updated 4:39 AM UTC, Nov 17, 2019
Headlines:

ਬੈਂਕਿੰਗ ਸੈਕਟਰ ’ਚ ਤੁਰੰਤ ਸੁਧਾਰਾਂ ਦੀ ਲੋੜ: ਅਭਿਜੀਤ

ਨਵੀਂ ਦਿੱਲੀ - ਅਰਥਸ਼ਾਸਤਰ ਲਈ ਇਸ ਸਾਲ ਦਾ ਨੋਬੇਲ ਜਿੱਤਣ ਵਾਲੇ ਅਭਿਜੀਤ ਬੈਨਰਜੀ ਨੇ ਭਾਰਤ ਵਿਚ ਬੈਂਕਿੰਗ ਸੈਕਟਰ ਦੇ ਸੰਕਟ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਸਥਿਤੀ ਨਾਲ ਨਜਿੱਠਣ ਲਈ ਤੁਰੰਤ ਜੁਝਾਰੂ ਫ਼ੈਸਲੇ ਲੈਣ ਦੀ ਲੋੜ ਹੈ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬੈਂਕਾਂ ਵਿਚ ਆਪਣੀ ਹਿੱਸੇਦਾਰੀ 50 ਫ਼ੀਸਦ ਤੋਂ ਵੀ ਘਟਾਉਣੀ ਪਵੇਗੀ ਤਾਂ ਕਿ ਫ਼ੈਸਲੇ ਕੇਂਦਰੀ ਵਿਜੀਲੈਂਸ ਕਮਿਸ਼ਨ ਤੋਂ ਭੈਅ ਮੁਕਤ ਹੋ ਕੇ ਲਏ ਜਾ ਸਕਣ। ਬੈਂਕਿੰਗ ਸੈਕਟਰ ਦਾ ਸੰਕਟ ਪਿਛਲੇ ਪੰਜ ਸਾਲਾਂ ਦੌਰਾਨ ਡੁੱਬੇ ਕਰਜ਼ਿਆਂ ਕਰ ਕੇ ਵਧਿਆ ਹੈ। ਇਸ ਤੋਂ ਬਾਅਦ ਕਈ ਘੁਟਾਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਇਕ ਪੰਜਾਬ ਤੇ ਮਹਾਰਾਸ਼ਟਰ ਸਹਿਕਾਰੀ ਬੈਂਕ ਵਿਚ ਹੋਇਆ ਘਪਲਾ ਵੀ ਸ਼ਾਮਲ ਹੈ। ਕੇਂਦਰੀ ਵਿਜੀਲੈਂਸ ਕਮਿਸ਼ਨ ਨੇ ਅਗਸਤ ਵਿਚ ਬੈਂਕਾਂ ਵਿਚ ਹੁੰਦੀ ਧੋਖਾਧੜੀ ਸਬੰਧੀ ਇਕ ਐਡਵਾਈਜ਼ਰੀ ਬੋਰਡ ਦਾ ਗਠਨ ਕੀਤਾ ਸੀ। ਸਾਬਕਾ ਵਿਜੀਲੈਂਸ ਕਮਿਸ਼ਨਰ ਟੀ.ਐੱਮ. ਭਸੀਨ ਬੈਂਕਾਂ ਵਿਚ ਹੋਈਆਂ 50 ਕਰੋੜ ਤੋਂ ਵੱਧ ਦੀਆਂ ਧੋਖਾਧੜੀਆਂ ਬਾਰੇ ਜਾਂਚ ਕਰ ਰਹੇ ਹਨ ਤੇ ਕਾਰਵਾਈ ਲਈ ਵੀ ਕਿਹਾ ਜਾ ਰਿਹਾ ਹੈ।

New York