updated 4:59 AM UTC, Nov 16, 2019
Headlines:

ਸਿਹਤ ਹੀ ਨਹੀਂ, ਚਮੜੀ ਲਈ ਵੀ ਫਾਇਦੇਮੰਦ ਹੈ ਸਟ੍ਰਾਬੇਰੀ

ਸਟ੍ਰਾਬੇਰੀ ਖਾਣਾ ਸਿਹਤ ਲਈ ਬਹੁਤ ਵਧੀਆ ਮੰਨੀ ਜਾਂਦੀ ਹੈ। ਇਸ ਦੇ ਨਾਲ ਹੀ ਇਸ ਦਾ ਸੇਵਨ ਖੂਬਸੂਰਤੀ ਵਧਾਉਣ 'ਚ ਵੀ ਮਦਦਗਾਰ ਹੈ। ਇਸ 'ਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਚਿਹਰਾ ਨਿਖਾਰਣ 'ਚ ਮਦਦਗਾਰ ਹੁੰਦਾ ਹੈ। ਕੈਲਸ਼ੀਅਮ, ਮੈਗਨੀਸ਼ੀਅਮ, ਫਾਲਿਕ ਐਸਿਡ, ਫਾਸਫੋਰਸ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਸਕਿਨ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ 'ਚ ਵੀ ਮਦਦਗਾਰ ਹੈ। ਆਓ ਜਾਣਦੇ ਹਾਂ ਰੋਜ਼ਾਨਾ ਸਟ੍ਰਾਬੇਰੀ ਦਾ ਸੇਵਨ ਕਰਨ ਨਾਲ ਕੀ-ਕੀ ਫਾਇਦੇ ਹੁੰਦੇ ਹਨ।
1. ਐਂਟੀ-ਐਜਿੰਗ ਦੀ ਸਮੱਸਿਆ ਨੂੰ ਦੂਰ - ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟ ਨਾਲ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਵਧਦੀ ਉਮਰ ਦੇ ਲੱਛਣਾਂ ਨੂੰ ਘੱਟ ਕਰਦਾ ਹੈ। ਅਜਿਹੀ ਹਾਲਤ 'ਚ ਰੋਜ਼ਾਨਾ 1 ਬਾਊਲ ਸਟ੍ਰਾਬੇਰੀ ਦਾ ਸੇਵਨ ਜ਼ਰੂਰ ਕਰੋ।
2. ਰੰਗਤ ਨਿਖਾਰਣ 'ਚ ਮਦਦਗਾਰ - ਸਟ੍ਰਾਬੇਰੀ 'ਚ ਕਈ ਤਰ੍ਹਾਂ ਦੇ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਚਮੜੀ ਦੀ ਰੰਗਤ ਨੂੰ ਨਿਖਾਰਣ 'ਚ ਮਦਦਗਾਰ ਹੁੰਦੇ ਹਨ। ਤੁਸੀਂ ਚਾਹੋ ਤਾਂ ਸਟ੍ਰਾਬੇਰੀ ਅਤੇ ਦੁੱਧ ਦਾ ਪੇਸਟ ਬਣਾ ਕੇ ਵੀ ਸਾਵਲੇਪਣ ਤੋਂ ਛੁਟਕਾਰਾ ਪਾ ਸਕਦੇ ਹੋ।
3. ਕਾਲੇ ਬੁੱਲ੍ਹਾਂ ਨੂੰ ਗੁਬਾਲੀ ਬਣਾਏ - ਕਾਲੇ ਬੁੱਲ੍ਹਾਂ ਨੂੰ ਗੁਲਾਬੀ ਬਣਾਉਣ ਲਈ ਵੀ ਇਹ ਵਧੀਆ ਉਪਾਅ ਹੈ। ਸਟ੍ਰਾਬੇਰੀ ਨੂੰ ਸਕਰਬ ਦੀ ਤਰ੍ਹਾਂ ਬੁੱਲ੍ਹਾਂ 'ਤੇ ਰਗੜੋ ਅਤੇ ਫਿਰ ਕੁਝ ਸਮੇਂ ਤੋਂ ਬਾਅਦ ਪਾਣੀ ਨਾਲ ਸਾਫ ਕਰ ਲਓ। ਰੋਜ਼ਾਨਾ ਇਸੇ ਤਰ੍ਹਾਂ ਕਰਨ ਨਾਲ ਬੁੱਲ੍ਹਾਂ ਦਾ ਕਾਲਾਪਣ ਦੂਰ ਹੋ ਜਾਵੇਗਾ।
4. ਡੈੱਡ ਸਕਿਨ ਸਾਫ - ਸਟ੍ਰਾਬੇਰੀ ਦਾ ਇਸਤੇਮਾਲ ਡੈੱਡ ਸਕਿਨ ਨੂੰ ਸਾਫ ਕਰਨ ਲਈ ਵੀ ਕੀਤਾ ਜਾਂਦਾ ਹੈ।

New York