updated 7:00 AM UTC, Nov 15, 2019
Headlines:
Asli Punjabi

Asli Punjabi

ਕੱਚਾ ਪਿਆਜ਼ ਖਾਣ ਨਾਲ ਵੱਧਦੀ ਹੈ ਅੱਖਾਂ ਦੀ ਰੋਸ਼ਨੀ

ਪਿਆਜ਼ ਦੀ ਵਰਤੋਂ ਹਰ ਸਬਜ਼ੀ 'ਚ ਕੀਤੀ ਜਾਂਦੀ ਹੈ। ਪਿਆਜ਼ 'ਚ ਵਿਟਾਮਿਨ ਸੀ, ਫੋਲਿਕ ਐਸਿਡ ਅਤੇ ਕੈਲਸ਼ੀਅਮ ਵਰਗੇ ਕਈ ਪੋਸ਼ਟਿਕ ਤੱਕ ਪਾਏ ਜਾਂਦੇ ਹਨ। ਗਰਮੀ ਦੇ ਮੌਸਮ 'ਚ ਪਿਆਜ਼ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਕ ਕੱਚਾ ਪਿਆਜ਼ ਖਾਣ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।  ਅੱਜ ਅਸੀਂ ਤੁਹਾਨੂੰ ਕੱਚਾ ਪਿਆਜ਼ ਖਾਣ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ, ਜਿਸ ਦੇ ਜ਼ਰੀਏ ਤੁਸੀਂ ਅਨੇਕਾਂ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਅੱਖਾਂ ਦੀ ਰੋਸ਼ਨੀ ਵਧਾਉਣ 'ਚ ਹੁੰਦੇ ਨੇ ਲਾਹੇਵੰਦ - ਕੱਚਾ ਪਿਆਜ਼ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਬੇਹੱਦ ਲਾਹੇਵੰਦ ਹੁੰਦਾ ਹੈ। ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਲਈ ਰੋਜ਼ਾਨਾ ਇਕ ਪਿਆਜ਼ ਖਾਣਾ ਚਾਹੀਦਾ ਹੈ। ਜਿਹੜੇ ਲੋਕ ਚਸ਼ਮਾ ਲਗਾਉਂਦੇ ਹਨ, ਉਨ੍ਹਾਂ ਨੂੰ ਵੀ ਰੋਜ਼ਾਨਾ ਕੱਚੇ ਪਿਆਜ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਜਲਦੀ ਹੀ ਚਸ਼ਮਾ ਉਤਰ ਜਾਵੇਗਾ।
ਦਿਲ ਸਬੰਧੀ ਸਮੱਸਿਆ ਤੋਂ ਛੁਟਕਾਰਾ  - ਪਿਆਜ਼ ਦਿਲ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਕ ਪਿਆਜ਼ ਖਾਣ ਨਾਲ ਦਿਲ ਸਬੰਧੀ ਸਮੱਸਿਆ, ਕੋਲੈਸਟਰੋਲ, ਵੀ.ਪੀ. ਆਦਿ ਵਰਗੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ।
ਕਬਜ਼ ਤੋਂ ਮਿਲੇ ਛੁਟਕਾਰਾ  - ਪਿਆਜ਼ 'ਚ ਅਜਿਹੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦੇ ਹਨ। ਇਸ ਲਈ ਰੋਜ਼ਾਨਾ ਪਿਆਜ਼ ਦੀ ਵਰਤੋਂ ਸਲਾਦ ਦੇ ਰੂਪ 'ਚ ਕਰਨੀ ਚਾਹੀਦੀ ਹੈ।
ਬਲੱਡ ਪ੍ਰੈਸ਼ਰ ਤੋਂ ਕਰੇ ਬਚਾਅ - ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਪਿਆਜ਼ ਵਰਦਾਨ ਦੀ ਤਰ੍ਹਾਂ ਸਾਬਤ ਹੁੰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਇਸ ਲਈ ਰੋਜ਼ਾਨਾ ਇਕ ਕੱਚਾ ਪਿਆਜ਼ ਜ਼ਰੂਰ ਖਾਣਾ ਚਾਹੀਦਾ ਹੈ।

