updated 9:13 AM BST, May 23, 2018
Headlines:
Asli Punjabi

Asli Punjabi

ਖਾਲਸਾ ਪੰਥ ਦਾ ਸਾਜਨਾ ਦਿਵਸ ਅਤੇ ਬਾਬਾ ਸੰਤਾ ਸਿੰਘ ਜੀ ਅਤੇ ਬਾਬਾ ਜਗੀਰ ਸਿੰਘ ਜੀ ਦੀ ਸਲਾਨਾ ਬਰਸੀ ਮਨਾਈ ਗਈ

ਨਿਊਯਾਰਕ ਮੲੀ 20 ਦਿਨ ਐਤਵਾਰ ਖਾਲਸਾ ਪੰਥ ਦਾ ਸਾਜਨਾ ਦਿਵਸ ਅਤੇ ਧੰਨ ਧੰਨ ਬਾਬਾ ਸੰਤਾ ਸਿੰਘ ਜੀ ਅਤੇ ਧੰਨ ਧੰਨ ਬਾਬਾ ਜਗੀਰ ਸਿੰਘ ਜੀ ਦੀ ਸਲਾਨਾ ਬਰਸੀ ਨਿਊਯਾਰਕ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਨਾਲ ਮਨਾਈ ਗਈ।ਜਿਸ ਦੇ ਸੰਬੰਧ ਵਿਚ 18 ਮਈ ਦਿਨ ਸ਼ੁਕਰਵਾਰ ਸ੍ਰੀ ਅਖੰਡ ਪਾਠ ਅਰੰਭ ਕੀਤੇ ਗਏ ਸਨ 20 ਮਈ ਦਿਨ ਐਤਵਾਰ ਸੰਪੂਰਨ ਭੋਗ ਪਾਏ ਗਏ। ਜਿਸ ਵਿਚ ਕਥਾਵਾਚਕ ਭਾਈ ਭੁਪਿੰਦਰ ਸਿੰਘ ਹੈਡ ਗ੍ਰੰਥੀ ਸਿੱਖ ਕਲਚਰ ਸੁਸਾਇਟੀ ਭਾਈ ਲਖਵਿੰਦਰ ਸਿੰਘ ਹੈਡ ਗ੍ਰੰਥੀ ਮਾਝਾ ਸਿੰਘ ਸਿੱਖ ਸੈਟਰ ਰਾਗੀ ਜਥਾ ਭਾਈ ਗੁਰਜੀਤ ਸਿੰਘ ਅਮਨ ਨੇ ਸੰਗਤਾਂ ਨੂੰ ਗੁਰ ਇਤਹਾਸ ਅਤੇ ਗੁਰੂ ਸ਼ਬਦ ਨਾਲ ਜੋੜਿਆ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ। ਸੰਗਤਾਂ ਵੱਲੋਂ ਤਿੰਨ ਦਿਨ ਰੋਜ ਤਨ ਮਨ ਧਨ ਨਾਲ ਸੇਵਾ ਨਿਬਾਹੀ ਗਈ, ਆਈਸ ਕਰੀਮ ,ਗਰਮ ਗਰਮ ਜਲੇਬੀਆਂ ਛੱਲੀਆਂ ਆਦਿ ਦੇ ਸਟਾਲ ਵੀ ਲਗਾਏ ਗਏ। ਇਸ ਮੌਕੇ ਤੇ NYPD ਦੇ Deputy Inspector Mr.Kevan L.Taylor ਪਹੁੰਚੇ ਉਹਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕੀਤਾ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ ਉਪਰੰਤ ਮੁਖ ਸੇਵਾਦਾਰ ਬਾਬਾ ਕੁਲਦੀਪ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕੀਤਾ ਅਤੇ ਸੰਤਾਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ ਅਤੇ ਸੰਗਤਾਂ ਨੂੰ ਜੀ ਆਇਆ ਕਿਹਾ। ਮੁੱਖ ਸੇਵਾਦਾਰ ਬਾਬਾ ਕੁਲਦੀਪ ਸਿੰਘ ਮਿਆਣੀ ਜਾਰੀ ਕਰਤਾ ਮਹਿੰਦਰ ਸਿੰਘ ਪਰੋਜ਼ ਸੰਗੋਵਾਲ

