updated 9:13 AM BST, May 23, 2018
Headlines:

ਜੋਕੋਵਿਚ ਨੇ 10 ਮੈਚ ਪੁਆਇੰਟ ਦੇ ਬਾਅਦ ਕੋਰਿਚ ਨੂੰ ਹਰਾਇਆ, ਨਡਾਲ ਵੀ ਜਿੱਤੇ

ਮੋਂਟੇ ਕਾਰਲੋ - ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੂੰ ਮੋਂਟੇ ਕਾਰਲੋ ਟੈਨਿਸ ਟੂਰਨਾਮੈਂਟ 'ਚ ਬੋਰਨਾ ਕੋਰਿਚ ਨੂੰ ਹਰਾਉਣ ਲਈ 10 ਮੈਚ ਪੁਆਇੰਟ ਦੀ ਜ਼ਰੂਰਤ ਸੀ ਜਦਕਿ ਰਾਫੇਲ ਨਡਾਲ ਨੇ ਆਸਾਨ ਜਿੱਤ ਦੇ ਨਾਲ ਏ.ਟੀ.ਪੀ. ਟੂਰ 'ਤੇ ਹਾਂ ਪੱਖੀ ਵਾਪਸੀ ਕੀਤੀ। ਸੱਜੀ ਕੂਹਨੀ 'ਚ ਸੱਟ ਦੇ ਕਾਰਨ ਪਿਛਲੇ ਸਾਲ ਜੁਲਾਈ 'ਚ ਵਿੰਬਲਡਨ ਦੇ ਬਾਅਦ ਆਪਣਾ ਚੌਥਾ ਟੂਰਨਾਮੈਂਟ ਖੇਡ ਰਹੇ ਜੋਕੋਵਿਚ ਨੇ ਦੂਜੇ ਦੌਰ ਦੇ ਸਖਤ ਮੁਕਾਬਲੇ 'ਚ ਕੋਰਿਚ ਨੂੰ 7-6, 7-5 ਨਾਲ ਹਰਾਇਆ। ਸਰਬੀਆ ਦਾ ਇਹ ਖਿਡਾਰੀ ਅਗਲੇ ਦੌਰ 'ਚ ਆਸਟਰੇਲੀਆ ਦੇ ਪੰਜਵਾਂ ਦਰਜਾ ਪ੍ਰਾਪਤ ਡੋਮੀਨਿਕ ਥਿਏਮ ਨਾਲ ਭਿੜੇਗਾ ਜਦਕਿ ਕੁਆਰਟਰਫਾਈਨਲ 'ਚ ਉਨ੍ਹਾਂ ਦਾ ਮੁਕਾਬਲਾ ਨਡਾਲ ਨਾਲ ਹੋ ਸਕਦਾ ਹੈ ਜੋ ਅੰਤਿਮ 16 'ਚ ਕੇਰੇਨ ਖਾਚਾਨੋਵ ਨਾਲ ਭਿੜਨਗੇ। ਨਡਾਲ ਨੇ ਦੂਜੇ ਦੌਰ 'ਚ ਸਲੋਵੇਨੀਆ ਦੇ ਐਲਜਾਜ ਬੇਦੇਨ ਨੂੰ ਸਿੱਧੇ ਸੈੱਟਾਂ 'ਚ 6-1, 6-3 ਨਾਲ ਹਰਾਇਆ।

18°C

New York

Partly Cloudy

Humidity: 90%

Wind: 22.53 km/h

  • 23 May 2018 26°C 14°C
  • 24 May 2018 26°C 16°C