updated 4:59 AM UTC, Nov 16, 2019
Headlines:

‘ਛਪਾਕ’ ਕਰੀਅਰ ਦਾ ਸਭ ਤੋਂ ਜਜ਼ਬਾਤੀ ਪ੍ਰਾਜੈਕਟ: ਦੀਪਿਕਾ

ਅਦਾਕਾਰਾ ਦੀਪਿਕਾ ਪਾਦੂਕੋਣ ਨੇ ਕਿਹਾ ਹੈ ਕਿ ਨਵੀਂ ਫਿਲਮ ‘ਛਪਾਕ’ ਉਸ ਦੇ ਕਰੀਅਰ ਦਾ ਸਭ ਤੋਂ ਮੁਸ਼ਕਲ ਅਤੇ ਜਜ਼ਬਾਤੀ ਪ੍ਰਾਜੈਕਟ ਰਿਹਾ ਹੈ। ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ਤੇਜ਼ਾਬ ਪੀੜਤਾ ਲਕਸ਼ਮੀ ਅਗਰਵਾਲ ਦੇ ਜੀਵਨ ’ਤੇ ਆਧਾਰਿਤ ਹੈ ਜਿਸ ਦਾ ਕਿਰਦਾਰ ਦੀਪਿਕਾ ਨਿਭਾਅ ਰਹੀ ਹੈ। ਇਸ ’ਚ ਵਿਕਰਾਂਤ ਮੈਸੀ ਦੀ ਵੀ ਅਹਿਮ ਭੂਮਿਕਾ ਹੈ। ਜੀਓ ਮਾਮੀ ਮੂਵੀ ਮੇਲੇ ਦੇ ਸੈਸ਼ਨ ਦੌਰਾਨ ਦੀਪਿਕਾ ਨੇ ਕਿਹਾ ਕਿ ਜਜ਼ਬਾਤੀ ਤੌਰ ’ਤੇ ਸੰਜੈ ਲੀਲਾ ਭੰਸਾਲੀ ਦੀਆਂ ਫਿਲਮਾਂ ਮੁਸ਼ਕਲ ਹੁੰਦੀਆਂ ਹਨ ਪਰ ‘ਛਪਾਕ’ ਨੇ ਉਸ ਨੂੰ ਵੱਧ ਸੰਵੇਦਨਸ਼ੀਲ ਬਣਾਇਆ ਹੈ। ਦੀਪਿਕਾ ਨੇ ਕਿਹਾ,‘‘ਛਪਾਕ ਦੀ ਸ਼ੂਟਿੰਗ ਦੌਰਾਨ ਪਹਿਲਾਂ ਤਿੰਨ ਘੰਟਿਆਂ ਤਕ ਮੇਕਅੱਪ ਕਰਾਉਣਾ ਅਤੇ ਫਿਰ ਉਸ ਨੂੰ ਉਤਾਰਨ ਲਈ ਇਕ ਘੰਟਾ ਲੱਗਣਾ ਮੁਸ਼ਕਲਾਂ ਭਰਿਆ ਕੰਮ ਸੀ।’’ ਪ੍ਰਾਜੈਕਟ ਨਾਲ ਪ੍ਰੋਡਿਊਸਰ ਬਣੀ ਦੀਪਿਕਾ ਨੇ ਇਕ ਕਿੱਸਾ ਵੀ ਸਾਂਝਾ ਕੀਤਾ। ਉਸ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਦੇ ਆਖਰੀ ਦਿਨ ਉਸ ਨੇ ਮੇਘਨਾ ਨੂੰ ਕਿਹਾ ਕਿ ਉਹ ਮੇਕਅੱਪ ਦਾ ਥੋੜਾ ਟੁੱਕੜਾ ਲਵੇਗੀ। ‘ਮੇਕਅੱਪ ਉਤਾਰਨ ਮਗਰੋਂ ਮਗਰੋਂ ਮੈਂ ਉਹ ਟੁੱਕੜਾ ਸ਼ਰਾਬ ਪਾ ਕੇ ਸਾੜ ਦਿੱਤਾ।’ ਦੀਪਿਕਾ ਨੇ ਦੱਸਿਆ ਕਿ ਟੁੱਕੜਾ ਜਦੋਂ ਤਕ ਸੜ ਨਹੀਂ ਗਿਆ, ਉਹ ਉਥੇ ਖੜ੍ਹੀ ਰਹੀ। ਮੈਨੂੰ ਮਹਿਸੂਸ ਹੋਇਆ ਕਿ ਸਿਸਟਮ ਦਾ, ਸਰੀਰ ਦਾ ਹਿੱਸਾ ਸੜ ਗਿਆ ਹੈ। ਪਰ ਇਹ ਅਸੰਭਵ ਹੈ ਕਿਉਂਕਿ ਅਜਿਹੇ ਕਿਰਦਾਰ ਸਾਡੇ ਸਿਸਟਮ ’ਚੋਂ ਖ਼ਤਮ ਨਹੀਂ ਹੋ ਸਕਦੇ।

New York