ਰਣਬੀਰ ਦੀ ਜ਼ਿੰਦਗੀ 'ਚ ਆਲੀਆ ਦੇ ਆਉਂਦੇ ਹੀ ਚਮਕੀ ਕਿਸਮਤ, ਬਾਲੀਵੁੱਡ ਨੇ ਲਾਇਆ 400 ਕਰੋੜ ਦਾ ਦਾਅ

ਮੁੰਬਈ - ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਬਾਇਓਪਿਕ 'ਸੰਜੂ' ਦੀ ਦਰਸ਼ਕਾਂ ਵਿਚਕਾਰ ਖੂਬ ਚਰਚਾ ਹੋ ਰਹੀ ਹੈ। ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਟੀਜ਼ਰ 'ਚ ਰਣਬੀਰ ਕਪੂਰ ਨੇ ਇੰਨੀ ਬਿਹਤਰੀਨ ਐਕਟਿੰਗ ਕੀਤੀ ਹੈ ਕਿ ਲੋਕ ਪ੍ਰਸ਼ੰਸਾ ਕਰਦੇ ਨਹੀਂ ਥੱਕ ਰਹੇ ਹਨ। ਸੰਜੇ ਅਤੇ ਰਣਬੀਰ 'ਚ ਫਰਕ ਕਰਨਾ ਬੇਹੱਦ ਮੁਸ਼ਕਿਲ ਹੋ ਰਿਹਾ ਹੈ। ਫਿਲਮਾਂ ਤੋਂ ਇਲਾਵਾ ਰਣਬੀਰ ਕਪੂਰ, ਆਲੀਆ ਭੱਟ ਨਾਲ ਰਿਲੇਸ਼ਨਸ਼ਿੱਪ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਬਟੋਰ ਰਹੇ ਹਨ। ਉਂਝ ਆਲੀਆ ਭੱਟ ਦੇ ਰਣਬੀਰ ਕਪੂਰ ਦੀ ਜ਼ਿੰਦਗੀ 'ਚ ਆਉਂਦੇ ਹੀ ਉਨ੍ਹਾਂ ਦੀ ਕਿਸਮਤ ਚਮਕ ਗਈ ਹੈ। ਇਸ ਵਾਰ ਉਹ ਫਿਲਮ 'ਸੰਜੂ' ਸਮੇਤ ਇੱਕਠੀਆਂ ਚਾਰ ਫਿਲਮਾਂ 'ਚ ਨਜ਼ਰ ਆਉਣਗੇ। 'ਸੰਜੂ' ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਰਣਬੀਰ ਕੋਲ ਅਯਾਨ ਮੁਖਰਜੀ ਦੀ 'ਬ੍ਰਹਮਾਸਤਰ' ਵੀ ਹੈ। ਇਸ ਤੋਂ ਬਾਅਦ ਯਸ਼ਰਾਜ ਬੈਨਰ ਦੀ 'ਸ਼ਮਸ਼ੇਰਾ' ਤੋਂ ਇਲਾਵਾ ਲਵ ਰੰਜਨ ਦੀ ਫਿਲਮ 'ਚ ਉਹ ਅਜੈ ਦੇਵਗਨ ਨਾਲ ਦਿਖਣਗੇ। ਖਬਰਾਂ ਦੀ ਮੰਨੀਏ ਤਾਂ ਫਿਲਮਮੇਕਰਜ਼ ਇਨ੍ਹਾਂ ਚਾਰਾਂ ਫਿਲਮਾਂ ਨੂੰ ਮਿਲਾ ਕੇ ਰਣਬੀਰ ਕਪੂਰ 'ਤੇ 