updated 4:44 AM UTC, Nov 17, 2019
Headlines:

ਨੋਬੇਲ ਪੁਰਸਕਾਰ ਜੇਤੂ ਅਭਿਜੀਤ ਵੱਲੋਂ ਮੋਦੀ ਨਾਲ ਮੁਲਾਕਾਤ

Featured ਨੋਬੇਲ ਪੁਰਸਕਾਰ ਜੇਤੂ ਅਭਿਜੀਤ ਵੱਲੋਂ ਮੋਦੀ ਨਾਲ ਮੁਲਾਕਾਤ

ਨਵੀਂ ਦਿੱਲੀ - ਨੋਬੇਲ ਪੁਰਸਕਾਰ ਜੇਤੂ ਭਾਰਤੀ ਮੂਲ ਦੇ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਵੱਖ ਵੱਖ ਵਿਸ਼ਿਆਂ ’ਤੇ ‘ਸਿਹਤਮੰਦ ਤੇ ਵਿਸਥਾਰਤ’ ਸੰਵਾਦ ਕੀਤਾ। ਬੈਨਰਜੀ, ਭਾਰਤੀ ਮੂਲ ਦੇ ਅਮਰੀਕੀ ਪ੍ਰੋਫੈਸਰ ਹਨ, ਜੋ ਮੈਸਾਚਿਊਸਟਸ ਇੰਸਟੀਚਿਊਟ ਆਫ ਤਕਨਾਲੋਜੀ ਵਿੱਚ ਪੜ੍ਹਾਉਂਦੇ ਹਨ। ਉਨ੍ਹਾਂ ਨੂੰ ਐਸਥਰ ਡਫਲੋ (ਜੋ ਬੈਨਰਜੀ ਦੀ ਪਤਨੀ ਵੀ ਹੈ) ਤੇ ਮਾਈਕਲ ਕਰੈਮਰ ਨਾਲ ਸਾਂਝੇ ਤੌਰ ’ਤੇ ‘ਆਲਮੀ ਗੁਰਬਤ ਨੂੰ ਘਟਾਉਣ ਲਈ ਅਪਣਾਈ ਤਜਰਬੇਕਾਰ ਰਸਾਈ’ ਲਈ ਅਰਥਸ਼ਾਸਤਰ ਵਿੱਚ ਨੋਬੇਲ ਪੁਰਸਕਾਰ ਦੇ ਐਜਾਜ਼ ਨਾਲ ਸਨਮਾਨਿਆ ਗਿਆ ਸੀ। ਮੀਟਿੰਗ ਉਪਰੰਤ ਸ੍ਰੀ ਮੋਦੀ ਨੇ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਇਕ ਟਵੀਟ ’ਚ ਕਿਹਾ, ‘ਨੋਬੇਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਨਾਲ ਮੁਲਕਾਤ ਸ਼ਾਨਦਾਰ ਸੀ। ਮਨੁੱਖੀ ਸਸ਼ਕਤੀਕਰਨ ਬਾਰੇ ਉਹਦਾ ਜਨੂੰਨ ਪ੍ਰਤੱਖ ਵਿਖਾਈ ਦਿੰਦਾ ਸੀ।

New York