updated 4:44 AM UTC, Nov 17, 2019
Headlines:

ਸਲਮਾਨ ਦੀ ‘ਰਾਧੇ’ ਦਾ ਖਲਨਾਇਕ ਬਣੇਗਾ ਰਣਦੀਪ ਹੁੱਡਾ

ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਰਾਧੇ’ ਵਿੱਚ ਅਦਾਕਾਰ ਰਣਦੀਪ ਹੁੱਡਾ ਵਲੋਂ ਖਲਨਾਇਕ ਦੀ ਭੂਮਿਕਾ ਨਿਭਾਈ ਜਾਵੇਗੀ। ਰਣਦੀਪ ਅਤੇ ਸਲਮਾਨ ਇਸ ਤੋਂ ਪਹਿਲਾਂ ਵੀ ਫਿਲਮਾਂ ‘ਕਿੱਕ’ ਅਤੇ ‘ਸੁਲਤਾਨ’ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ।
ਫਿਲਮ ਨਾਲ ਜੁੜੇ ਸੂਤਰਾਂ ਨੇ ਦੱਸਿਆ, ‘‘ਰਣਦੀਪ ਵਲੋਂ ਫਿਲਮ ਵਿੱਚ ਖਲਨਾਇਕ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਉਸ ਨੂੰ ਕਿਰਦਾਰ ਪਸੰਦ ਆਇਆ ਅਤੇ ਉਸ ਨੇ ਇਸ ਲਈ ਹਾਮੀ ਭਰ ਦਿੱਤੀ। ਪਹਿਲਾਂ ਵੀ ਰਣਦੀਪ ਅਤੇ ਸਲਮਾਨ ਇਕੱਠੇ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਵਿਚਾਲੇ ਵਧੀਆ ਸਬੰਧ ਹਨ।’’ਪ੍ਰਭੂਦੇਵਾ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਇਸ ਫਿਲਮ ਲਈ ਸ਼ੂਟਿੰਗ ਰਣਦੀਪ ਵਲੋਂ ਇਸੇ ਵਰ੍ਹੇ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਫਿਲਮ ਦਾ ਮਹੂਰਤ ਸ਼ਾਟ ਸ਼ੁੱਕਰਵਾਰ ਨੂੰ ਲੋਨਾਵਾਲਾ ਵਿੱਚ ਸਲਮਾਨ ਨਾਲ ਰੱਖਿਆ ਗਿਆ ਹੈ। ਸਲਮਾਨ ਖਾਨ ਨੇ ਕੁਝ ਦਿਨ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਫਿਲਮ ‘ਰਾਧੇ’ 2020 ਵਿੱਚ ਈਦ ਮੌਕੇ ਰਿਲੀਜ਼ ਹੋਵੇਗੀ। ਫਿਲਮ ‘ਰਾਧੇ’ ਦਾ ਨਿਰਮਾਣ ਸੋਹੇਲ ਖਾਨ ਅਤੇ ਰੀਲ ਲਾਈਫ ਪ੍ਰੋਡੱਕਸ਼ਨ ਲਿਮਿਟਡ ਵਲੋਂ ਸਲਮਾਨ ਖਾਨ ਫਿਲਮਜ਼ ਦੇ ਬੈਨਰ ਹੇਠ ਕੀਤਾ ਜਾਵੇਗਾ।

New York