400 ਕਰੋੜ ਦਾ ਦਾਅ ਲਗਾ ਚੁੱੱਕੇ ਹਨ। ਰਾਜਕੁਮਾਰ ਹਿਰਾਨੀ ਦੀ 'ਸੰਜੂ' ਦਾ ਬਜਟ ਕਰੀਬ 110 ਕਰੋੜ ਰੁਪਏ ਹੈ ਇਸ 'ਚ ਰਣਬੀਰ ਤੋਂ ਇਲਾਵਾ ਸੋਨਮ ਕਪੂਰ, ਮਨੀਸ਼ਾ ਕੋਈਰਾਲਾ ਅਤੇ ਦੀਆ ਮਿਰਜ਼ਾ ਵੀ ਹੋਣਗੀਆਂ। ਇਸ ਤੋਂ ਬਾਅਦ 'ਬ੍ਰਹਮਾਸਤਰ' ਦੀ ਗੱਲ ਕਰਦੇ ਹਾਂ। ਇਸ ਫਿਲਮ ਨੂੰ ਕਰਨ ਜੌਹਰ ਪ੍ਰੋਡਿਊਸ ਕਰ ਰਹੇ ਹਨ। ਫਿਲਮ 'ਚ ਰਣਬੀਰ ਨਾਲ ਆਲੀਆ ਭੱਟ ਨਜ਼ਰ ਆਵੇਗੀ। ਇਸ ਫਿਲਮ ਦਾ ਬਜਟ ਵੀ 100 ਕਰੋੜ ਦੱਸਿਆ ਜਾ ਰਿਹਾ ਹੈ।ਫਿਲਮ 'ਚ ਅਮਿਤਾਭ ਬੱਚਨ ਅਤੇ ਮੌਨੀ ਰਾਏ ਵੀ ਹੋਣਗੇ। ਫਿਲਮ 'ਸ਼ਮਸ਼ੇਰਾ' 'ਚ ਰਣਬੀਰ ਪਹਿਲੀ ਵਾਰ ਡਾਕੂ ਦੇ ਰੋਲ 'ਚ ਨਜ਼ਰ ਆਉਣਗੇ। ਇਸ ਫਿਲਮ ਦਾ ਬਜਟ 120 ਕਰੋੜ ਰੁਪਏ ਹੈ। ਕੁਝ ਦਿਨ ਪਹਿਲਾਂ ਹੀ ਫਿਲਮ ਦਾ ਪਹਿਲਾ ਪੋਸਟਰ ਆਇਆ ਸੀ। ਡਾਕੂ ਦੇ ਲੁੱਕ 'ਚ ਰਣਬੀਰ ਨੂੰ ਪਛਾਣਨਾ ਮੁਸ਼ਕਿਲ ਹੋ ਰਿਹਾ ਸੀ।ਫਿਲਮ 'ਚ ਰਣਬੀਰ ਦੀ ਹੀਰੋਇਨ ਵਾਣੀ ਕਪੂਰ ਹੋਵੇਗੀ। ਇਹ ਫਿਲਮ 2019 ਜੁਲਾਈ 'ਚ ਰਿਲੀਜ਼ ਹੋ ਸਕਦੀ ਹੈ। 'ਪਿਆਰ ਕਾ ਪੰਚਨਾਮਾ' ਵਰਗੀ ਸੁਪਰਹਿੱਟ ਫਿਲਮ ਦੇਣ ਵਾਲੇ ਲਵ ਰੰਜਨ ਨੇ ਆਪਣੀ ਫਿਲਮ 'ਚ ਰਣਬੀਰ ਕਪੂਰ ਅਤੇ ਅਜੈ ਦੇਵਗਨ ਨੂੰ ਸਾਈਨ ਕੀਤਾ ਹੈ। ਫਿਲਮ ਦਾ ਨਾਂ ਅਜੇ ਤੱਕ ਤੈਅ ਨਹੀਂ ਹੋ ਸਕਿਆ ਹੈ। ਇਸ ਫਿਲਮ ਦਾ ਬਜਟ ਕਰੀਬ 80 ਕਰੋੜ ਰੁਪਏ ਹੈ। ਜੇਕਰ ਰਣਬੀਰ ਦੀਆਂ ਇਹ ਚਾਰੋਂ ਫਿਲਮਾਂ ਹਿੱਟ ਰਹੀਆਂ ਤਾਂ ਉਨ੍ਹਾਂ ਦਾ ਕਰੀਅਰ ਬੁਲੰਦੀ 'ਤੇ ਪਹੁੰਚ ਜਾਵੇਗਾ।