ਅਸ਼ਵਿਨ ਨੇ ਟੈਸਟ ਕ੍ਰਿਕਟ ਚ ਰਚਿਆ ਇਤਿਹਾਸ

ਭਾਰਤ ਅਤੇ ਬੰਗਲਾਦੇਸ਼ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਜਿੱਥੇ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ। ਅਜਿਹੇ 'ਚ ਟੀਮ ਇੰਡੀਆ ਦੇ ਖ਼ੁਰਾਂਟ ਸਪਿਨ ਗੇਂਦਬਾਜ਼ ਆਰ. ਅਸ਼ਵਿਨ ਨੇ ਟੈਸਟ ਕ੍ਰਿਕਟ 'ਚ ਇਕ ਵੱਡੀ ਉਪਲਬੱਧੀ ਆਪਣੇ ਨਾਂ ਕੀਤੀ ਹੈ। ਇੰਦੌਰ ਦੇ ਹੋਲਕਰ ਸਟੇਡੀਅਮ 'ਚ ਜਾਰੀ ਇਸ ਟੈਸਟ ਮੈਚ ਦੇ ਤਹਿਤ ਅਸ਼ਵਿਨ ਨੇ ਘਰੇਲੂ ਮੈਦਾਨ 'ਤੇ 250 ਟੈਸਟ ਵਿਕਟਾਂ ਪੂਰੀਆਂ ਕਰ ਲਈਆਂ ਹਨ।

  • Published in Sport

ਪਹਿਲਾ ਟੈਸਟ ਬੰਗਲਾਦੇਸ਼ ਦੇ ਸ਼ੇਰ 150 ’ਤੇ ਢੇਰ

ਇੰਦੌਰ - ਮੁਹੰਮਦ ਸ਼ਮੀ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਨਾਲ ਬੰਗਲਾਦੇਸ਼ ਨੂੰ ਪਹਿਲੀ ਪਾਰੀ ’ਚ 150 ਦੌੜਾਂ ’ਤੇ ਆਊਟ ਕਰਨ ਤੋਂ ਬਾਅਦ ਭਾਰਤ ਨੇ ਪਹਿਲੇ ਕ੍ਰਿਕਅ ਟੈਸਟ ਮੈਚ ਦੇ ਪਹਿਲੇ ਦਿਨ ਪਹਿਲੀ ਪਾਰੀ ’ਚ ਇਕ ਵਿਕਟ ਗੁਆ ਕੇ 86 ਦੌੜਾਂ ਬਣਾਈਆਂ। ਦਿਨ ਦਾ ਖੇਡ ਖ਼ਤਮ ਹੋਣ ’ਤੇ ਚੇਤੇਸ਼ਵਰ ਪੁਜਾਰਾ 43 ਜਦੋਂਕਿ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ 37 ਦੌੜਾਂ ਬਣਾ ਕੇ ਕਰੀਜ਼ ’ਤੇ ਡਟੇ ਹੋਏ ਸਨ। ਭਾਰਤ ਨੇ ਰੋਹਿਤ ਸ਼ਰਮਾ (06) ਦੇ ਰੂਪ ਵਿੱਚ ਇਕਮਾਤਰ ਵਿਕਟ ਗੁਆਇਆ ਹੈ। ਪੁਜਾਰਾ ਨੇ 61 ਗੇਂਦਾ ਸਾਹਮਣਾ ਕਰਦੇ ਹੋਏ ਸੱਤ ਚੌਕੇ ਮਾਰੇ ਜਦੋਂਕਿ ਮਯੰਕ ਦੀ 81 ਗੇਂਦਾਂ ਦੀ ਪਾਰੀ ’ਚ ਛੇ ਚੌਕੇ ਸ਼ਾਮਲ ਹਨ। ਭਾਰਤ ਹੁਣ ਪਹਿਲੀ ਪਾਰੀ ਦੇ ਆਧਾਰ ’ਤੇ ਬੰਗਲਾਦੇਸ਼ ਤੋਂ ਸਿਰਫ਼ 64 ਦੌੜਾਂ ਪਿੱਛੇ ਹੈ ਜਦੋਂਕਿ ਉਸ ਦੀਆਂ ਨੌਂ ਵਿਕਟਾਂ ਪਈਆਂ ਹਨ। ਬੰਗਲਾਦੇਸ਼ ਦੀ ਟੀਮ ਇਸ ਤੋਂ ਪਹਿਲਾਂ ਸ਼ਮੀ (27 ਦੌੜਾਂ ’ਤੇ ਤਿੰਨ ਵਿਕਟਾਂ), ਇਸ਼ਾਂਤ ਸ਼ਰਮਾ (20 ਦੌੜਾਂ ’ਤੇ ਦੋ ਵਿਕਟਾਂ), ਰਵੀਚੰਦਰਨ ਅਸ਼ਵਿਨ (43 ਦੌੜਾਂ ’ਤੇ ਦੋ ਵਿਕਟਾਂ) ਅਤੇ ਉਮੇਸ਼ ਯਾਦਵ (47 ਦੌੜਾਂ ’ਤੇ ਦੋ ਵਿਕਟਾਂ) ਦੀ ਗੇਂਦਬਾਜ਼ੀ ਅੱਗੇ 58.3 ਓਵਰਾਂ ’ਚ 150 ਦੌੜਾਂ ’ਤੇ ਹੀ ਆਊਟ ਹੋ ਗਈ। ਟੀਮ ਨੇ ਆਪਣੀਆਂ ਆਖ਼ਰੀ ਪੰਜ ਵਿਕਟਾਂ ਸਿਰਫ਼ 10 ਦੌੜਾਂ ’ਤੇ ਗੁਆਈਆਂ। ਮੁਸ਼ਫਿਕੁਰ ਰਹੀਮ (43) ਅਤੇ ਕਪਤਾਨ ਮੋਮੀਨੁਲ ਹੱਕ (37) ਹੀ ਬੰਗਲਾਦੇਸ਼ ਵੱਲੋਂ 30 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕੇ। ਭਾਰਤ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਅਤੇ ਮੇਜ਼ਬਾਨ ਟੀਮ ਨੇ 14 ਦੌੜਾਂ ਦੇ ਸਕੋਰ ’ਤੇ ਹੀ ਰੋਹਿਤ ਦਾ ਵਿਕਟ ਗੁਆ ਦਿੱਤਾ ਜਿਸ ਨੇ ਅਬੂ ਜਾਇਦ ਦੀ ਗੇਂਦ ’ਤੇ ਵਿਕਟਕੀਪਰ ਲਿਟਨ ਦਾਸ ਨੂੰ ਕੈਚ ਫੜਾਇਆ। ਪੁਜਾਰਾ ਤੇ ਮਯੰਕ ਨੇ ਇਸ ਤੋਂ ਬਾਅਦ ਪਾਰੀ ਨੂੰ ਸੰਭਾਲਿਆ।

