updated 4:39 AM UTC, Nov 17, 2019
Headlines:

‘ਸਾਇਨਾ’ ਦੀ ਸ਼ੂਟਿੰਗ ਲਈ ਸਟੇਡੀਅਮ ’ਚ ਰਹੇਗੀ ਪਰਿਨੀਤੀ

ਫਿਲਮ ‘ਸਾਇਨਾ’ ਦੀ ਸ਼ੂਟਿੰਗ ਅਤੇ ਅਭਿਆਸ ਲਈ ਅਦਾਕਾਰਾ ਪਰਿਨੀਤੀ ਚੋਪੜਾ ਦੋ ਹਫ਼ਤੇ ਨਵੀਂ ਮੁੰਬਈ ਸਥਿਤ ਰਾਮਸੇਠ ਠਾਕੁਰ ਇੰਟਰਨੈਸ਼ਨਲ ਸਪੋਰਟਸ ਕੰਪਲੈਕਸ ਵਿੱਚ ਬਿਤਾਏਗੀ ਤਾਂ ਜੋ ਉਹ ਆਪਣਾ ਆਉਣ-ਜਾਣ ਦਾ ਸਮਾਂ ਬਚਾ ਸਕੇ। ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦੀ ਜ਼ਿੰਦਗੀ ’ਤੇ ਆਧਾਰਿਤ ਇਸ ਫਿਲਮ ਬਾਰੇ ਪਰਿਨੀਤੀ ਦਾ ਕਹਿਣਾ ਹੈ ਕਿ ਉਸ ਦੇ ਲਈ ਫਿਲਮ ਵਾਸਤੇ ਆਪਣੀ ਖੇਡ ਵਿੱਚ ਸੁਧਾਰ ਲਿਆਉਣਾ ਬਹੁਤ ਜ਼ਰੂਰੀ ਸੀ। ਅਦਾਕਰਾ ਦਾ ਕਹਿਣਾ ਹੈ ਕਿ ਉਸ ਦੇ ਘਰ ਤੋਂ ਸ਼ੂਟਿੰਗ ਵਾਲੇ ਸਥਾਨ ’ਤੇ ਆਉਣ-ਜਾਣ ਵਿੱਚ ਹੀ ਚਾਰ-ਪੰਜ ਘੰਟੇ ਲੱਗ ਜਾਂਦੇ ਹਨ, ਜਿਸ ਕਰਕੇ ਉਸ ਨੇ ਸਪੋਰਟਸ ਕੰਪਲੈਕਸ ਵਿੱਚ ਹੀ ਰੁਕਣ ਦਾ ਫ਼ੈਸਲਾ ਕੀਤਾ। ਇਸ ਨਾਲ ਉਹ ਅਭਿਆਸ ਵੀ ਕਰ ਸਕੇਗੀ ਅਤੇ ਨਾਲ ਦੀ ਨਾਲ ਹੀ ਸ਼ੂਟਿੰਗ ਵੀ ਚੱਲਦੀ ਰਹੇਗੀ।

New York