ਸੁਰਵੀਨ ਚਾਵਲਾ ਨੂੰ ਰਾਹਤ, 4 ਜੂਨ ਤਕ ਮਿਲੀ ਅੰਤ੍ਰਿਮ ਜ਼ਮਾਨਤ

ਹੁਸ਼ਿਆਰਪੁਰ - ਮਸ਼ਹੂਰ ਅਦਾਕਾਰਾ ਸੁਰਵੀਨ ਚਾਵਲਾ ਤੇ ਉਸ ਦੇ ਪਤੀ ਅਕਸ਼ੇ ਠੱਕਰ ਵਲੋਂ ਧੋਖਾਧੜੀ ਕਰਨ ਦੇ ਮਾਮਲੇ 'ਚ ਅੰਤ੍ਰਿਮ ਜ਼ਮਾਨਤ ਨੂੰ ਲੈ ਕੇ ਸੋਮਵਾਰ ਨੂੰ ਜ਼ਿਲਾ ਤੇ ਸੈਸ਼ਨ ਜੱਜ ਸੁਨੀਲ ਕੁਮਾਰ ਅਰੋੜਾ ਦੀ ਅਦਾਲਤ 'ਚ ਸੁਣਵਾਈ ਹੋਈ। ਅਦਾਲਤ ਨੇ ਬਾਅਦ ਦੁਪਹਿਰ ਆਪਣੇ ਹੁਕਮ 'ਚ ਸੁਰਵੀਨ ਚਾਵਲਾ ਦੀ 4 ਜੂਨ ਤੋਂ ਪਹਿਲਾਂ ਤਕ ਦੀ ਗ੍ਰਿਫਤਾਰੀ 'ਤੇ ਰੋਕ ਲਗਾਉਂਦਿਆਂ ਕਿਹਾ ਕਿ ਜੇਕਰ ਪੁਲਸ ਉਸ ਨੂੰ 4 ਜੂਨ ਤੋਂ ਪਹਿਲਾਂ ਗ੍ਰਿਫਤਾਰ ਕਰਦੀ ਹੈ ਤਾਂ ਉਸ ਨੂੰ ਅੰਤ੍ਰਿਮ ਜ਼ਮਾਨਤ 'ਤੇ ਛੱਡਣਾ ਹੋਵੇਗਾ। ਇਸ ਦੇ ਨਾਲ ਹੀ ਅਦਾਲਤ ਨੇ ਹੁਕਮ ਦਿੱਤਾ ਕਿ ਅਗਲੀ ਪੇਸ਼ੀ (4 ਜੂਨ) ਤੋਂ ਪਹਿਲਾਂ ਸੁਰਵੀਨ ਚਾਵਲਾ ਸਮੇਤ ਤਿੰਨੇ ਦੋਸ਼ੀ ਥਾਣਾ ਸਿਟੀ ਪੁਲਸ ਦੇ ਸਾਹਮਣੇ ਜਾਂਚ 'ਚ ਸਹਿਯੋਗ ਦੇਣ। ਇਹ ਕਹਿਣਾ ਹੈ ਸੁਰਵੀਨ ਚਾਵਲਾ ਦੇ ਮਾਤਾ-ਪਿਤਾ ਦਾ ਅਦਾਲਤ ਕੈਂਪਸ 'ਚ ਸੁਰਵੀਨ ਚਾਵਲਾ ਦੇ ਪਿਤਾ ਰੰਜੀਤ ਚਾਵਲਾ ਤੇ ਮਾਂ ਸਾਰਾ ਦਿਨ ਪ੍ਰੇਸ਼ਾਨ ਦਿਖੇ। ਪੁੱਛਣ 'ਤੇ ਦੋਵੇਂ ਵਾਰ-ਵਾਰ ਇਹੀ ਕਹਿੰਦੇ ਰਹੇ, 'ਸਾਡੇ ਬੱਚਿਆਂ ਖਿਲਾਫ ਸਾਜ਼ਿਸ਼ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਾਨੂੰ ਅਦਾਲਤ ਦੇ ਨਾਲ-ਨਾਲ ਪੁਲਸ ਜਾਂਚ 'ਤੇ ਪੂਰਾ ਭਰੋਸਾ ਹੈ। ਰੱਬ ਸਭ ਕੁਝ ਦੇਖਦਾ ਹੈ। ਸਾਡੇ ਬੱਚੇ ਬੇਕਸੂਰ ਹਨ। ਅਦਾਲਤ ਤੋਂ ਉਨ੍ਹਾਂ ਨੂੰ ਜ਼ਰੂਰ ਨਿਆਂ ਮਿਲੇਗਾ।'

