updated 8:09 AM BST, Jul 16, 2018
Headlines:

9 ਮਾਰਚ ਨੂੰ ਰਿਲੀਜ਼ ਹੋਵੇਗੀ ਉਰਵਸ਼ੀ ਦੀ 'ਹੇਟ ਸਟੋਰੀ 4'

ਮੁੰਬਈ - ਫਿਲਮ ਨਿਰਦੇਸ਼ਕ ਵਿਸ਼ਾਲ ਪਾਂਡਿਆ ਦੀ 'ਹੇਟ ਸਟੋਰੀ' ਫਿਲਮ ਲੜੀ ਦੀ ਚੌਥੀ ਕੜੀ 'ਹੇਟ ਸਟੋਰੀ 4' 9 ਮਾਰਚ ਨੂੰ ਰਿਲੀਜ਼ ਹੋਵੇਗੀ ਜਦਕਿ ਪਹਿਲਾਂ ਇਹ 2 ਮਾਰਚ ਨੂੰ ਰਿਲੀਜ਼ ਹੋਣ ਵਾਲੀ ਸੀ। ਫਿਲਮ ਦੀ ਰਿਲੀਜ਼ਿੰਗ ਨੂੰ ਅੱਗੇ ਵਧਾਏ ਜਾਣ ਬਾਰੇ ਪੁੱਛੇ ਗਏ ਸਵਾਲ 'ਤੇ ਪਾਂਡਿਆ ਨੇ ਕਿਹਾ ਕਿ ਇਸੇ ਦਿਨ ਤਿੰਨ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਅਸੀਂ ਹੰਕਾਰ ਦੀ ਲੜਾਈ ਨਹੀਂ ਲੜਨਾ ਚਾਹੁੰਦੇ ਸੀ, ਜਿਥੇ ਹਰ ਕਿਸੇ ਨੂੰ ਨੁਕਸਾਨ ਹੁੰਦਾ। ਫਿਲਮ ਦੀ ਰਿਲੀਜ਼ ਦੀ ਤਰੀਕ ਉਸ ਸਮੇਂ ਆਈ ਹੈ, ਜਦੋਂ ਅਨੁਸ਼ਕਾ ਸ਼ਰਮਾ ਸਟਾਰਰ ਫਿਲਮ 'ਪਰੀ' ਅਤੇ 'ਦਾਸ ਦੇਵ' ਦੇ ਨਿਰਮਾਤਾਵਾਂ ਨੇ ਆਪਣੀਆਂ ਫਿਲਮਾਂ ਨੂੰ ਹੋਲੀ ਦੇ ਅਖੀਰਲੇ ਹਫਤੇ 'ਤੇ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਉਰਵਸ਼ੀ ਨੇ ਟਵੀਟ ਕਰ ਕੇ ਕਿਹਾ ਕਿ 'ਹੇਟ ਸਟੋਰੀ-4' 9 ਮਾਰਚ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਰਾਹੀਂ ਪੰਜਾਬੀ ਫਿਲਮਾਂ ਦੀ ਅਦਾਕਾਰਾ ਇਹਾਨਾ ਢਿੱਲੋਂ ਵੀ ਬਾਲੀਵੁੱਡ ਵਿਚ ਸ਼ੁਰੂਆਤ ਕਰਨ ਜਾ ਰਹੀ ਹੈ।

30°C

New York

Partly Cloudy

Humidity: 63%

Wind: 35.40 km/h

  • 16 Jul 2018 32°C 23°C
  • 17 Jul 2018 30°C 24°C