  • Published in Sport

ਪਾਕਿਸਤਾਨ ਖ਼ਿਲਾਫ਼ ਡੇਵਿਸ ਕੱਪ ਲਈ ਅੱਠ ਮੈਂਬਰੀ ਟੀਮ ਚੁਣੀ

ਨਵੀਂ ਦਿੱਲੀ - ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਹੋਣ ਵਾਲੇ ਡੇਵਿਸ ਕੱਪ ਟੈਨਿਸ ਮੁਕਾਬਲੇ ਲਈ ਵੀਰਵਾਰ ਨੂੰ ਅੱਠ ਮੈਂਬਰੀ ਟੀਮ ਚੁਣੀ ਜਿਸ ਵਿਚ ਉਸ ਨੇ ਉਨ੍ਹਾਂ ਖਿਡਾਰੀਆਂ ਨੂੰ ਵੀ ਜਗ੍ਹਾ ਦਿੱਤੀ ਜੋ ਸਿਖ਼ਰਲੇ ਦਰਜੇ ਦੇ ਖਿਡਾਰੀਆਂ ਦੇ ਇਨਕਾਰ ਕਰਨ ਤੋਂ ਬਾਅਦ ਇਸਲਾਮਾਬਾਦ ਜਾਣ ਲਈ ਰਾਜ਼ੀ ਹੋ ਗਏ ਸਨ। ਤਜਰਬੇਕਾਰ ਸਟਾਰ ਖਿਡਾਰੀ ਲਿਏਂਡਰ ਪੇਸ ਦੀ ਇਕ ਸਾਲ ਤੋਂ ਵੀ ਵੱਧ ਸਮੇਂ ਬਾਅਦ ਭਾਰਤੀ ਟੀਮ ’ਚ ਵਾਪਸੀ ਹੋਈ ਹੈ।ਟੀਮ ਵਿੱਚ ਸਿਖ਼ਰਲੇ ਦਰਜੇ ਦੇ ਖਿਡਾਰੀਆਂ ਸੁਮਿਤ ਨਾਗਲ, ਰਾਮ ਕੁਮਾਰ ਰਾਮਨਾਥਨ, ਸ਼ਸ਼ੀ ਕੁਮਾਰ ਮੁਕੁੰਦ ਅਤੇ ਰੋਹਨ ਬੋਪੰਨਾ ਨੂੰ ਵੀ ਜਗ੍ਹਾ ਦਿੱਤੀ ਗਈ ਹੈ ਜਿਨ੍ਹਾਂ ਨੇ ਸੁਰੱਖਿਆ ਕਾਰਨਾਂ ਕਰ ਕੇ ਪਾਕਿਸਤਾਨ ਜਾਣ ਬਾਰੇ ਸ਼ੱਕ ਜ਼ਾਹਿਰ ਕੀਤਾ ਸੀ। ਆਲ ਇੰਡੀਆ ਟੈਨਿਸ ਐਸੋਸੀਏਸ਼ਨ ਵੱਲੋਂ ਇੱਥੇ ਐਲਾਨੀ ਗਈ ਟੀਮ ਵਿੱਚ ਜੀਵਨ ਨੇਦੁਨਚੇਝਿਆਨ, ਸਾਕੇਤ ਮਾਈਨੈਨੀ ਅਤੇ ਸਿਧਾਰਥ ਰਾਵਤ ਨੂੰ ਵੀ ਜਗ੍ਹਾ ਦਿੱਤੀ ਗਈ ਹੈ।