updated 8:09 AM BST, Jul 16, 2018
Headlines:
Asli Punjabi

Asli Punjabi

ਖੁਲਾਸਾ : ਪਰਮੀਸ਼ 'ਤੇ ਲੱਕੀ ਤੇ ਬੁੱਢਾ ਨੇ ਚਲਾਈਆਂ ਸਨ ਗੋਲੀਆਂ!

ਮੋਹਾਲੀ ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਤਿੰਨ ਮਹੀਨੇ ਪਹਿਲਾਂ ਮੋਹਾਲੀ ਵਿਚ ਹੋਏ ਜਾਨਲੇਵਾ ਹਮਲੇ ਸਬੰਧੀ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਦੇ ਸਾਥੀਆਂ ਤੋਂ ਪੁੱਛਗਿੱਛ ਵਿਚ ਅਹਿਮ ਖੁਲਾਸੇ ਹੋਏ ਹਨ। ਪੁਲਸ ਸੂਤਰਾਂ ਦੀ ਮੰਨੀਏ ਤਾਂ ਉਸ ਦਿਨ ਪਰਮੀਸ਼ 'ਤੇ ਗੋਲੀਆਂ ਗੈਂਗਸਟਰ ਦਿਲਪ੍ਰੀਤ ਢਾਹਾਂ ਨੇ ਨਹੀਂ, ਸਗੋਂ ਉਸ ਦੇ ਸਾਥੀ ਗੈਂਗਸਟਰਾਂ ਸ਼ਾਰਪ ਸ਼ੂਟਰ ਲੱਕੀ ਤੇ ਬੁੱਢਾ ਨੇ ਚਲਾਈਆਂ ਸਨ। ਸੂਤਰ ਇਹ ਵੀ ਦੱਸਦੇ ਹਨ ਕਿ ਪਰਮੀਸ਼ 'ਤੇ ਹੋਏ ਹਮਲੇ ਤੋਂ ਬਾਅਦ ਦਿਲਪ੍ਰੀਤ ਢਾਹਾਂ ਗੈਂਗ ਵੱਲੋਂ ਉਸ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਬਾਅਦ ਵਿਚ ਪਰਮੀਸ਼ ਨੇ ਦਿਲਪ੍ਰੀਤ ਨੂੰ ਆਪਣੇ ਕਿਸੇ ਦੋਸਤ ਰਾਹੀਂ 20 ਲੱਖ ਰੁਪਏ ਭੇਜੇ ਸਨ, ਜਿਨ੍ਹਾਂ ਵਿਚੋਂ 10 ਲੱਖ ਰੁਪਏ ਦਿਲਪ੍ਰੀਤ ਢਾਹਾਂ ਨੇ ਰੱਖ ਲਏ ਸਨ ਤੇ 10 ਲੱਖ ਰੁਪਏ ਉਸ ਦਾ ਸਾਥੀ ਸ਼ਾਰਪ ਸ਼ੂਟਰ ਲੱਕੀ ਲੈ ਗਿਆ ਸੀ। ਪੁਲਸ ਦਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਹੁਣ ਸ਼ਾਰਪ ਸ਼ੂਟਰ ਲੱਕੀ ਤੇ ਬੁੱਢਾ ਨੂੰ ਫੜਨ ਦੀ ਤਿਆਰੀ ਵੀ ਕਰ ਰਿਹਾ ਹੈ।

