updated 4:44 AM UTC, Nov 17, 2019
Headlines:

ਭਾਰਤੀ ਫੌਜ ਬੁਰੀ ਨਜ਼ਰ ਰੱਖਣ ਵਾਲਿਆਂ ਨੂੰ ਜਵਾਬ ਦੇਣ ਦੀ ਸਮਰਥ : ਰਾਜਨਾਥ ਸਿੰਘ

Featured ਭਾਰਤੀ ਫੌਜ ਬੁਰੀ ਨਜ਼ਰ ਰੱਖਣ ਵਾਲਿਆਂ ਨੂੰ ਜਵਾਬ ਦੇਣ ਦੀ ਸਮਰਥ : ਰਾਜਨਾਥ ਸਿੰਘ

ਨਵੀਂ ਦਿੱਲੀ -  ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਜਲ ਸੈਨਾ ਨੇ ਇਹ ਯਕੀਨੀ ਕਰਨ ਲਈ ਚੌਕਸੀ ਵਰਤੀ ਹੈ ਕਿ 26/11 ਵਰਗਾ ਹਮਲਾ ਮੁੜ ਨਾ ਹੋ ਸਕੇ| ਰਾਜਨਾਥ ਨੇ ਜਲ ਸੈਨਾ ਕਮਾਂਡਰਾਂ ਦੇ ਸੰਮੇਲਨ ਵਿੱਚ ਕਿਹਾ, ”ਭਾਰਤ ਕਦੇ ਹਮਲਾ ਨਹੀਂ ਕਰ ਰਿਹਾ ਪਰ ਉਸ ਦੇ ਹਥਿਆਰਬੰਦ ਫੋਰਸ ਸਾਡੇ ਤੇ ਬੁਰੀ ਨਜ਼ਰ ਰੱਖਣ ਵਾਲੇ ਲੋਕਾਂ ਨੂੰ ਕਰਾਰਾ ਜਵਾਬ ਦੇਣ ਵਿਚ ਸਮਰੱਥ ਹੈ| ਜਿਕਰਯੋਗ ਹੈ ਕਿ ਇਕ ਬਿਨਾਂ ਕਿਸੇ ਕਾਰਨ ਪਾਕਿਸਤਾਨ ਵਲੋਂ ਐਤਵਾਰ ਨੂੰ ਗੋਲੀਬਾਰੀ ਕੀਤੀ ਗਈ| ਇਸ ਗੋਲੀਬਾਰੀ ਦੇ ਜਵਾਬ ਵਿੱਚ ਭਾਰਤੀ ਫੌਜ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਕੋਲ ਤੰਗਧਾਰ ਸੈਕਟਰ ਦੇ ਦੂਜੇ ਪਾਸੇ ਘੱਟੋ-ਘੱਟ 4 ਅੱਤਵਾਦੀ ਕੈਂਪਾਂ ਅਤੇ ਕਈ ਪਾਕਿਸਤਾਨੀ ਫੌਜੀ ਟਿਕਾਣਿਆਂ ਨੂੰ ਭਾਰੀ ਹਥਿਆਰਾਂ ਦਾ ਇਸਤੇਮਾਲ ਕਰ ਕੇ ਨਿਸ਼ਾਨਾ ਬਣਾਇਆ ਸੀ|

New York