵਰਗੀਆਂ ਤਮਾਮ ਸਮੱਸਿਆਵਾਂ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ। ਗਰਮੀ ਦੇ ਮੌਸਮ 'ਚ ਚਮੜੀ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਅਜਿਹੇ 'ਚ ਐਲੋਵੇਰਾ ਜੈੱਲ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ। ਇਸ 'ਚ ਮੌਜੂਦ ਵਿਟਾਮਿਨਸ ਅਤੇ ਮਿਨਰਲਸ ਚਮੜੀ ਨੂੰ ਨਿਖਾਰਣ 'ਚ ਮਦਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਐਲੋਵੇਰਾ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਫਾਇਦਿਆਂ ਬਾਰੇ।
1. ਕਬਜ਼ ਦੀ ਸਮੱਸਿਆ ਦੂਰ ਕਰੇ - ਜੇ ਤੁਹਾਡਾ ਪੇਟ ਸਾਫ ਨਹੀਂ ਰਹਿੰਦਾ ਤਾਂ ਇਸ 'ਚ ਵੀ ਐਲੋਵੇਰਾ ਜੂਸ ਦੀ ਵਰਤੋਂ ਤੁਹਾਡੇ ਲਈ ਫਾਇਦੇਮੰਦ ਹੋਵੇਗੀ। ਐਲੋਵੇਰਾ 'ਚ ਕਈ ਐਂਟੀ-ਬੈਕਟੀਰੀਅਲ ਅਤੇ ਐਂਟੀਔਕਸੀਡੈਂਟ ਪਾਏ ਜਾਂਦੇ ਹਨ, ਜੋ ਕਬਜ਼ ਨੂੰ ਦੂਰ ਕਰਦੇ ਹਨ। ਰੋਜ਼ਾਨਾ ਸਵੇਰੇ ਖਾਲੀ ਪੇਟ ਜੂਸ ਪੀਣ ਨਾਲ ਤੁਹਾਡਾ ਪੇਟ ਸਾਫ ਰਹੇਗਾ ਅਤੇ ਤੁਹਾਡੀ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।
2.ਸਿਰਦਰਦ ਤੋਂ ਦੇਵੇ ਛੁਟਕਾਰਾ - ਐਲੋਵੇਰਾ ਸਿਰ ਦਰਦ ਤੋਂ ਛੁਟਕਾਰਾ ਦਿਵਾਉਣ 'ਚ ਕਾਫੀ ਲਾਹੇਵੰਦ ਹੁੰਦੀ ਹੈ। ਜੇ ਤੁਹਾਨੂੰ ਅਕਸਰ ਸਿਰਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਰੋਜ਼ਾਨਾ ਐਲੋਵੇਰਾ ਦਾ ਜੂਸ ਖਾਲੀ ਪੇਟ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਸਿਰਦਰਦ ਤੋਂ ਛੁਟਕਾਰਾ ਮਿਲੇਗਾ।
3.ਦੰਦਾਂ ਨਾਲ ਸੰਬੰਧੀ ਸਮੱਸਿਆ - ਐਲੋਵੇਰਾ 'ਚ ਐਂਟੀ-ਮਾਈਕ੍ਰੋਲਾਈਲ ਮੌਜੂਦ ਹੁੰਦੇ ਹਨ, ਜੋ ਤੁਹਾਡੇ ਦੰਦਾਂ ਨੂੰ ਸਾਫ ਰੱਖਣ 'ਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਹ ਦੰਦਾਂ 'ਚ ਹੋਣ ਵਾਲੇ ਬੈਕਟੀਰੀਅਲ ਇਨਫੈਕਸ਼ਨ ਨੂੰ ਵੀ ਤੁਹਾਨੂੰ ਦੂਰ ਰੱਖਦੇ ਹਨ।
4.ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦਗਾਰ - ਸਹੀ ਖਾਣ-ਪੀਣ ਨਾ ਹੋਣ ਕਾਰਨ ਸਾਡੇ ਸਰੀਰ 'ਚ ਕਈ ਜ਼ਹਿਰੀਲੇ ਤੱਤ ਪੈਦਾ ਹੋ ਜਾਂਦੇ ਹਨ। ਜਿਸ ਵਜ੍ਹਾ ਨਾਲ ਸਾਨੂੰ ਬਹੁਤ ਸਾਰੀਆਂ ਪੇਟ ਅਤੇ ਸਕਿਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐਲੋਵੇਰਾ ਸਰੀਰ ਦੀ ਡਿਟਾਕਸੀਫਿਕੇਸ਼ਨ ਦੀ ਪ੍ਰਕਿਰਿਆ ਦੇ ਜ਼ਰੀਏ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ।

New York