ਸਲਮਾਨ ਦੀ ਫਿਲਮ ‘ਭਾਰਤ’ ਵਿੱਚ ਕੰਮ ਕਰੇਗੀ ਤੱਬੂ

ਮੁੰਬਈ - ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਫਿਲਮ ‘ਭਾਰਤ’ ਵਿੱਚ ਤੱਬੂ ਵੀ ਕੰਮ ਕਰੇਗੀ । ਇਸ ਅਦਾਕਾਰਾ ਦੇ ਕਿਰਦਾਰ ਬਾਰੇ ਅਜੇ ਖੁਲਾਸਾ ਨਹੀਂ ਕੀਤਾ ਗਿਆ ਪਰ ਫਿਲਮਸਾਜ਼ ਅਲੀ ਅੱਬਾਸ ਜ਼ਾਫ਼ਰ ਨੇ ਵਾਅਦਾ ਕੀਤਾ ਹੈ ਕਿ ਤੱਬੂ ਇਸ ਫਿਲਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ। ਇਸ ਫਿਲਮ ਵਿੱਚ ਪ੍ਰਿਅੰਕਾ ਚੋਪੜਾ, ਦਿਸ਼ਾ ਪਟਾਨੀ ਅਤੇ ਸੁਨੀਲ ਗਰੋਵਰ ਕੰਮ ਕਰ ਰਹੇ ਹਨ। ਫਿਲਮ ‘ਸੁਲਤਾਨ’ ਦੇ ਡਾਇਰੈਕਟਰ ਨੇ ਕਿਹਾ, ‘‘ਮੈਂ ਤੱਬੂ ਦਾ ਬਹੁਤ ਵੱਡਾ ਕਦਰਦਾਨ ਹਾਂ ਤੇ ਹਮੇਸ਼ਾ ਚਾਹੁੰਦਾ ਰਿਹਾ ਹਾਂ ਕਿ ਇਸ ਅਦਾਕਾਰਾ ਨਾਲ ਕੰਮ ਕਰਾਂ। ਮੈਂ ਖੁਸ਼ ਹਾਂ ਕਿ ਆਖ਼ਿਰ ਫਿਲਮ ਭਾਰਤ ਵਿੱਚ ਅਜਿਹਾ ਹੋ ਗਿਆ ਤੇ ਮੈਂ ਹੁਣ ਫਿਲਮ ਦੀ ਸ਼ੂਟਿੰਗ ਬਾਰੇ ਸੋਚ ਰਿਹਾ ਹਾਂ।’’ ਇਹ ਫਿਲਮ ਸਲਮਾਨ ਖ਼ਾਨ ਅਤੇ ਜ਼ਾਫ਼ਰ ਵੱਲੋਂ ਸਾਂਝੇ ਤੌਰ ’ਤੇ ਬਣਾਈ ਜਾ ਰਹੀ ਤੀਜੀ ਫਿਲਮ ਹੈ ਜੋ ਅਗਲੇ ਵਰ੍ਹੇ ਈਦ ’ਤੇ ਰਿਲੀਜ਼ ਹੋਵੇਗੀ। ‘ਭਾਰਤ’ ਫਿਲਮ ਨੂੰ ਅਤੁਲ ਅਗਨੀਹੋਤਰੀ ਦੀ ਰੀਲ ਲਾਈਫ਼ ਪੋ੍ਡਕਸ਼ਨ ਪ੍ਰਾਈਵੇਟ ਲਿਮਟਿਡ ਅਤੇ ਭੂਸ਼ਨ ਕੁਮਾਰ ਦੀ ਟੀ-ਸੀਰੀਜ਼ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ ਜਦੋਂ ਕਿ ਇਸ ਫਿਲਮ ਦੀ ਸ਼ੂਟਿੰਗ ਆਬੂਧਾਬੀ ਅਤੇ ਸਪੇਨ ਵਿੱਚ ਹੋਵੇਗੀ ਜਦੋਂ ਕਿ ਭਾਰਤ ਵਿੱਚ ਪੰਜਾਬ ਅਤੇ ਦਿੱਲੀ ਵਿੱਚ ਹੋਵੇਗੀ।
Subscribe to this RSS feed

18°C

New York

Partly Cloudy

Humidity: 90%

Wind: 22.53 km/h

  • 23 May 2018 26°C 14°C
  • 24 May 2018 26°C 16°C