updated 4:59 AM UTC, Nov 16, 2019
Headlines:

ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ

ਟੋਕੀਓ - ਜਪਾਨ ਦੇ ਰਾਜਾ ਨਾਰੂਹਿਤੋ ਦੇ ਭਲਕੇ ਮੰਗਲਵਾਰ ਨੂੰ ਹੋਣ ਵਾਲੇ ਰਾਜਤਿਲਕ ਸਮਾਰੋਹ ਵਿੱਚ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਣੇ 30 ਵਿਸ਼ਵ ਆਗੂ ਸ਼ਾਮਲ ਹੋਣਗੇ। ਇਹ ਜਾਣਕਾਰੀ ਸਰਕਾਰੀ ਸੂਤਰਾਂ ਨੇ ਦਿੱਤੀ। ਨਾਰੂਹਿਤੋ ਉਨ੍ਹਾਂ ਦੇ ਪਿਤਾ ਅਕੀਹਿਤੋ ਵੱਲੋਂ ਰਾਜਪਾਟ ਛੱਡੇ ਜਾਣ ਤੋਂ ਬਾਅਦ ਪਹਿਲੀ ਮਈ, 2018 ਨੂੰ ਰਾਜ-ਗੱਦੀ ’ਤੇ ਬੈਠੇ ਸਨ। ਉਹ ਜਪਾਨ ਦੇ 126ਵੇਂ ਰਾਜਾ ਹੋਣਗੇ। ਉਨ੍ਹਾਂ ਦਾ ਰਾਜਤਿਲਕ ਜਨਤਕ ਸਮਾਰੋਹਾਂ ਵਜੋਂ ਕਰਵਾਇਆ ਜਾਵੇਗਾ, ਜਿਸ ਵਿੱਚ 190 ਤੋਂ ਵੱਧ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਸੱਦਿਆ ਗਿਆ ਹੈ। ਸਰਕਾਰ ਸੂਤਰਾਂ ਅਨੁਸਾਰ ਇਸ ਸਮਾਰੋਹ ’ਚ ਸੱਦੇ ਜਾਣ ਵਾਲੀਆਂ ਵਿਦੇਸ਼ੀ ਸ਼ਖ਼ਸੀਅਤਾਂ ਵਿੱਚ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਬਰਤਾਨੀਆ ਦਾ ਸ਼ਹਿਜ਼ਾਦਾ ਚਾਰਲਜ਼, ਡੈਨਮਾਰਕ ਦਾ ਸ਼ਹਿਜ਼ਾਦਾ ਫਰੈਡਰਿਕ ਅਤੇ ਨੌਰਵੇ ਦਾ ਸ਼ਹਿਜ਼ਾਦਾ ਹਾਕੋਨ, ਸਪੇਨ ਦਾ ਰਾਜਾ ਫਿਲਿਪ ਬੈਲਜੀਅਮ ਦਾ ਰਾਜਾ ਫਿਲਿਪ, ਨੈਦਰਲੈਂਡਜ਼ ਦਾ ਰਾਜਾ ਵਿਲੈਮ ਅਲੈਗਜ਼ੈਂਡਰ ਆਦਿ ਸ਼ਾਮਲ ਹਨ।

New York