updated 10:03 AM GMT, Jan 23, 2018

ਪੈਰਿਸ ਜਲਵਾਯੂ ਸਮਝੌਤੇ ਵਿੱਚ ਦੁਬਾਰਾ ਸ਼ਾਮਲ ਹੋ ਸਕਦਾ ਹੈ ਅਮਰੀਕਾ : ਟਰੰਪ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਹੈ ਕਿ ਅਮਰੀਕਾ ਦੇ ਦੁਬਾਰਾ ਤੋਂ ਪੈਰਿਸ ਜਲਵਾਯੂ ਸਮਝੌਤੇ ਵਿਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਹਨ| ਟਰੰਪ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਸਾਫ ਤੌਰ ਤੇ ਦੱਸਾਂ ਤਾਂ ਇਸ ਸਮਝੌਤੇ ਨਾਲ ਮੈਨੂੰ ਕੋਈ ਸਮੱਸਿਆ ਨਹੀਂ ਹੈ ਪਰ ਉਨ੍ਹਾਂ ਨੇ ਜਿਸ ਸਮਝੌਤੇ ਤੇ ਦਸਤਖਤ ਕੀਤੇ, ਮੈਨੂੰ ਉਸ ਨਾਲ ਸਮੱਸਿਆ ਸੀ ਕਿਉਂਕਿ ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਨੇ ਖਰਾਬ ਸਮਝੌਤਾ ਕੀਤਾ| ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਸੰਭਾਵੀ ਤੌਰ ਤੇ ਸਮਝੌਤੇ ਵਿਚ ਫਿਰ ਤੋਂ ਸ਼ਾਮਲ ਹੋ ਸਕਦੇ ਹਾਂ| ਬੀਤੇ ਸਾਲ ਜੂਨ ਵਿਚ ਟਰੰਪ ਨੇ ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਪ੍ਰਦੂਸ਼ਣਾਂ ਤੇ ਪਾਬੰਦੀ ਲਗਾਉਣ ਦੇ ਉਦੇਸ਼ ਨਾਲ ਸਾਲ 2015 ਵਿਚ ਹੋਏ ਸਮਝੌਤੇ ਤੋਂ ਵੱਖ ਹੋਣ ਦੀ ਇੱਛਾ ਜ਼ਾਹਰ ਕੀਤੀ ਸੀ| ਸਮਝੌਤੇ ਤੋਂ ਵੱਖ ਹੋਣ ਦੀ ਪ੍ਰਕਿਰਿਆ ਲੰਬੀ ਅਤੇ ਜਟਿਲ ਹੋਣ ਕਾਰਨ ਟਰੰਪ ਦੀਆਂ ਟਿੱਪਣੀਆਂ ਕਾਰਨ ਇਹ ਸਵਾਲ ਉਠਣਗੇ ਕਿ ਕੀ ਉਹ ਅਸਲ ਵਿਚ ਸਮਝੌਤੇ ਤੋਂ ਵੱਖ ਹੋਣਾ ਚਾਹੁੰਦੇ ਹਨ| ਨਾਰਵੇ ਦੀ ਪ੍ਰਧਾਨ ਮੰਤਰੀ ਐਰਨਾ ਸੋਲਬਰਗ ਨਾਲ ਸੰਯੁਕਤ ਰੂਪ ਵਿਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਟਰੰਪ ਨੇ ਖੁਦ ਨੂੰ ਵਾਤਾਵਰਣ ਦਾ ਦੋਸਤ ਦੱਸਿਆ| ਟਰੰਪ ਨੇ ਕਿਹਾ ਕਿ ਨਾਰਵੇ ਦੀ ਸਭ ਤੋਂ ਵੱਡੀ ਸੰਪੱਤੀ ਪਾਣੀ ਹੈ| ਉਨ੍ਹਾਂ ਕੋਲ ਪਣਬਿਜਲੀ ਦਾ ਭੰਡਾਰ ਹੈ| ਇੱਥੋਂ ਤੱਕ ਕਿ ਉਨ੍ਹਾਂ ਦੀ ਜ਼ਿਆਦਾਤਰ ਊਰਜਾ ਜਾਂ ਬਿਜਲੀ ਪਾਣੀ ਤੋਂ ਪੈਦਾ ਹੁੰਦੀ ਹੈ| ਕਾਸ਼! ਅਸੀਂ ਵੀ ਉਸ ਦਾ ਕੁਝ ਹਿੱਸਾ ਹੀ ਕਰ ਪਾਈਏ|

4°C

New York

Cloudy

Humidity: 96%

Wind: 22.53 km/h

  • 23 Jan 2018 13°C 3°C
  • 24 Jan 2018 5°C -2°C