updated 4:39 AM UTC, Nov 17, 2019
Headlines:

ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ ਨੇ ਸੁੱਖੀ ਬਾਠ ਨੂੰ ਕੀਤਾ ਸਨਮਾਨਿਤ

ਸੁੱਖੀ ਬਾਠ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ
ਮੋਹਾਲੀ - ਪੰਜਾਬ ਅਨਏਡਿਡ ਕਾਲਜਿਜ਼ ਅ੍ਰਸੋਸਿਏਸ਼ਨ (ਪੁੱਕਾ) ਦੇ ਇੱਕ ਵਫਦ ਨੇ ਅੱਜ ਕੈਨੇਡਾ ਦੇ ਮਸ਼ਹੂਰ ਬਿਜ਼ਨੈਸ ਮੈਗਨੇਟ ਅਤੇ ਫਿਲਨਥਰੋਪਿਸਟ, ਮਿ.ਸੁੱਖੀ ਬਾਠ ਨੂੰ ਪੰਜਾਬ ਭਵਨ, ਵੈਨਕੂਵਰ, ਬ੍ਰਿਟਿਸ਼ ਕੰਲੋਬੀਆਂ ਵਿਖੇ ਹੋਏ ਇੱਕ ਸਮਾਗਮ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਉਤਸ਼ਾਹਿਤ ਕਰਨ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ।ਸਨਮਾਨ ਸਮਾਰੋਹ ਪੁੱਕਾ ਦੇ ਪ੍ਰਧਾਨ ਅਤੇ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ ਨੇੜੇ ਚੰਡੀਗੜ ਦੇ ਚੈਅਰਮੈਨ ਡਾ.ਅੰਸ਼ੂ ਕਟਾਰੀਆ ਵੱਲੋ ਕੀਤਾ ਗਿਆ। ਕੈਨੇਡਾ ਇੰਟਰਨੈਸ਼ਨਲ ਅੇਜੁਕੇਸ਼ਨ ਕੰਸਟੋਰੀਅਮ ਦੇ ਬਾਨੀ ਸ਼੍ਰੀ ਕ੍ਰਿਸ਼ਨਾ ਮੂਰਤੀ ਵੀ ਇਸ ਮੋਕੇ ਤੇ ਮੌਜੂਦ ਸਨ। ਮਸ਼ਹੂਰ ਲੇਖਕ ਸ਼. ਇੰਦਰਜੀਤ ਸਿੰਘ ਧਾਮੀ; ਸ਼. ਕ੍ਰਿਸ਼ਨ ਭਨੋਟ; ਸ਼. ਖੁਸ਼ਹਾਲ ਸਿੰਘ ਗੁਲਾਟੀ; ਸ਼. ਕੇਸਰ ਸਿੰਘ ਕੂਨਰ ਦੇ ਨਾਲ ਇਸ ਮੌਕੇ ਪੰਜਾਬ ਭਵਨ ਵਿਖੇ ਆਰਗੇਨਾਈਜ਼ਰ ਸ੍ਰੀ ਕਵਿੰਦਰ ਚੰਦ ਵੀ ਮੌਜੂਦ ਸਨ।ਡਾ.ਅੰਸ਼ੂ ਕਟਾਰੀਆ ਨੇ ਸੁੱਖੀ ਬਾਠ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਕੈਨੇਡਾ ਵਿੱਚ ਲਗਾਤਾਰ ਜਾਰੀ ਦ੍ਰਿੜਤਾ ਅਤੇ ਵਿਦਿਆਰਥੀਆਂ ਲਈ ਮਾਨਵਤਾਵਾਦੀ ਕੰਮਾਂ ਲਈ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ ਹੈ।ਕਟਾਰੀਆ ਨੇ ਅੱਗੇ ਕਿਹਾ ਕਿ ਉਸਦੀ ਫਾਊਂਡੇਸ਼ਨ ਨੇ ਸੈਂਕੜੇ ਪੱਛੜੇ ਨੌਜਵਾਨਾਂ ਨੂੰ ਉਹਨਾਂ ਦੇ ਵਿਆਹ, ਨਕਲੀ ਅੰਗਾਂ ਦੇ ਕੇਂਦਰ, ਲੈੜਵੰਦ ਅੋਰਤਾਂ ਲਈ ਵਜ਼ੀਫਾਂ ਰਾਸ਼ੀ ਆਦਿ ਵੱਜੋ“ ਮਦਦ ਕਰਦੀ ਹੈ। ਸੁੱਖੀ ਬਾਠ ਨੇ ਡਾ.ਅੰਸ਼ੂ ਕਟਾਰੀਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਜੋ ਭਾਰਤ ਵਿੱਚ ਹੈ ਅਤੇ ਪੰਜਾਬ ਜੋ ਕੈਨੇਡਾ ਵਿੱਚ ਹੈ, ਦੌਵੇਂ ਹੀ ਉਸਦੇ ਦਿਲ ਦੇ ਨੇੜੇ ਹਨ ਅਤੇ ਉਹ ਸਮਾਜ ਦੀ ਸੇਵਾ ਕਰਦੇ ਰਹਿਣਗੇ।ਮਿ. ਅਸ਼ਵਨੀ ਗਰਗ, ਸਵਾਈਟ,  ਬਨੂੰੜ; ਮਿ. ਸਵਿੰਦਰ ਸਿੰਘ, ਸ਼੍ਰੀਮਤੀ  ਮਨਜਿੰਦਰ ਕੋਰ ਅਤੇ ਮਿ. ਗੁਰਸਿਮਰਨਜੀਤ ਸਿੰਘ,  ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟਸ, ਗੁਰਦਾਸਪੁਰ;  ਮਿ. ਮੋਹਿਤ ਮਹਾਜਨ ਅਤੇ ਸ਼੍ਰੀਮਤੀ  ਅਨੁ ਮਹਾਜਨ, ਗੋਲਡਨ ਗਰੁੱਪ ਆਫ ਕਾਲਜਿਜ਼ ਗੁਰਦਾਸਪੁਰ; ਮਿ. ਨਲਿਨੀ ਚੋਪੜਾ ਅਤੇ ਮਿ. ਚੰਦਰ ਮੋਹਨ, ਕੇ ਜੇ ਗਰੁੱਪ, ਪਟਿਆਲਾ; ਮਿ. ਪਰਮਿੰਦਰ ਪਾਲ ਸ਼ਰਮਾ, ਐਮਜੀਡੀਐਮ ਗਰੁੱਪ, ਬਠਿੰਡਾਂ; ਮਿ. ਭਾਰਤ ਸ਼ਰਮਾ, ਸਿਨਰਜੀ  ਇੰਟਰਨੈਸ਼ਨਲ ਇੰਸਟੀਚਿਊਟ ਆਫ ਨਰਸਿੰਗ, ਬਠਿੰਡਾਂ ; ਮਿ. ਰਾਜੇਸ਼ ਕੇ ਗਰਗ, ਭਾਰਤ ਗਰੁੱਪ ਆਫ ਇੰਸਟੀਚਿਊਸ਼ਨਸ, ਮਾਨਸਾ; ਮਿ. ਕੰਵਰ ਤੁਸ਼ਾਰ ਪੁੰਜ, ਸ਼੍ਰੀ ਸਾਈਂ ਗਰੁੱਪ, ਪਾਲਮਪੁਰ ਆਦਿ ਵੀ ਵਫਦ ਦਾ ਹਿੱਸਾ ਹਨ।

New York