updated 4:59 AM UTC, Nov 16, 2019
Headlines:

ਬੌਲੀਵੁੱਡ ’ਚ ਸੁਰੱਖਿਆ ਤੇ ਖੁਸ਼ਨੁਮਾ ਮਾਹੌਲ ਦੀ ਲੋੜ: ਬੌਬੀ ਦਿਓਲ

ਬੌਬੀ ਦਿਓਲ ਦੀ ਆਉਣ ਵਾਲੀ ਫਿਲਮ ‘ਹਾਊਸਫੁੱਲ 4’, ਬੌਲੀਵੁੱਡ ਦੀਆਂ ਉਨ੍ਹਾਂ ਵੱਡੀਆਂ ਫਿਲਮਾਂ ’ਚੋਂ ਇਕ ਹੈ, ਜਿਸ ਨੇ ਮੀਟੂ ਮੁਹਿੰਮ ਦੇ ਵਿਰੋਧ ਦਾ ਸਾਹਮਣਾ ਕੀਤਾ। ਜਿਸਮੀ ਸੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ‘ਹਾਊਸਫੁੱਲ 4’ ਦਾ ਨਿਰਦੇਸ਼ਨ ਕਰ ਰਹੇ ਸਾਜਿਦ ਖਾਨ ਨੇ ਇਸ ਫਿਲਮ ਤੋਂ ਆਪਣੇ ਪੈਰ ਪਿੱਛੇ ਕਰ ਲਏ ਸਨ। ਹੁਣ ਇਹ ਫਿਲਮ ਰਿਲੀਜ਼ ਹੋਣ ਦੇ ਨੇੜੇ ਹੈ, ਜਿਸ ਨੂੰ ਨਿਰਦੇਸ਼ਕ ਫਰਹਾਦ ਸਾਮਜੀ ਨੇ ਪੂਰਾ ਕੀਤਾ ਹੈ। ਬੌਬੀ ਦਿਓਲ ਨੇ ਪੀਟੀਆਈ ਨੂੰ ਦਿੱਤੇ ਇੱਕ ਖਾਸ ਇੰਟਰਵਿਊ ਵਿੱਚ ਕਿਹਾ ਹੈ ਕਿ ਬੌਲੀਵੁੱਡ ਦੇ ਕੰਮ ਕਰਨ ’ਚ ਬਹੁਤ ਸਾਰੇ ਬਦਲਾਅ ਆਏ ਹਨ ਅਤੇ ਲੋਕ ਹੁਣ ਮੰਗ ਕਰਦੇ ਹਨ ਕਿ ਇੰਡਸਟਰੀ ’ਚ ਉਨ੍ਹਾਂ ਨੂੰ ਸੁਰੱਖਿਅਤ ਤੇ ਖੁਸ਼ਨੁਮਾ ਮਾਹੌਲ ਦਿੱਤਾ ਜਾਵੇ। 50 ਸਾਲਾ ਅਦਾਕਾਰਾ ਬੌਬੀ ਦਿਓਲ ਨੇ ਕਿਹਾ ਕਿ ਸਾਜਿਦ ਖਾਨ ’ਤੇ ਮੀਟੂ ਦੇ ਦੋਸ਼ ਲੱਗਣ ਤੋਂ ਬਾਅਦ ਫਿਲਮ ਦੀ ਸ਼ੂਟਿੰਗ ’ਚ ਕੋਈ ਪ੍ਰੇਸ਼ਾਨੀ ਨਹੀਂ ਆਈ।

New York