ਇੰਸਟਾਗ੍ਰਾਮ 'ਤੇ ਦਿਵਿਆਂਕਾ ਦੇ ਫਾਲੋਅਰਜ਼ 80 ਲੱਖ ਤੋਂ ਪਾਰ

ਮੁੰਬਈ ਦਿਵਿਆਂਕਾ ਤ੍ਰਿਪਾਠੀ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋਅ ਕੀਤੀ ਜਾਣ ਵਾਲੀ ਭਾਰਤੀ ਟੀ. ਵੀ. ਅਦਾਕਾਰਾ ਬਣ ਗਈ ਹੈ। ਦਿਵਿਆਂਕਾ ਦੇ ਫਾਲੋਅਰਜ਼ ਦੀ ਗਿਣਤੀ 80 ਲੱਖ ਦੇ ਪਾਰ ਹੋ ਚੁੱਕੀ ਹੈ। ਦਿਵਿਆਂਕਾ ਨੇ ਇਸ ਕਾਮਯਾਬੀ ਨੂੰ ਫੈਨਜ਼ ਲਈ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਦਿਵਿਆਂਕਾ ਨੇ ਇੰਸਟਾਗ੍ਰਾਮ 'ਤੇ ਪਤੀ ਵਿਵੇਕ ਦਹੀਆ ਨਾਲ ਇਕ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਕਿ 8 ਨੰਬਰ ਉਸ ਦਾ ਲੱਕੀ ਨੰਬਰ ਹੈ। ਦਿਵਿਆਂਕਾ ਨੇ ਲਿਖਿਆ, ''8 ਸਾਡੇ ਲਈ ਬੇਹੱਦ ਸਪੈਸ਼ਲ ਹੈ, ਸਾਨੂੰ 8 ਮਿਲੀਅਨ ਦੀ ਵਧਾਈ''।ਦੱਸਣਯੋਗ ਹੈ ਕਿ ਦਿਵਿਆਂਕਾ ਦੇ ਵਿਆਹ ਦੀ ਤਾਰੀਕ ਵੀ 8 ਜੁਲਾਈ, 2016 ਹੈ। ਦਿਵਿਆਂਕਾ ਆਪਣੀ ਇਸ ਕਾਮਯਾਬੀ ਨੂੰ ਪਤੀ ਨਾਲ ਸੈਲੀਬ੍ਰੇਟ ਕਰ ਰਹੀ ਹੈ। ਦਿਵਿਆਂਕਾ ਦੇ ਸ਼ੋਅ ਦੀ ਗੱਲ ਕਰੀਏ ਤਾਂ ਹੁਣ ਉਹ 'ਯੇ ਹੈ ਮੁਹੱਬਤੇਂ' 'ਚ ਦਾਦੀ ਦਾ ਕਿਰਦਾਰ ਨਿਭਾਵੇਗੀ। ਇਸ ਤੋਂ ਇਲਾਵਾ ਦਿਵਿਆਂਕਾ ਇਨ੍ਹੀਂ ਦਿਨੀਂ ਪਤੀ ਵਿਵੇਕ ਦਹੀਆ ਦੇ ਸ਼ੋਅ 'ਕਯਾਮਤ ਕੀ ਰਾਤ' ਦੀ ਸਫਲਤਾ ਤੋਂ ਖੁਸ਼ ਹੈ, ਕਿਉਂਕਿ ਵਿਵੇਕ ਦੇ ਇਸ ਸ਼ੋਅ ਦੀ ਟੀ. ਆਰ. ਪੀ. ਰਿਪੋਰਟ ਕਾਫੀ ਬਿਹਤਰ ਹੈ।ਹਾਲ ਹੀ 'ਚ ਦਿਵਿਆਂਕਾ ਤੇ ਵਿਵੇਕ ਵਿਆਹ ਦੀ ਦੂਜੀ ਵਰ੍ਹੇਗੰਢ ਮੌਕੇ ਮਾਲਦੀਵ 'ਚ ਛੁੱਟੀਆਂ ਮਨਾਉਣ ਪਹੁੰਚੇ ਸਨ। ਇਸ ਵੈਕੇਸ਼ਨ ਦੀਆਂ ਕਈ ਤਸਵੀਰਾਂ ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਫਿਲਹਾਲ ਉਹ ਛੁੱਟੀਆਂ ਮਨਾਉਣ ਤੋਂ ਬਾਅਦ ਮੁੰਬਈ ਵਾਪਸ ਆ ਚੁੱਕੇ ਹਨ।

