updated 8:24 AM BST, Oct 22, 2018
Headlines:

ਇਸ ਤਰ੍ਹਾਂ ਬਣਾਓ ਚੀਜ਼ੀ ਪਕੌੜਾ

ਤੁਸੀਂ ਕਾਫੀ ਤਰ੍ਹਾਂ ਦੇ ਪਕੌੜੇ ਬਣਾ ਕੇ ਖਾਧੇ ਹੋਣਗੇ ਅੱਜ ਅਸੀਂ ਤੁਹਾਨੂੰ ਚੀਜ਼ੀ ਪਕੌੜਾ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ... ਸਮੱਗਰੀ 250 ਗ੍ਰਾਮ ਵੇਸਣ 1 ਚੱਮਚ ਨਮਕ 1 ਚੱਮਚ ਲਾਲ ਮਿਰਚ 1/4 ਚੱਮਚ ਬੇਕਿੰਗ ਸੋਡਾ 1/2 ਚੱਮਚ ਜੀਰਾ 1 ਚੱਮਚ ਕਸੂਰੀ ਮੇਥੀ 350 ਮਿਲੀਲੀਟਰ ਪਾਣੀ ਮੋਜਰੇਲਾ ਪਨੀਰ ਇਟੈਲਿਅਨ ਸੀਜ਼ਨਿੰਗ ਬਣਾਉਣ ਦੀ ਵਿਧੀ 1. ਸਭ ਤੋਂ ਪਹਿਲਾਂ ਇਕ ਬਾਊਲ ਲਓ ਅਤੇ ਉਸ 'ਚ ਵੇਸਣ ਪਾਓ। 2. ਇਸ ਤੋਂ ਬਾਅਦ ਇਸ 'ਚ ਨਮਕ, ਲਾਲ ਮਿਰਚ, ਬੇਕਿੰਗ ਸੋਡਾ,ਜੀਰਾ,ਕਸੂਰੀ ਮੇਥੀ, ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। 3. ਫਿਰ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਘੋਲ ਲਓ ਅਤੇ ਮਿਸ਼ਰਣ ਤਿਆਰ ਕਰ ਲਓ। 4. ਫਿਰ ਮੋਜਰੇਲਾ ਪਨੀਰ ਲਓ ਅਤੇ ਇਸ ਨੂੰ ਚੋਰਸ ਟੁੱਕੜਿਆਂ 'ਚ ਕੱਟ ਲਓ। 5. ਇਸ ਤੋਂ ਬਾਅਦ ਇਸ ਨੂੰ ਵਿਚੋਂ ਕੱਟ ਲਓ ਅਤੇ ਇਟੈਲਿਅਨ ਸੀਜਨਿੰਗ ਭਰ ਕੇ ਵੇਸਣ ਦੇ ਮਿਸ਼ਰਣ 'ਚ ਡਿਪ ਕਰੋ। 6. ਫਿਰ ਇਸ ਨੂੰ ਤੇਲ 'ਚ ਡੀਪ ਫ੍ਰਾਈ ਕਰ ਲਓ। 7. ਚੀਜ਼ੀ ਪਕੌੜਾ ਤਿਆਰ ਹੈ ਇਸ ਨੂੰ ਸਰਵ ਕਰੋ।

6°C

New York

Mostly Sunny

Humidity: 64%

Wind: 25.75 km/h

  • 22 Oct 2018 11°C 2°C
  • 23 Oct 2018 16°C 8°C