updated 4:59 AM UTC, Nov 16, 2019
Headlines:

ਆਰੀਅਨਜ਼ ਦੇ ਸਿਵਿਲ ਇੰਜਨੀਅਰਿੰਗ ਵਿਦਿਆਰਥੀਆਂ ਨੇ ਅੰਬਾਲਾ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਦਾ ਕੀਤਾ ਦੌਰਾ

ਮੋਹਾਲੀ - ਆਰੀਅਨਜ਼ ਕਾਲਜ ਆਫ ਇੰਜਨੀਅਰਿੰਗ, ਰਾਜਪੁਰਾ ਨੇੜੇ ਚੰਡੀਗੜ ਦੇ ਸਿਵਿਲ ਇੰਜਨੀਅਰਿੰਗ ਵਿਭਾਗ ਨੇ ਅੰਬਾਲਾ  ਸਿੰਘਵਾਲਾ ਵਿਖੇ ਸਥਿਤ ਵਾਟਰ ਟ੍ਰੀਟਮੈਂਟ ਪਲਾਂਟ ਵਿੱਚ ਇੱਕ ਉਦਯੋਗਿਕ ਦੌਰੇ ਦਾ ਆਯੋਜਨ ਕੀਤਾ। ਉਦਯੋਗਿਕ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਵਿਹਾਰਕ ਗਿਆਨ ਨੂੰ ਵਧਾਉਣਾ ਅਤੇ ਉਹਨਾਂ ਨੂੰ  ਕੱਚੇ ਪਾਣੀ ਦੀ ਸ਼ੁੱਧਤਾ ਵਿੱਚ ਸ਼ਾਮਿਲ ਵੱਖ-ਵੱਖ ਤਰੀਕਿਆਂ ਨਾਲ ਕੰਮ ਕਰਨ ਬਾਰੇ ਜਾਗਰੂਕ ਕਰਨਾ ਸੀ। ਵਿਦਿਆਰਥੀਆਂ ਨੇ ਟ੍ਰੀਟਮੈਂਟ ਪਲਾਂਟ ਦੀਆਂ ਵੱਖ ਇਕਾਇਆ ਜਿਵੇਂ ਸੇਡੀਮੇਸ਼ਨ ਟੈਂਕ, ਕੋਗੂਲੇਸ਼ਨ ਟੈਂਕ, ਤੇਜ਼ੀ ਨਾਲ  ਰੇਤ ਫਿਲਟਰ ਅਤੇ ਕੀਟਾਣੂ ਮੁਕਤ ਯੂਨਿਟ ਦਾ ਦੌਰਾ ਕੀਤਾ ਅਤੇ ਗੰਦੇ ਪਾਣੀ ਦੇ ਇਲਾਜ ਲਈ ਵਰਤੀਆਂ ਜਾ ਰਹੀਆਂ ਵੱਖ-ਵੱਖ ਤਕਨੀਕਾਂ ਬਾਰੇ ਸਿੱਖਿਆ।  ਟ੍ਰੀਟਮੈਂਟ ਪਲਾਂਟ ਦੇ  ਜੂਨੀਅਰ ਇੰਜਨੀਅਰ, ਇੰਜ. ਸ਼ਲਿੰਦਰ ਭਵਾਨੀ  ਨੇ ਟੀ੍ਰਟਮੈਂਟ ਪਲਾਂਟ ਦੀਆਂ ਸਾਰੀਆਂ ਇਕਾਈਆਂ ਦੇ ਨਾਲ-ਨਾਲ ਵੰਡ ਪ੍ਰਣਾਲੀ ਬਾਰੇ ਦੱਸਿਆ। ਉਹਨਾਂ ਨੇ ਵਿਦਿਆਰਥੀਆਂ ਨੂੰ ਪਾਣੀ ਦੀ ਬਿਹਤਰੀ, ਦੂਸ਼ਿਤ ਤੱਤਾਂ ਨੂੰ ਹਟਾਉਣ, ਖਰਚੇ ਬਚਾਉਣ ਦੇ ਢੰਗਾਂ , ਸੰਕਟ ਸਮੇਂ ਪਾਣੀ ਪ੍ਰਬੰਧਨ, ਸਵਾਦ ਅਤੇ ਪਾਣੀ ਦੀ ਸਪੱਸ਼ਟਤਾ ਵਿੱਚ  ਸੁਧਾਰ ਬਾਰੇ ਵੀ ਚਾਨਣਾ ਪਾਇਆ।ਵਿਦਿਆਰਥੀਆਂ ਨੇ ਗੰਦੇ ਪਾਣੀ ਦੇ ਪ੍ਰਾਈਮਰੀ, ਸੈਕੰਡਰੀ ਅਤੇ ਤੀਜੇ  ਇਲਾਜ ਦੀ ਧਾਰਨਾ ਨੂੰ ਸਮਝਾਇਆ ਅਤੇ ਅੱਗੇ ਦੱਸਿਆ ਕਿ ਕਿਸ ਤਰਾਂ ਨਾਲੀਆਂ ਦੇ ਗੰਦੇ ਪਾਣੀ ਨੂੰ ਖੇਤੀਬਾੜੀ ਉਦੇਸ਼ਾਂ ਲਈ ਵਰਤਿਆਂ ਜਾਂਦਾਂ ਹੈ। ਵਿਦਿਆਰਥੀਆਂ ਨੂੰ ਸੰਖੇਪ ਵਿੱਚ ਪ੍ਰੋਸੈਸ ਯੂਨਿਟਾਂ, ਜੀਵ ਵਿਗਿਆਨਿਕ ਇਲਾਜ ਇਕਾਈਆਂ, ਸਲੈਜ ਸਿਸਟਮ ਯੂਨਿਟ ਅਤੇ ਗੈਸ ਉਪਭੋਗਤਾ ਪ੍ਰਣਾਲੀ ਬਾਰੇ ਸੰਖੇਪ ਵਿੱਚ ਨਿਰਦੇਸ਼ ਦਿੱਤੇ ਗਏ।

New York