updated 8:24 AM BST, Oct 22, 2018
Headlines:

ਜੱਜ ਲੋਇਆ ਦੀ ਮੌਤ ਸਬੰਧੀ ਜਾਂਚ ਸਹੀ ਤਰੀਕੇ ਨਾਲ ਹੋਵੇ : ਰਾਹੁਲ ਗਾਂਧੀ

Featured ਜੱਜ ਲੋਇਆ ਦੀ ਮੌਤ ਸਬੰਧੀ ਜਾਂਚ ਸਹੀ ਤਰੀਕੇ ਨਾਲ ਹੋਵੇ : ਰਾਹੁਲ ਗਾਂਧੀ
ਨਵੀਂ ਦਿਲੀ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਜ ਦੇਰ ਸ਼ਾਮ ਸੁਪਰੀਮ ਕੋਰਟ ਦੇ 4 ਜਜਾਂ ਦੇ ਵਿਵਾਦ ਸੰਬੰਧੀ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਗੰਭੀਰ ਮਸਲਾ ਦਸਿਆ ਹੈ। ਇਸ ਸੰਬੰਧੀ ਦੇਰ ਸ਼ਾਮ ਇਕ ਪ੍ਰੈਸ ਕਾਨਫਰੰਸ ਨੂੰ ਸੰਬੰਧੋਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਨਿਆਂ ਵਿਵਸਥਾ ‘ਤੇ ਸਾਨੂੰ ਸਭ ਨੂੰ ਭਰੋਸਾ ਹੈ ਪਰ 4 ਜਜਾਂ ਵਲੋਂ ਪ੍ਰੈਸ ਕਾਨਫਰੰਸ ਕਰਨਾ ਇਕ ਗੰਭੀਰ ਮਾਮਲਾ ਹੈ। ਜਜਾਂ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਜੋ ਮੁਦੇ ਚੁਕੇ ਗਏ ਹਨ ਉਹ ਅਹਿਮ ਹਨ। ਉਨਾਂ ਨੇ ਭਾਰਤੀ ਲੋਕਤੰਤਰ ਨੂੰ ਖਤਰੇ ‘ਚ ਦਸਿਆ ਹੈ। ਰਾਹੁਲ ਨੇ ਕਿਹਾ ਕਿ ਭਾਰਤ ਦੇ ਇਤਿਹਾਸ ‘ਚ ਅਜ ਤਕ ਇਸ ਤਰਾਂ ਕਦੇ ਵੀ ਨਹੀਂ ਹੋਈਆ ਕਿ ਸੁਪਰੀਮ ਕੋਰਟ ਦੇ ਜਜਾਂ ਨੂੰ ਪ੍ਰੈਸ ਕਾਨਫਰੰਸ ਕਰ ਕੇ ਆਪਣੀਆਂ ਪ੍ਰੇਸ਼ਾਨੀਆਂ ਦਸਣੀਆਂ ਪਈਆਂ ਹੋਣ। ਰਾਹੁਲ ਨੇ ਜਜ ਲੋਇਆ ਦੀ ਮੌਤ ਦੇ ਮਾਮਲੇ ‘ਤੇ ਗਲ ਕਰਦੀਆਂ ਕਿਹਾ ਕਿ ਸੁਪਰੀਮ ਕੋਰਟ ‘ਚ ਉਚ ਪਧਰ ‘ਤੇ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।

7°C

New York

Partly Cloudy

Humidity: 61%

Wind: 25.75 km/h

  • 22 Oct 2018 10°C 2°C
  • 23 Oct 2018 16°C 8°C