updated 5:47 AM BST, Apr 21, 2018
Headlines:

ਇਸ ਤਰ੍ਹਾਂ ਬਣਾਓ ਓਪਨ ਮੋਮੋਜ਼

ਤੁਸੀਂ ਕਾਫੀ ਤਰ੍ਹਾਂ ਦੇ ਮੋਮੋਜ਼ ਬਣਾ ਕੇ ਖਾਧੇ ਹੋਣਗੇ ਜਿਵੇਂ ਵੈੱਜ ਮੋਮੋਜ਼ ਜਾਂ ਨਾਨਵੈੱਜ ਆਦਿ। ਮੋਮੋਜ਼ ਖਾਣਾ ਸਾਰਿਆਂ ਨੂੰ ਹੀ ਪਸੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਓਪਨ ਮੋਮੋਜ਼ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾ ਸਮੱਗਰੀ 300 ਗ੍ਰਾਮ ਮੈਦਾ 1/2 ਚੱਮਚ ਨਮਕ 200 ਮਿਲੀਲੀਟਰ ਪਾਣੀ 1 ਚੱਮਚ ਤੇਲ 500 ਗ੍ਰਾਮ ਪੱਤਾ ਗੋਭੀ 135 ਗ੍ਰਾਮ ਪਿਆਜ਼ 2 ਚੱਮਚ ਨਮਕ 2 ਚੱਮਚ ਅਦਰਕ ਪੇਸਟ 1/2 ਚੱਮਚ ਕਾਲੀ ਮਿਰਚ ਬਣਾਉਣ ਦੀ ਵਿਧੀ ਸਭ ਤੋਂ ਪਹਿਲਾਂ ਇਕ ਬਾਊਲ ਲਓ ਅਤੇ ਉਸ ਵਿਚ ਮੈਦਾ ਅਤੇ 1 ਚੱਮਚ ਨਮਕ ਪਾਓ। ਇਸ ਨੂੰ ਆਟੇ ਦੀ ਤਰ੍ਹਾਂ ਗੁੰਨ ਲਓ। ਗੁੰਨਣ ਤੋਂ ਬਾਅਦ ਇਸ ਵਿਚ ਤੇਲ ਪਾ ਕੇ ਇਕ ਵਾਰ ਹੋਰ ਗੁੰਨ ਲਓ। ਫਿਰ ਇਕ ਬਾਊਲ ਵਿਚ ਕਾਟਨ ਦਾ ਕੱਪੜਾ ਰੱਖ ਕੇ ਉਸ ਵਿਚ ਕਦੂਕਸ ਕੀਤੀ ਹੋਈ ਪੱਤਾਗੋਭੀ ਅਤੇ ਨਮਕ ਪਾ ਕੇ ਇਸ ਨੂੰ ਨਿਚੋੜ ਲਓ ਅਤੇ ਪਾਣੀ ਬਾਹਰ ਕੱਢ ਲਓ। ਫਿਰ ਇਸ ਨੂੰ ਬਾਊਲ ਵਿਚ ਕੱਢ ਲਓ ਅਤੇ ਉਸ ਵਿਚ ਅਦਰਕ ਪੇਸਟ ਕਦੂਕਸ ਕੀਤੀ ਹੋਈ ਗਾਜਰ ਅਤੇ ਕਾਲੀ ਮਿਰਚ ਪਾ ਦਿਓ। ਫਿਰ ਆਟੇ ਦਾ ਛੋਟਾ ਜਿਹਾ ਪੇੜਾ ਲਓ ਅਤੇ ਉਸ ਨੂੰ ਵੇਲ ਲਓ ਫਿਰ ਇਸ ਵਿਚ ਤਿਆਰ ਕੀਤਾ ਹੋਇਆ ਮਿਸ਼ਰਣ ਪਾ ਦਿਓ ਅਤੇ ਮੋਮੋਜ਼ ਬਣਾ ਲਓ। ਫਿਰ ਇਸ ਨੂੰ 15 ਮਿੰਟ ਲਈ ਸਟੀਮ ਕਰੋ। ਓਪਨ ਮੋਮੋਜ਼ ਤਿਆਰ ਹੈ ਇਸ ਨੂੰ ਸਾਓਸ ਨਾਲ ਸਰਵ ਕਰੋ।

16°C

New York

Mostly Cloudy

Humidity: 27%

Wind: 22.53 km/h

  • 21 Apr 2018 17°C 3°C
  • 22 Apr 2018 15°C 6°C