updated 7:13 AM GMT, Jan 23, 2018

ਹਰਿਆਣਾ ਸਰਕਾਰ ਨੇ 29 ਵੱਖ-ਵੱਖ ਥਾਂਵਾਂ 'ਤੇ ਨਵੇਂ ਸਰਕਾਰੀ ਮਹਿਲਾ ਕਾਲਜ ਖੋਲਣ ਦਾ ਫੈਸਲਾ ਕੀਤਾ – ਮੁੱਖ ਮੰਰਤੀ

ਚੰਡੀਗੜ – ਹਰਿਆਣਾ ਸਰਕਾਰ ਨੇ ਇਸ ਸਾਲ ਰਾਜ ਵਿਚ 29 ਵੱਖ-ਵੱਖ ਥਾਂਵਾਂ 'ਤੇ ਨਵੇਂ ਸਰਕਾਰੀ ਮਹਿਲਾ ਕਾਲਜ ਖੋਲਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਹਰਿਆਣਾ ਹਰੇਕ 20 ਕਿਲੋਮੀਟਰ ਦੀ ਦੂਰੀ 'ਤੇ ਅਜਿਹੇ ਕਾਲਜ ਖੁਲਣ ਵਾਲਾ ਰਾਜ ਬਣ ਜਾਵੇਗਾ। ਇਸ ਤੋਂ ਇਲਾਵਾ, ਵਿਦਿਆਰਥੀਆਂ ਵਿਚ ਸਾਇੰਸ ਵਿਸ਼ਾ ਨੂੰ ਬੜਾਣਾ ਦੇਣ ਨਹੀ ਰਾਜ ਵਿਚ ਸਥਾਪਿਤ ਕੀਤ ਜਾ ਰਹੇ ਸਾਰੇ ਨਵੇਂ ਕਾਲਜਾਂ ਵਿਚ ਸਾਹਿੰਸ ਸਟਰੀਮ ਨੂੰ ਲਾਜਿਮੀ ਕਰ ਦਿੱਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਵਿਚ ਸਵਾਮੀ ਵਿਵੇਕਾਨੰਦ ਦੀ ਜੈਯੰਤੀ ਦੀ ਯਾਦ ਵਿਚ ਕੌਮੀ ਯੁਵਾ ਦਿਵਸ ਦੇ ਮੌਕੇ 'ਤੇ ਮੀਟ ਦ ਸੀ.ਐਮ. ਪ੍ਰੋਗ੍ਰਾਮ ਵਿਚ ਮੁੱਖ ਮਹਿਮਾਨ ਵੱਜੋਂ ਬੋਲਦੇ ਹੋਏ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿਚ ਗੁਣਾਤਮਕ ਸਿਖਿਆ ਨੂੰ ਬੜਾਵਾ ਦੇਣ ਲਈ ਯਤਨ ਕਰ ਰਹੀ ਹੈ। ਸੂਬੇ ਵਿਚ ਹਰੇਕ 20 ਕਿਲੋਮੀਟਰ ਦੇ ਘੇਰੇ ਵਿਚ ਮਹਿਲਾ ਕਾਲਜ ਖੋਲਣ ਲਈ ਇਕ ਯੋਜਨਾ ਤਿਆਰ ਕੀਤੀ ਗਈ ਹੈ ਤਾਂ ਜੋ ਸਾਡੀ ਕੁੜੀਆਂ ਨੂੰ ਸਿਖਿਆ ਪ੍ਰਾਪਤ ਕਰਨ ਲਈ ਦੂਰ ਜਾਣ ਦੀ ਲੋਂੜ ਨਾ ਪਏ। ਇਸ ਲੜੀ ਵਿਚ ਸੂਬਾ ਸਰਕਾਰ ਨੇ ਇਸ ਸਾਲ ਖੋਲੇ ਜਾਣ ਵਾਲੇ 29 ਥਾਂਵਾਂ ਦੇ ਕਾਲਜਾਂ ਤੋਂ ਇਲਾਵਾ ਅਜਿਹੇ ਨਵੇਂ ਕਾਲਜ ਖੋਲੇ ਹਨ। ਉਨਾਂ ਕਿਹਾ ਕਿ ਆਦੇਸ਼ ਜਾਰੀ ਕੀਤੇ ਗਏ ਹਨ ਕਿ ਅਜਿਹੇ ਕਾਲਜ ਖੋਲਦੇ ਸਮੇਂ ਜਾਂ ਮੌਜ਼ੂਦਾ ਕਾਲਜ ਨੂੰ ਅਪਗ੍ਰੇਡ ਕਰਦੇ ਸਮੇਂ ਸਾਇੰਸ ਸਟਰੀਮ ਨੂੰ ਉਨਾਂ ਵਿਚ ਸ਼ਾਮਿਲ ਕੀਤਾ ਜਾਵੇ। ਇਸ ਨਾਲ ਪੇਂਡੂ ਵਿਦਿਆਰਥੀਆਂ ਨੂੰ ਸਾਇੰਸ ਵਿਚ ਕੈਰਿਅਰ ਬਣਾਉਣ ਦਾ ਮੌਕਾ ਮਹੁੱਇਆ ਹੋਵੇਗਾ। ਉਨਾਂ ਕਿਹਾ ਕਿ ਵਿਦਿਆਰਥੀਆਂ ਦੀ ਤਰਕ ਸਮੱਰਥਾ ਵਿਚ ਸੁਧਾਰ ਲਿਆਉਣ ਦੇ ਮੱਦੇਨਜ਼ਰ ਬਲਾਕ ਪੱਧਰ 'ਤੇ ਗਣਿਤ ਲੈਬਾਂ ਸਥਾਪਿਤ ਕਰਨ ਦਾ ਵੀ ਫੈਸਲਾ ਕੀਤਾ ਹੈ। ਸਵਾਮੀ ਵਿਵੇਕਾਨੰਦ ਦੀ ਜੈਯੰਤੀ 'ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਉਨਾਂ ਤੋਂ ਅਪੀਲ ਕੀਤੀ ਕਿ ਉਹ ਸਵਾਮੀ ਜੀ ਦੇ ਜੀਵਨ ਨਾਲ ਪ੍ਰੇਰਣਾ ਲੈਣ ਅਤੇ ਉਨਾਂ ਵੱਲੋਂ ਵਿਖਾਏ ਗਏ ਰਸਤਾ ਦਾ ਪਾਲਣ ਕਰਨ ਤਾਂ ਜੋ ਉਹ ਆਪਣੇ ਚੁਣੇ ਹੋਏ ਖੇਤਰ ਵਿਚ ਸਫਲ

4°C

New York

Cloudy

Humidity: 96%

Wind: 22.53 km/h

  • 23 Jan 2018 13°C 3°C
  • 24 Jan 2018 5°C -2°C