updated 8:24 AM BST, Oct 22, 2018
Headlines:

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਫ਼ਲਾਂ ਅਤੇ ਖੁੰਬਾਂ ਦੀ ਵਰਕਸ਼ਾਪ ਸਮਾਪਤ

Featured ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਫ਼ਲਾਂ ਅਤੇ ਖੁੰਬਾਂ ਦੀ ਵਰਕਸ਼ਾਪ ਸਮਾਪਤ
ਲੁਧਿਆਣਾ - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਖੋਜ ਅਤੇ ਪਸਾਰ ਮਾਹਿਰਾਂ ਦੀ ਫ਼ਲਾਂ, ਖੁੰਬਾਂ, ਐਗਰੋਫਾਰੈਸਟਰੀ, ਫਾਰਮ ਪਾਵਰ ਮਸ਼ੀਨਰੀ, ਭੋਜਨ ਤਕਨਾਲੋਜੀ ਅਤੇ ਖੇਤੀ ਅਰਥਚਾਰੇ ਸੰਬੰਧੀ ਵਰਕਸ਼ਾਪ ਅੱਜ ਸਮਾਪਤ ਹੋਈ । ਇਸ ਵਰਕਸ਼ਾਪ ਵਿੱਚ ਯੂਨੀਵਰਸਿਟੀ ਦੇ ਵਿਗਿਆਨੀਆਂ ਅਤੇ ਬਾਗਬਾਨੀ ਵਿਭਾਗ ਦੇ ਪਸਾਰ ਮਾਹਿਰਾਂ ਨੇ ਵਧ ਚੜ ਕੇ ਭਾਗ ਲਿਆ । ਵਰਕਸ਼ਾਪ ਵਿੱਚ ਮੁੱਖ ਮਹਿਮਾਨ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਵਿਭਾਗ ਵੱਲੋਂ ਮਿਥੇ ਟੀਚਿਆਂ ਸੰਬੰਧੀ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ । ਸਮਾਪਤੀ ਸੈਸ਼ਨ ਵਿੱਚ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਦੀਦਾਰ ਸਿੰਘ ਭੱਟੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਉਨਾਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਮੁਢਲੀਆਂ ਲਾਗਤਾਂ ਤੇ ਕਟੌਤੀ ਕਰਨਾ ਵਿਗਿਆਨੀਆਂ ਲਈ ਮੁੱਖ ਚੁਣੌਤੀ ਹੈ ਤਾਂ ਜੋ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ । ਉਨਾਂ ਪਸਾਰ ਮਾਹਿਰਾਂ ਨੂੰ ਘਰੇਲੂ ਬਗੀਚੀ ਅਤੇ ਸੰਯੁਕਤ ਖੇਤੀ ਕਰਨ ਲਈ ਕਿਹਾ ਤਾਂ ਜੋ ਅਸੀਂ ਮਸ਼ੀਨਰੀ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕੀਏ ਅਤੇ ਮੰਡੀਕਰਨ ਸੁਚੱਜਾ ਕਰ ਸਕੀਏ । ਵਰਕਸ਼ਾਪ ਦੇ ਦੂਜੇ ਦਿਨ ਵਿਗਿਆਨੀਆਂ ਨੂੰ ਨਵੀਨਤਮ ਤਕਨਾਲੋਜੀਆਂ ਤੋਂ ਜਾਣੂੰ ਕਰਵਾਉਣ ਲਈ ਫੀਲਡ ਦਾ ਦੌਰਾ ਵੀ ਕਰਵਾਇਆ ਗਿਆ । ਪਸਾਰ ਮਾਹਿਰਾਂ ਵੱਲੋਂ ਦਿੱਤੀ ਪਰਤੀ ਸੂਚਨਾ ਦੇ ਅਨੁਸਾਰ ਤਕਨਾਲੋਜੀ ਅਤੇ ਤਕਨੀਕਾਂ ਵਿੱਚ ਇਨਾਂ ਵਰਕਸ਼ਾਪਾਂ ਤੋਂ ਬਾਅਦ ਸੋਧ ਕੀਤੀ ਜਾਂਦੀ ਹੈ ।

6°C

New York

Mostly Sunny

Humidity: 64%

Wind: 25.75 km/h

  • 22 Oct 2018 11°C 2°C
  • 23 Oct 2018 16°C 8°C