ਪੀਲੀਏ ਦੇ ਰੋਗੀ ਲਈ ਬੇਹੱਦ ਫਾਇਦੇਮੰਦ ਹਨ ਇਹ ਘਰੇਲੂ ਨੁਸਖੇ

ਨਵੀਂ ਦਿੱਲੀ— ਪੀਲੀਆ ਇਕ ਸਾਧਾਰਨ ਰੋਗ ਹੈ ਪਰ ਇਸ ਦਾ ਸਮੇਂ 'ਤੇ ਇਲਾਜ ਨਾ ਹੋਣ 'ਤੇ ਇਹ ਸਮੱਸਿਆ ਕਾਫੀ ਵਧ ਜਾਂਦੀ ਹੈ। ਇਹ ਬੀਮਾਰੀ ਹੋਣ 'ਤੇ ਚਮੜੀ ਅਤੇ ਅੱਖਾਂ ਦਾ ਰੰਗ ਪੀਲਾ ਪੈਣ ਲੱਗਦਾ ਹੈ। ਇਹ ਰੋਗ ਲੀਵਰ ਨਾਲ ਸਬੰਧਤ ਹੁੰਦਾ ਹੈ, ਜਿਸ ਕਾਰਨ ਭੋਜਨ ਪਚਾਉਣ 'ਚ ਮੁਸ਼ਕਲ ਆਉਂਦੀ ਹੈ ਅਤੇ ਸਰੀਰ ਵਿਚ ਜ਼ਹਿਰੀਲੇ ਪਦਾਰਥ ਬਣਨ ਲੱਗਦੇ ਹਨ। ਇਸ ਨਾਲ ਖੂਨ ਦਾ ਰੰਗ ਵੀ ਪੀਲਾ ਹੋਣ ਲੱਗਦਾ ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਲੱਛਣ ਅਤੇ ਘਰੇਲੂ ਇਲਾਜ ਦੱਸ ਰਹੇ ਹਾਂ, ਆਓ ਜਾਣਦੇ ਹਾਂ ਇਨ੍ਹਾਂ ਬਾਰੇ... ਪੀਲੀਆ ਰੋਗ ਦੇ ਲੱਛਣ — ਅੱਖਾਂ ਅਤੇ ਚਮੜੀ ਦਾ ਪੀਲਾ ਪੈਣਾ — ਸਿਰ ਦਰਦ ਅਤੇ ਬੁਖਾਰ ਰਹਿਣਾ — ਉਲਟੀ ਆਉਣਾ — ਚਮੜੀ 'ਤੇ ਖਾਰਿਸ਼ ਹੋਣਾ — ਥੋੜ੍ਹਾ ਜਿਹਾ ਕੰਮ ਕਰਨ 'ਤੇ ਥਕਾਵਟ ਹੋਣਾ। 1. ਮੂਲੀ ਦੇ ਪੱਤਿਆਂ ਦੇ ਰਸ ਵਿਚ ਮਿਸ਼ਰੀ ਮਿਲਾ ਕੇ ਸਵੇਰੇ ਖਾਲੀ ਪੇਟ ਲਓ। ਇਹ ਪੀਲੀਆ ਰੋਗ ਦੂਰ ਕਰਨ 'ਚ ਬਹੁਤ ਹੀ ਫਾਇਦੇਮੰਦ ਹੈ। 2. ਪੱਕਿਆ ਪਪੀਤਾ ਖਾਣ ਨਾਲ ਪੀਲੀਆ ਰੋਗ ਦੂਰ ਹੁੰਦਾ ਹੈ ਜਾਂ ਕੱਚੇ ਪਪੀਤੇ ਦੀ ਬਿਨਾ ਮਿਰਚ ਮਸਾਲੇ ਵਾਲੀ ਸਬਜ਼ੀ ਬਣਾ ਕੇ ਖਾਓ। 3. ਗਾਜਰ ਦਾ ਰਸ ਪੀਲੀਏ ਦੇ ਰੋਗ 'ਚ ਬੇਹੱਦ ਫਾਇਦੇਮੰਦ ਹੈ। ਪੀਲੀਏ ਦੇ ਰੋਗ ਲਈ ਗਾਜਰ ਕੁਦਰਤੀ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ। 4. ਇਕ ਗਲਾਸ ਗੰਨੇ ਦੇ ਰਸ 'ਚ ਥੋੜ੍ਹਾ ਜਿਹਾ ਅਦਰਕ ਦਾ ਰਸ ਮਿਲਾ ਕੇ ਪੀਓ। ਇਸ ਨਾਲ ਪੀਲੀਆ ਰੋਗ ਦੂਰ ਹੁੰਦਾ ਹੈ। 5. ਪੀਲੀਏ ਦੇ ਰੋਗੀ ਲਈ ਤਰਬੂਜ਼ ਦੀ ਵਰਤੋਂ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਸ ਨਾਲ ਖੂਨ ਸਾਫ ਹੁੰਦਾ ਹੈ। 6. ਨਿੰਮ ਦੇ ਪੱਤਿਆਂ ਦੇ ਰਸ 'ਚ 2 ਚੱਮਚ ਸ਼ਹਿਦ ਮਿਲਾ ਕੇ ਪੀਣ ਨਾਲ ਵੀ ਪੀਲੀਆ ਰੋਗ ਦੂਰ ਹੋ ਜਾਂਦਾ ਹੈ।

