updated 8:09 AM BST, Jul 16, 2018
Headlines:

ਮਹਾਰਾਸ਼ਟਰ ’ਚ ਹਿੰਸਾ ਲਈ ਭਾਜਪਾ-ਆਰਐਸਐਸ ਜ਼ਿੰਮੇਵਾਰ: ਕੇਜਰੀਵਾਲ

Featured ਮਹਾਰਾਸ਼ਟਰ ’ਚ ਹਿੰਸਾ ਲਈ ਭਾਜਪਾ-ਆਰਐਸਐਸ ਜ਼ਿੰਮੇਵਾਰ: ਕੇਜਰੀਵਾਲ
ਮੁੰਬਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਕੋਰੇਗਾਓਂ ਭੀਮਾ ’ਚ ਹਿੰਸਾ ਲਈ ਭਾਜਪਾ ਅਤੇ ਆਰਐਸਐਸ ਜ਼ਿੰਮੇਵਾਰ ਹਨ ਜਿਨ੍ਹਾਂ ਕਰਕੇ ਮਹਾਰਾਸ਼ਟਰ ’ਚ ਜਾਤਾਂ ਦਰਮਿਆਨ ਤਣਾਅ ਫੈਲਿਆ। ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਦੇ ਸਿੰਧਖੇੜਰਾਜਾ ’ਚ ਸ਼ਿਵਾਜੀ ਦੀ ਮਾਤਾ ਜੀਜਾਬਾਈ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਮਗਰੋਂ ਆਮ ਆਦਮੀ ਪਾਰਟੀ ਸੁਪਰੀਮੋ ਨੇ ਕਿਹਾ ਕਿ ਮਰਾਠਾ ਦੇ ਮਹਾਰਾਜੇ ਨੇ ਸਾਰੇ ਸਮਾਜ ਨੂੰ ਜੋੜਨ ਦਾ ਕੰਮ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਜਪਾ-ਆਰਐਸਐਸ ਦੇ ਹਮਾਇਤੀਆਂ ਨੇ ਕੋਰੇਗਾਓਂ ਭੀਮਾ ’ਚ ਦਲਿਤਾਂ ’ਤੇ ਹਮਲੇ ਕੀਤੇ ਜਿਸ ਨਾਲ ਜਾਤਾਂ ’ਚ ਤਣਾਅ ਫੈਲ ਗਿਆ। ‘ਅਸੀਂ ਇਸ ਦੀ ਨਿਖੇਧੀ ਕਰਦੇ ਹਾਂ ਅਤੇ ਜਾਤ ਤੇ ਧਰਮ ਦੇ ਨਾਮ ਉਪਰ ਦੰਗੇ ਭੜਕਾਉਣਾ ਭਾਜਪਾ ਦਾ ਕੰਮ ਹੈ।’ ਸ੍ਰੀ ਕੇਜਰੀਵਾਲ ਨੇ ਭਾਜਪਾ ਸ਼ਾਸਿਤ ਮਹਾਰਾਸ਼ਟਰ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਹ ਸਰਕਾਰੀ ਸਕੂਲਾਂ ਦੀ ਕੀਮਤ ’ਤੇ ਪ੍ਰਾਈਵੇਟ ਸਕੂਲਾਂ ਨੂੰ ਹੱਲਾਸ਼ੇਰੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਸਕੂਲ ਨਹੀਂ ਚਲਾ ਸਕਦੀ, ਉਨ੍ਹਾਂ ਨੂੰ ਰਾਜ ਕਰਨ ਦਾ ਕੋਈ ਹੱਕ ਨਹੀਂ ਹੈ। ਭਾਜਪਾ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ’ਚ ਉਨ੍ਹਾਂ ਸਮਾਜ ਸੁਧਾਰਕ ਮਹਾਤਮਾ ਫੂਲੇ ਅਤੇ ਸਾਵਿਤਰੀਬਾਈ ਫੂਲੇ ਤੇ ਸ਼ਿਵਾਜੀ ਦੇ ਸੁਫ਼ਨਿਆਂ ਨੂੰ ਮਧੋਲ ਕੇ ਰੱਖ ਦਿੱਤਾ। ਕੇਜਰੀਵਾਲ ਦੀ ਰੈਲੀ ਮੌਕੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੁਧੀਰ ਸਾਵੰਤ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ।

30°C

New York

Partly Cloudy

Humidity: 63%

Wind: 35.40 km/h

  • 16 Jul 2018 32°C 23°C
  • 17 Jul 2018 30°C 24°C