ਏਆਈਟੀਏ ਆਮ ਤੌਰ ’ਤੇ ਪੰਜ ਮੈਂਬਰੀ ਟੀਮ ਚੁਣਦਾ ਹੈ ਅਤੇ ਇਕ ਜਾਂ ਦੋ ਰਿਜ਼ਰਵ ਖਿਡਾਰੀਆਂ ਨੂੰ ਸ਼ਾਮਲ ਕਰਦਾ ਹੈ। ਕੌਮਾਂਤਰੀ ਟੈਨਿਸ ਫੈਡਰੇਸ਼ਨ 29 ਤੇ 30 ਨਵੰਬਰ ਨੂੰ ਹੋਣ ਵਾਲਾ ਮੁਕਾਬਲਾ ਇਸਲਾਮਾਬਾਦ ਤੋਂ ਬਾਹਰ ਤਬਦੀਲ ਕਰਨ ਦੇ ਮਾਮਲੇ ’ਚ ਹੁਣ ਵੀ ਪਾਕਿਸਤਾਨ ਟੈਨਿਸ ਫੈਡਰੇਸ਼ਨ ਦੀ ਅਪੀਲ ’ਤੇ ਵਿਚਾਰ ਕਰ ਰਿਹਾ ਹੈ ਪਰ ਏਆਈਟੀਏ ਨੇ ਟੀਮ ਚੁਨਣ ਦਾ ਫ਼ੈਸਲਾ ਕੀਤਾ। ਸਿਖ਼ਰਲਾ ਦਰਜਾ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਦੀ ਗੈਰ-ਮੌਜੂਦਗੀ ’ਚ ਸਿੰਗਲਜ਼ ਵਰਗ ’ਚ ਭਾਰਤੀ ਚੁਣੌਤੀ ਦੀ ਅਗਵਾਈ ਫਾਰਮ ’ਚ ਚੱਲ ਰਹੇ ਨਾਗਲ (127ਵੀਂ ਰੈਂਕਿੰਗ) ਤੇ ਰਾਮ ਕੁਮਾਰ (267ਵੀਂ ਰੈਂਕਿੰਗ) ਕਰਨਗੇ। ਮੁਕੁੰਦ (250) ਅਤੇ ਮਾਈਨੈਨੀ (267) ਬੈਕਅਪ ਸਿੰਗਲਜ਼ ਖਿਡਾਰੀ ਹੋਣਗੇ। ਟੀਮ ’ਚ ਪਹਿਲੀ ਵਾਰ ਬੋਪੰਨਾ, ਪੇਸ ਤੇ ਨੇਦੁਨਚੇਝਿਆਨ ਵਜੋਂ ਤਿੰਨ ਡਬਲਜ਼ ਮਾਹਿਰ ਹੋਣਗੇ। ਖੱਬੇ ਹੱਥ ਦੇ ਖਿਡਾਰੀ ਨੇਦੁਨਚੇਝਿਆਨ ਨੂੰ ਪਿਛਲੇ ਦੋ ਸਾਲ ’ਚ ਲਗਾਤਾਰ ਚੰਗੇ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਪਾਕਿਸਤਾਨ ਖ਼ਿਲਾਫ਼ ਜਦੋਂ ਮੁਕਾਬਲਾ 14 ਤੇ 15 ਸਤੰਬਰ ਨੂੰ ਹੋਣਾ ਸੀ ਤਾਂ ਉਸ ਲਈ ਚੁਣੀ ਗਈ ਪੰਜ ਮੈਂਬਰੀ ਟੀਮ ’ਚ ਨਾਗਲ ਸ਼ਾਮਲ ਨਹੀਂ ਸਨ। ਨਾਗਲ ਨੇ ਉਸ ਸਮੇਂ ਸੱਟ ਕਾਰਨ ਹਟਣ ਦਾ ਫ਼ੈਸਲਾ ਲਿਆ ਸੀ।

  • Published in Sport
Subscribe to this RSS feed

New York