updated 4:44 AM UTC, Nov 17, 2019
Headlines:

‘ਵਾਰ’ ਨੇ ਸਭ ਦਾ ਦਿਲ ਜਿੱਤਿਆ: ਆਸ਼ੂਤੋਸ਼ ਰਾਣਾ

ਮੁੰਬਈ - ਅਦਾਕਾਰ ਰਿਤਿਕ ਰੌਸ਼ਨ ਅਤੇ ਟਾਈਗਰ ਸ਼ਰਾਫ਼ ਦੀ ਚੌਥੇ ਹਫ਼ਤੇ ਵਿੱਚ ਚੱਲ ਰਹੀ ਫਿਲਮ ‘ਵਾਰ’, ਜਿਸ ਨੇ ਹੁਣ ਤੱਕ 300 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ, ਦੀ ਸਫ਼ਲਤਾ ’ਤੇ ਟਿੱਪਣੀ ਕਰਦਿਆਂ ਅਦਾਕਾਰ ਆਸ਼ੂਤੋਸ਼ ਰਾਣਾ ਨੇ ਕਿਹਾ ਹੈ ਕਿ ਇਸ ਫਿਲਮ ਨੇ ਹਰ ਵਰਗ ਦੇ ਲੋਕਾਂ ਦਾ ਦਿਲ ਜਿੱਤਿਆ ਹੈ। ਆਸ਼ੂਤੋਸ਼ ਰਾਣਾ ਇਸ ਫਿਲਮ ਵਿੱਚ ਕਰਨਲ ਲੂਥਰਾ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਰਾਣਾ ਨੇ ਕਿਹਾ, ‘‘ਹਰ ਇਨਸਾਨ ਚੰਗੀ ਫਿਲਮ ਦੇਖਣਾ ਚਾਹੁੰਦਾ ਹੈ। ਸਾਨੂੰ ਕਿਸੇ ਵੀ ਫਿਲਮ ਦੀ ਸਫ਼ਲਤਾ ਉਸ ਦੀ ਬਾਕਸ ਆਫਿਸ ਕਮਾਈ ਤੋਂ ਨਹੀਂ ਮਾਪਣੀ ਚਾਹੀਦੀ ਬਲਕਿ ਕਿੰਨੇ ਲੋਕਾਂ ਨੇ ਫਿਲਮ ਦੇਖੀ ਅਤੇ ਪਸੰਦ ਕੀਤੀ, ਇਹ ਬਹੁਤ ਤਸੱਲੀ ਅਤੇ ਸਕੂਨ ਦੇਣ ਵਾਲੀ ਗੱਲ ਹੁੰਦੀ ਹੈ। ਆਲਮੀ ਪੱਧਰ ’ਤੇ ਮੰਦੀ ਛਾਈ ਹੋਈ ਹੈ ਅਤੇ ਅਜਿਹੇ ਹਾਲਾਤ ਵਿੱਚ ਲੋਕ ਮੁਸ਼ਕਲ ਨਾਲ 10 ਵਿੱਚੋਂ ਦੋ ਫਿਲਮਾਂ ਦੇਖਦੇ ਹਨ।

New York