updated 5:47 AM BST, Apr 21, 2018
Headlines:

ਅਮਰੀਕਾ ਨੇ ਪ੍ਰਗਟਾਈ ਆਸ, ਪਾਕਿਸਤਾਨ ਉਸ ਨੂੰ ਸੌਂਪ ਦੇਵੇਗਾ ਅੱਤਵਾਦੀ

ਵਾਸ਼ਿੰਗਟਨ - ਅਮਰੀਕਾ ਨੇ ਅੱਜ ਆਸ ਪ੍ਰਗਟਾਈ ਹੈ ਕਿ ਪਾਕਿਸਤਾਨ ਆਪਣੀ ਪ੍ਰਤੀਬੱਧਤਾ ਨੂੰ ਪੂਰਾ ਕਰੇਗਾ ਅਤੇ ਅੱਤਵਾਦੀਆਂ ਨੂੰ ਉਸ ਨੂੰ ਸੌਂਪ ਕੇ 'ਸਹੀ ਕਦਮ' ਚੁੱਕੇਗਾ। ਪਬਲਿਕ ਡਿਪਲੋਮੇਸੀ ਐਂਡ ਪਬਲਿਕ ਅਫੇਅਰਜ਼ ਮਾਮਲਿਆਂ ਦੇ ਅਪਰ ਵਿਦੇਸ਼ ਮੰਤਰੀ ਸਟੀਵਨ ਗੋਲਡਸਟੀਨ ਨੇ ਕਿਹਾ, ''ਮੈਨੂੰ ਆਸ ਹੈ ਕਿ ਪਾਕਿਸਤਾਨ ਸਹੀ ਕਦਮ ਚੁੱਕੇਗਾ ਅਤੇ ਅੱਤਵਾਦੀਆਂ ਨੂੰ ਸੌਂਪ ਦਵੇਗਾ।'' ਗੋਲਡਸਟੀਨ ਨੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਅਮਰੀਕਾ ਨੂੰ ਇਸ ਬਾਰੇ ਅਜੇ ਪਾਕਿਸਤਾਨ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਕਿ ਉਸ ਨੇ ਟਰੰਪ ਪ੍ਰਸ਼ਾਸਨ ਵਲੋਂ ਹਰ ਕਿਸਮ ਦੀ ਸਹਾਇਤਾ ਰੋਕੇ ਜਾਣ ਦੇ ਵਿਰੋਧ ਵਿਚ ਇਸਲਾਮਾਬਾਦ ਨੇ ਅਮਰੀਕਾ ਨਾਲ ਆਪਣਾ ਫੌਜੀ ਅਤੇ ਖੁਫੀਆ ਸਹਿਯੋਗ ਰੋਕਣ ਦਾ ਕਥਿਤ ਫੈਸਲਾ ਲਿਆ ਹੈ। ਗੋਲਡਸਟੀਨ ਨੇ ਕਿਹਾ, ''ਅਸੀਂ ਆਸ ਕਰਦੇ ਹਾਂ ਕਿ ਪਾਕਿਸਤਾਨ ਗੱਲਬਾਤ ਦੇ ਮੇਜ 'ਤੇ ਆਵੇਗਾ ਅਤੇ ਉਨ੍ਹਾਂ ਅੱਤਵਾਦੀਆਂ ਨੂੰ ਸੌਂਪੇਗਾ, ਜਿਨ੍ਹਾਂ ਨੂੰ ਸੌਂਪੇ ਜਾਣ ਲਈ ਅਸੀਂ ਕਿਹਾ ਹੈ।'' ਗੋਲਡਸਟੀਨ ਨੇ ਇਹ ਵੀ ਕਿਹਾ ਕਿ ਇਹ ਪਾਕਿਸਤਾਨ ਦਾ ਕੰਮ ਹੈ ਕਿ ਉਹ ਸਾਨੂੰ ਦੱਸੀ ਗਈ ਪ੍ਰਤੀਬੱਧਤਾ ਨੂੰ ਗੰਭੀਰਤਾ ਨਾਲ ਲਵੇ ਅਤੇ ਸਭ ਤੋਂ ਜ਼ਰੂਰੀ ਹੈ ਕਿ ਉਹ ਪਾਕਿਸਤਾਨ ਦੇ ਉਨ੍ਹਾਂ ਲੋਕਾਂ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਗੰਭੀਰਤਾ ਨਾਲ ਲਵੇ ਅਤੇ ਅੱਗੇ ਆਵੇ ਜਿਨ੍ਹਾਂ ਦਾ ਕਿਸੇ ਵੀ ਕਿਸਮ ਦੀ ਅੱਤਵਾਦੀ ਕਾਰਵਾਈ ਨਾਲ ਸਭ ਤੋਂ ਵੱਧ ਨੁਕਸਾਨ ਹੋਇਆ ਹੈ।

16°C

New York

Mostly Cloudy

Humidity: 27%

Wind: 22.53 km/h

  • 21 Apr 2018 17°C 3°C
  • 22 Apr 2018 15°C 6°C