ਗਰਮੀ 'ਚ ਟ੍ਰਾਈ ਕਰੋ ਠੰਡੀ-ਠੰਡੀ Paan Kulfi

ਜਲੰਧਰ— ਗਰਮੀਆਂ 'ਚ ਕੁਲਫੀ ਅਤੇ ਆਈਸਕਰੀਮ ਖਾਣ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ। ਤੁਸੀਂ ਵੀ ਮੈਂਗੋ, ਓਰੇਂਜ, ਚਾਕਲੇਟੀ ਕੁਲਫੀ ਤਾਂ ਬਹੁਤ ਵਾਰੀ ਖਾਧੀ ਹੋਵੇਗੀ। ਇਸ ਬਾਰ ਪਾਨ ਕੁਲਫੀ ਦਾ ਟੇਸਟ ਚੱਖ ਕੇ ਦੇਖੋ। ਇਹ ਖਾਣ 'ਚ ਬਹੁਤ ਹੀ ਸੁਆਦ ਹੁੰਦੀ ਹੈ ਅਤੇ ਤੁਸੀਂ ਇਸ ਨੂੰ ਬਹੁਤ ਹੀ ਆਸਾਨੀ ਨਾਲ ਘਰ 'ਚ ਹੀ ਬਣਾ ਕੇ ਖਾ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ। ਸਮੱਗਰੀ— ਸੰਘਣੀ ਕਰੀਮ - ਕੱਪ ਕੰਡੈਸਡ ਮਿਲਕ - ਕੱਪ ਖਜੂਰ (ਬਰੀਕ ਕੱਟੇ ਹੋਏ) - 2 ਚੱਮਚ ਫੁੱਲ ਕਰੀਮ ਮਿਲਕ - ਕੱਪ ਪਾਨ ਪੱਤੇ - 3 ਬਾਦਾਮ (ਬਾਰੀਕ ਕੱਟੇ ਹੋਏ) - 1 ਚੱਮਚ ਪਿਸਤਾ (ਬਾਰੀਕ ਕੱਟੇ ਹੋਏ) - 1 ਚੱਮਚ ਕਾਜੂ (ਬਰੀਕ ਕੱਟੇ ਹੋਏ) - 1 ਚੱਮਚ ਇਲਾਇਚੀ ਪਾਊਡਰ - 1 ਚੱਮਚ ਸੌਫ਼ - 1 ਚੱਮਚ ਗਰੀਨ ਫੂਡ ਕਲਰ - 2 ਬੂੰਦਾਂ ਵਿਧੀ— 1. ਸਭ ਤੋਂ ਪਹਿਲਾਂ ਬਾਊਲ 'ਚ ਸੰਘਣੀ ਕਰੀਮ ਪਾ ਕੇ 1 ਮਿੰਟ ਤੱਕ ਸੰਘਣਾ ਹੋਣ ਤੱਕ ਬਲੈਂਡ ਕਰੋ। 2. ਫਿਰ ਇਸ ਵਿਚ ਕੰਡੈਸਡ ਮਿਲਕ ਅਤੇ ਫੁੱਲ ਕਰੀਮ ਮਿਲਕ ਪਾ ਕੇ ਦੁਬਾਰਾ ਬਲੈਂਡ ਕਰ ਲਓ। 3. ਹੁਣ ਪਾਨ ਪੱਤੇ ਬਰੀਕ ਕੱਟ ਕੇ ਪਾਓ ਅਤੇ ਮਿਕਸ ਕਰੋ। 4. ਇਸ ਤੋਂ ਬਾਅਦ ਇਸ ਵਿਚ ਖਜੂਰ, ਬਾਦਾਮ, ਪਿਸਤਾ, ਕਾਜੂ, ਇਲਾਇਚੀ ਪਾਊਡਰ, ਸੌਫ ਅਤੇ ਗਰੀਨ ਫੂਡ ਕਲਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। 5. ਹੁਣ ਇਸ ਮਿਸ਼ਰਣ ਨੂੰ ਮਟਕਾ ਕੱਪ ਵਿਚ ਪਾ ਕੇ ਕਵਰ ਕਰਕੇ ਫਰਿੱਜ 'ਚ 8 ਘੰਟੇ ਤੱਕ ਜ਼ੱਮਣ ਲਈ ਰੱਖ ਦਿਓ ਜਾਂ ਫਿਰ ਇਸ ਨੂੰ ਉਦੋਂ ਤੱਕ ਫਰਿੱਜ 'ਚ ਰੱਖੋ ਜਦੋਂ ਤੱਕ ਇਹ ਜ਼ੱਮ ਨਾ ਜਾਵੇ। 6. ਪਾਨ ਕੁਲਫੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਪਿਸਤੇ ਨਾਲ ਗਾਰਨਿਸ਼ ਕਰਕੇ ਸਰਵ ਕਰੋ।
Subscribe to this RSS feed

30°C

New York

Partly Cloudy

Humidity: 63%

Wind: 35.40 km/h

  • 16 Jul 2018 32°C 23°C
  • 17 Jul 2018 30°C 24°C