updated 4:39 AM UTC, Nov 17, 2019
Headlines:

ਗ੍ਰੀਨ ਟੀ ਦੀ ਵਰਤੋ ਨਾਲ ਚਿਹਰੇ ਤੇ ਆਉਂਦਾ ਹੈ ਕੁਦਰਤੀ ਨਿਖਾਰ

ਆਯੁਰਵੈਦਿਕ ਗੁਣਾਂ ਨਾਲ ਭਰਪੂਰ ਗ੍ਰੀਨ ਟੀ ਦੀ ਵਰਤੋਂ ਕਰਨਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਤੁਸੀਂ ਇਸ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਸੁੰਨਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇਸ ਨਾਲ ਹੋਣ ਵਾਲੇ ਬਿਊਟੀ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਗ੍ਰੀਨ ਟੀ ਦੀ ਵਰਤੋਂ ਕਰਕੇ ਤੁਸੀਂ ਇਸ ਨਾਲ ਕਈ ਤਰ੍ਹਾਂ ਦੇ ਬਿਊਟੀ ਪ੍ਰਾਡਕਟਸ ਬਣਾ ਸਕਦੇ ਹੋ। ਇਸ ਨਾਲ ਤੁਹਾਡੀ ਸਕਿਨ ਨੂੰ ਕੁਦਰਤੀ ਗਲੋ ਵੀ ਮਿਲ ਜਾਵੇਗਾ ਅਤੇ ਕੋਈ ਨੁਕਸਾਨ ਵੀ ਨਹੀਂ ਹੋਵੇਗਾ। ਗ੍ਰੀਨ ਟੀ ਤੁਹਾਡੀ ਚਮੜੀ ਨੂੰ ਖੂਬਸੂਰਤੀ 'ਚ ਹੋਰ ਵੀ ਵਧਾ ਕਰਦਾ ਹੈ।
1. ਫੇਸ ਮਾਸਕ - ਗ੍ਰੀਨ ਟੀ ਬੈਗ ਨੂੰ ਪਾਣੀ 'ਚ ਉਬਾਲ ਲਓ। ਫਿਰ ਆਇਲੀ ਸਕਿਨ ਲਈ ਇਸ 'ਚ ਮੁਲਤਾਨੀ ਮਿੱਟੀ ਅਤੇ ਡ੍ਰਾਈ ਸਕਿਨ ਲਈ ਸ਼ਹਿਦ ਮਿਲਾਓ। ਨਾਰਮਲ ਸਕਿਨ ਲਈ ਇਸ 'ਚ ਸੰਤਰੇ ਦੇ ਛਿਲਕਿਆਂ ਦਾ ਪਾਊਡਰ ਅਤੇ ਸ਼ਹਿਦ ਮਿਲਾ ਕੇ ਚਿਹਰੇ 'ਤੇ ਲਗਾਓ।
2. ਮਜਬੂਤ ਵਾਲ - ਸਭ ਤੋਂ ਪਹਿਲਾਂ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਇਸ ਤੋਂ ਬਾਅਦ 2-3 ਗ੍ਰੀਨ ਟੀ ਬੈਗ ਨੂੰ ਉਬਾਲ ਕੇ ਉਸ ਨਾਲ ਵਾਲਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ। ਨਿਯਮਿਤ ਰੂਪ ਨਾਲ ਇਸ ਦੀ ਵਰਤੋਂ ਨਾਲ ਵਾਲ ਮਜਬੂਤ ਬਣਦੇ ਹਨ ਅਤੇ ਲੰਬੇ ਅਤੇ ਸ਼ਾਇਨੀ ਵੀ ਬਣਦੇ ਹਨ।
3. ਸਕਰਬ - 1 ਗ੍ਰੀਨ ਟੀ ਬੈਗ ਨੂੰ ਅੱਧਾ ਕੱਪ ਪਾਣੀ 'ਚ ਉਬਾਲ ਕੇ ਠੰਡਾ ਕਰ ਲਓ। ਇਸ ਤੋਂ ਬਾਅਦ ਇਸ 'ਚ 1 ਚੱਮਚ ਖੰਡ ਮਿਲਾ ਕੇ ਚਿਹਰੇ 'ਤੇ ਸਕਰਬ ਕਰੋ। ਇਸ ਨੂੰ ਹਲਕੇ ਹੱਥਾਂ ਨਾਲ ਰਗੜ ਕੇ ਚਿਹਰੇ ਨੂੰ ਧੋ ਲਓ। ਧਿਆਨ ਰਹੇ ਕਿ ਇਸ 'ਚ ਚੀਨੀ ਘੁੱਲੇ ਨਾ।

New York