updated 5:47 AM BST, Apr 21, 2018
Headlines:

ਆਕਲੈਂਡ ਕਲਾਸਿਕ ਟੈਨਿਸ ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚਿਆ ਪੋਤਰੋ

ਆਕਲੈਂਡ - ਅਰਜਨਟੀਨਾ ਦੇ ਯੁਆਂ ਮਾਰਟਿਨ ਡੇਲ ਪੋਤਰੋ ਨੇ ਸਪੇਨ ਦੇ ਡੇਵਿਡ ਫੈਰਰ ਦੀ ਸਖ਼ਤ ਚੁਣੌਤੀ ਨੂੰ ਤੋੜਦਿਆਂ ਇੱਥੇ ਆਕਲੈਂਡ ਕਲਾਸਿਕ ਟੈਨਿਸ ਟੂਰਨਾਮੈਂਟ ਦੇ ਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ, ਜਿੱਥੇ ਉਸ ਦੇ ਸਾਹਮਣੇ ਸਪੇਨ ਦੇ ਰੌਬਰਟੋ ਬਤਿਸਤਾ ਦੀ ਚੁਣੌਤੀ ਹੋਵੇਗੀ। ਪੋਤਰੋ ਨੇ ਪੁਰਸ਼ ਸਿੰਗਲਜ਼ ਦੇ ਸੈਮੀ ਫਾਈਨਲ ’ਚ ਫੈਰਰ ਨੂੰ ਲਗਾਤਾਰ ਸੈੱਟਾਂ ’ਚ 6-4, 6-4 ਨਾਲ ਹਰਾਇਆ। ਸਾਲ 2009 ’ਚ ਆਕਲੈਂਡ ਚੈਂਪੀਅਨ ਬਣੇ ਪੋਤਰੋ ਨੇ ਫੈਰਰ ਖ਼ਿਲਾਫ਼ ਸੱਤ ’ਚੋਂ ਛੇ ਬਰੇਕ ਅੰਕ ਹਾਸਲ ਕੀਤੇ। ਦੋਵਾਂ ਵਿਚਾਲੇ ਦੂਜੇ ਸੈੱਟ ਦੀਆਂ ਆਖਰੀ ਦੋ ਗੇਮਾਂ 10-10 ਮਿੰਟ ਚੱਲੀਆਂ। ਅਰਜਨਟੀਨਾ ਦੇ ਖਿਡਾਰੀ ਨੇ ਮੈਚ ’ਚ ਬਿਹਤਰੀਨ ਫੋਰਹੈਂਡ ਖੇਡੇ ਅਤੇ ਸਪੈਨਿਸ਼ ਖਿਡਾਰੀ ਤੋਂ ਇੱਕ ਘੰਟੇ 46 ਮਿੰਟ ’ਚ ਮੈਚ ਜਿੱਤ ਲਿਆ। ਪੋਤਰੋ ਨੇ ਜਿੱਤ ਮਗਰੋਂ ਕਿਹਾ, ‘ਅਸੀਂ ਕਮਾਲ ਦਾ ਮੈਚ ਖੇਡਿਆ। ਮੈਨੂੰ ਲਗਦਾ ਹੈ ਕਿ ਦਰਸ਼ਕਾਂ ਨੂੰ ਮਜ਼ਾ ਆਇਆ ਹੋਵੇਗਾ। ਫੈਰਰ ਖ਼ਿਲਾਫ਼ ਜਿੱਤਣ ਕਦੀ ਵੀ ਸੌਖਾ ਨਹੀਂ ਹੁੰਦਾ, ਪਰ ਮੈਂ ਆਪਣੇ ਮੌਕੇ ਆਪਣੇ ਪੱਖ ’ਚ ਕੀਤੇ।’ ਡੇਲ ਪੋਤਰੋ ਸਾਲ 2010 ’ਚ ਪਹਿਲੀ ਵਾਰ ਸਿਖਰਲੀ 10 ਦੀ ਰੈਂਕਿੰਗ ’ਚ ਆਇਆ ਸੀ। ਉਸ ਨੇ ਸਾਲ 2009 ’ਚ ਆਕਲੈਂਡ ਅਤੇ ਇਸੇ ਸਾਲ ਯੂਐੱਸ ਓਪਨ ਗਰੈਂਡ ਸਲੈਮ ਜਿੱਤਿਆ ਸੀ, ਪਰ 2014 ’ਚ ਉਹ ਸੱਟਾਂ ਨਾਲ ਜੂਝਦਾ ਰਿਹਾ।

16°C

New York

Mostly Cloudy

Humidity: 27%

Wind: 22.53 km/h

  • 21 Apr 2018 17°C 3°C
  • 22 Apr 2018 15°C 6°C