updated 9:13 AM BST, May 23, 2018
Headlines:

ਸਟਾਈਲਿਸ਼ ਲੁੱਕ ਹਿਮਾਂਸ਼ੀ ਖੁਰਾਣਾ ਦੀ 'ਹਾਈ ਸਟੈਂਡਰਡ' ਗੀਤ ਨਾਲ ਧਮਾਕੇਦਾਰ ਐਂਟਰੀ

ਜਲੰਧਰ - ਕਈ ਹਿੱਟ ਪੰਜਾਬੀ ਮਿਊਜ਼ਿਕ ਵੀਡੀਓਜ਼ ਕਰ ਚੁੱਕੀ ਮਸ਼ਹੂਰ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਦਾ ਹਾਲ ਹੀ ਨਵਾਂ ਗੀਤ 'ਹਾਈ ਸਟੈਂਡਰਡ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਰਾਵ ਹੰਜਰਾ ਨੇ ਲਿਖੇ ਹਨ ਤੇ ਸੰਗੀਤ ਸਨੈਪੀ ਨੇ ਦਿੱਤਾ ਹੈ। ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਦੇ ਗੀਤ 'ਹਾਈ ਸਟੈਂਡਰਡ' ਦੀ ਵੀਡੀਓ ਨੂੰ ਐਵੇਕਸ ਢਿੱਲੋਂ ਨੇ ਬੇਹੱਦ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਗੀਤ ਨੂੰ ਬਰਾਂਡ ਬੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ 'ਚ ਹਿਮਾਂਸ਼ੀ ਖੁਰਾਣਾ ਨੇ ਵੱਖਰੇ ਸੁਭਾਅ, ਉੱਚੇ ਸਟੈਂਡ ਬਾਰੇ ਗੱਲ ਕੀਤੀ ਹੈ। ਇਸ ਤੋਂ ਇਲਾਵਾ ਗੀਤ 'ਚ ਹਿਮਾਂਸ਼ੀ ਖੁਰਾਣਾ ਨੇ ਫੈਸ਼ਨ ਦੀ ਗੱਲ ਕੀਤੀ ਹੈ। ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਦੇ 'ਹਾਈ ਸਟੈਂਡਰਡ' ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪੰਜਾਬੀ ਗੀਤਾਂ 'ਚ ਹਿਮਾਂਸ਼ੀ ਵਲੋਂ ਕੀਤੀ ਮਾਡਲਿੰਗ ਨੂੰ ਲੋਕਾਂ ਵਲੋਂ ਖੂਬ ਪਸੰਦ ਕਰਦੇ ਹਨ। ਬੀ. ਪ੍ਰਾਕ ਦੇ ਗੀਤ 'ਮਨ ਭਰਿਆ' 'ਚ ਹਿਮਾਂਸ਼ੀ ਖੁਰਾਣਾ ਦਾ ਅਦਾਕਾਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ।

18°C

New York

Partly Cloudy

Humidity: 90%

Wind: 22.53 km/h

  • 23 May 2018 26°C 14°C
  • 24 May 2018 26°C 16°C